ਅਮਰਇੰਦਰ ਸਿੰਘ ਲਿਬੜਾ ਅਕਾਲੀ ਦਲ ਵਾਰਿਸ ਪੰਜਾਬ ’ਚ ਸ਼ਾਮਲ
ਅਮਰਇੰਦਰ ਸਿੰਘ ਲਿਬੜਾ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ
Publish Date: Sat, 20 Jun 2026 06:17 PM (IST)
Updated Date: Sat, 20 Jun 2026 06:18 PM (IST)

ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅੱਜ ਇੱਕ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਅਕਾਲੀ ਦਲ ਪੁਨਰ ਸੁਰਜੀਤ ਨੂੰ ਛੱਡ ਕੇ ਆਏ ਅਮਰਇੰਦਰ ਸਿੰਘ ਲਿਬੜਾ ਨੇ ਸਾਥੀਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਭਾਈ ਬਾਪੂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਯਾਲੀ ਅਤੇ ਹੋਰ ਪ੍ਰਮੁੱਖ ਆਗੂਆਂ ਨੇ ਉਨ੍ਹਾਂ ਦਾ ਪਾਰਟੀ ’ਚ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਸਵਰਗੀ ਕਿਰਪਾਲ ਸਿੰਘ ਲਿਬੜਾ ਦੇ ਪੁੱਤਰ ਅਮਰਇੰਦਰ ਸਿੰਘ ਲਿਬੜਾ ਨੇ ਕਿਹਾ ਕਿ ਉਹ ਪੰਜਾਬ ਦੀ ਬਿਹਤਰੀ ਲਈ ਆਪਣਾ ਬਣਦਾ ਪੂਰਾ ਯੋਗਦਾਨ ਪਾਉਣਗੇ। ਸਮਾਗਮ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਸਾਡੀ ਕੌਮ ਹਮੇਸ਼ਾ ਦੂਜਿਆਂ ਦੇ ਹੱਕਾਂ ਲਈ ਲੜਦੀ ਰਹੀ ਹੈ ਅਤੇ ਦੂਜਿਆਂ ਦੇ ਧਰਮ ਨੂੰ ਬਚਾਉਣ ਲਈ ਸ਼ਹਾਦਤਾਂ ਦਿੰਦੀ ਰਹੀ ਹੈ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਸਾਡੀ ਕੌਮ ’ਤੇ ਭੀੜ ਬਣੀ ਹੋਈ ਹੈ ਅਤੇ ਪ੍ਰਸ਼ਾਸਨ ਵੱਲੋਂ ਝੂਠੇ ਪਰਚੇ ਦਰਜ ਕਰਕੇ ਨੌਜਵਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਪੰਜਾਬ ’ਚ ਨਸ਼ੇ ਅਤੇ ਭ੍ਰਿਸ਼ਟਾਚਾਰ ਸ਼ਰੇਆਮ ਚੱਲ ਰਹੇ ਹਨ, ਜਿਸ ਕਾਰਨ ਅੱਜ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਪੰਥ ਨੂੰ ਬਚਾਉਣ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ। ਇਸ ਤੋਂ ਬਾਅਦ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਥਕ ਵੋਟਰ ਇੱਕੋ ਪਰਿਵਾਰ ’ਤੇ ਭਰੋਸਾ ਕਰਦਾ ਆ ਰਿਹਾ ਸੀ, ਪਰ ਸਮੇਂ-ਸਮੇਂ ਸਿਰ ਹੋਈਆਂ ਵੱਡੀਆਂ ਗ਼ਲਤੀਆਂ ਕਾਰਨ ਪੰਥਕ ਵੋਟਰ ਉਸ ਪਰਿਵਾਰ ਤੋਂ ਦੂਰ ਹੋ ਗਿਆ। ਉਨ੍ਹਾਂ ਸਾਰੀਆਂ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਇਕਜੁੱਟ ਹੋਣ। ਉਨ੍ਹਾਂ ਭਰੋਸਾ ਦਿਵਾਇਆ ਕਿ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪੰਜਾਬ ਅਤੇ ਪੰਥ ਦੇ ਹੱਕਾਂ ਦੀ ਲੜਾਈ ਨਿਰਸਵਾਰਥ ਹੋ ਕੇ ਲੜਦਾ ਰਹੇਗਾ ਅਤੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਵਰਕਰਾਂ ਤੇ ਆਗੂਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਜੌਹਲ,ਸਕੱਤਰ ਜਰਨਲ, ਮਨਦੀਪ ਸਿੰਘ ਸਿੱਧੂ ਜਰਨਲ ਸਕੱਤਰ, ਸੰਦੀਪ ਸਿੰਘ ਰੁਪਾਲੋਂ ਹਲਕਾ ਇੰਚਾਰਜ ਪਾਇਲ, ਲਖਵੀਰ ਸਿੰਘ ਕੋਟਲਾ ਜ਼ਿਲ੍ਹਾ ਪ੍ਰਧਾਨ, ਡਾ. ਗੁਰਮੋਹਨ ਸਿੰਘ ਵਾਲੀਆ ਸਾਬਕਾ ਵੀਸੀ, ਪ੍ਰੋ. ਆਰਐੱਸ ਬਾਜਵਾ, ਮੇਵਾ ਸਿੰਘ ਬਡਾਲੀ, ਜਸਵੀਰ ਸਿੰਘ ਧਨੋਆ, ਸ਼ੇਰ ਸਿੰਘ ਰੁਪਾਲਹੇੜੀ ਆਦਿ ਮੌਜੂਦ ਸਨ। ਇਸ ਮੌਕੇ ਜਸਪਾਲ ਸਿੰਘ ਦਾਦੂਮਾਜਰਾ, ਲਖਵੀਰ ਸਿੰਘ ਰੁਪਾਲਹੇੜੀ ਪ੍ਰਧਾਨ ਅੰਬੇਡਕਰ ਨਰੇਗਾ ਮਜ਼ਦੂਰ ਏਕਤਾ ਯੂਨੀਅਨ ਪੰਜਾਬ, ਸੁਰਜੀਤ ਸਿੰਘ ਚਨਾਰਥਲ ਸਰਕਲ, ਜਸਬੀਰ ਸਿੰਘ ਲੋਹਾਖੇੜੀ, ਸਵਰਨ ਸਿੰਘ ਬਾਠ, ਕੁਲਦੀਪ ਸਿੰਘ ਸੈਣੀ, ਹਰਪ੍ਰੀਤ ਸਿੰਘ ਥਾਬਲ, ਪੁਸ਼ਪਿੰਦਰ ਸਿੰਘ ਝਾਮਪੁਰ, ਗੁਰਿੰਦਰ ਸਿੰਘ ਝਾਮਪੁਰ, ਪਰਮਿੰਦਰ ਸਿੰਘ ਭੁੱਟਾ ਸਲੇਮਪੁਰ, ਕਮਲਜੀਤ ਸਿੰਘ ਸਾਨੀਪੁਰ, ਜਸਵੀਰ ਸਿੰਘ ਅਤਾਪੁਰ, ਨਰੇਸ਼ ਦੱਤਾ, ਸੁਨੀਲ ਠੁਕਰਾਲ, ਰਾਜਿੰਦਰ ਸਿੰਘ ਰੁੜਕੀ, ਦਲਵੀਰ ਸਿੰਘ ਦਾਦੂਮਾਜਰਾ, ਨਿਰਮਲ ਸਿੰਘ ਚਨਾਰਥਲ ਖੁਰਦ, ਤੇਜਿੰਦਰ ਸਿੰਘ ਸਾਬਕਾ ਸਰਪੰਚ ਲੋਹਾਖੇੜੀ, ਬਲਵਿੰਦਰ ਸਿੰਘ ਸੋਹੀ ਪ੍ਰਧਾਨ ਗੁਰਦਵਾਰਾ ਕਮੇਟੀ ਆਮ ਖਾਸ ਬਾਗ, ਨੰਬਰਦਾਰ ਕਿਰਪਾਲ ਸਿੰਘ ਡੇਰਾ ਮੀਰ ਮੀਰਾਂ, ਰਾਜਿੰਦਰ ਸਿੰਘ ਟਿਵਾਣਾ, ਬੀਬੀ ਪਰਮਜੀਤ ਕੌਰ, ਬੀਬੀ ਸੁਰਿੰਦਰਜੀਤ ਕੌਰ ਮੰਡੋਫਲ, ਬੀਬੀ ਬਲਵਿੰਦਰ ਕੌਰ, ਨੰਬਰਦਾਰ ਸੰਤੋਖ ਸਿੰਘ ਝਾਮਪੁਰ, ਯਾਦਵਿੰਦਰ ਸਿੰਘ ਵੜੈਚ, ਦਲਜਿੰਦਰ ਸਿੰਘ ਵੜੈਚ, ਸਿਮਰਨਜੀਤ ਸਿੰਘ ਭੈਰੋਂਪੁਰ ਨੇ ਵਾਰਿਸ ਪੰਜਾਬ ਦੇ ਵਿਚ ਸ਼ਾਮਲ ਹੋਏ ।