ਭਾਈ ਗੁਰਜਿੰਦਰ ਸਿੰਘ ਦਾ 8 ਜੁਲਾਈ ਨੂੰ ਹੋਵੇਗਾ ਸਨਮਾਨ
ਭਾਈ ਗੁਰਜਿੰਦਰ ਸਿੰਘ ਦਾ 8 ਜੁਲਾਈ ਨੂੰ ਹੋਵੇਗਾ ਸਨਮਾਨ
Publish Date: Mon, 06 Jul 2026 07:09 PM (IST)
Updated Date: Mon, 06 Jul 2026 07:12 PM (IST)
ਫ਼ੋਟੋ ਫ਼ਾਈਲ : 17 ਅਵਤਾਰ ਸਿੰਘ ਰਿਆ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਨੇ ਦੱਸਿਆ ਕਿ ਭਲਕੇ 8 ਜੁਲਾਈ ਨੂੰ ਖਮਾਣੋਂ ਨੇੜਲੇ ਪਿੰਡ ਰਾਣਵਾਂ ਸਥਿਤ ਇਤਿਹਾਸਿਕ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਵਿਖੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਵ-ਨਿਯੁਕਤ ਹੈੱਡ ਗ੍ਰੰਥੀ ਭਾਈ ਗੁਰਜਿੰਦਰ ਸਿੰਘ ਦਾ ਸਨਮਾਨ ਕੀਤਾ ਜਾਵੇਗਾ। ਜਥੇਦਾਰ ਰਿਆ ਨੇ ਦੱਸਿਆ ਕਿ ਭਾਈ ਗੁਰਜਿੰਦਰ ਸਿੰਘ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਲਾਘਾਯੋਗ ਧਾਰਮਿਕ ਸੇਵਾਵਾਂ ਬਦਲੇ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।