ਮੰਡੀ ਗੋਬਿੰਦਗੜ੍ਹ 'ਚ 'ਆਪ' ਨੂੰ ਵੱਡਾ ਝਟਕਾ: ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਨਾਰਾਜ਼ ਮਹਿਲਾ ਕੌਂਸਲਰ ਤੇ ਉਸ ਦੇ ਪਤੀ ਨੇ ਛੱਡੀ ਪਾਰਟੀ
ਮੰਡੀ ਗੋਬਿੰਦਗੜ੍ਹ 'ਚ ਆਮ ਆਦਮੀ ਪਾਰਟੀ ਦੀ ਦਿਲਰਾਜ ਸੋਫਤ ਉਥੇ ਉਸ ਦੇ ਪਤੀ ਰਾਹੁਲ ਸੋਫਤ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦਈਏ ਕਿ ਦਿਲਰਾਜ ਸੋਫਤ ਦੂਸਰੀ ਵਾਰ ਆਮ ਆਦਮੀ ਪਾਰਟੀ ਦੀ ਕੌਂਸਲਰ ਹਨ। ਇਸ ਤੋਂ ਪਹਿਲਾਂ ਉਸ ਦੇ ਪਤੀ ਰਾਹੁਲ ਸੋਫਤ ਕੌਂਸਲਰ ਰਹੇ ਹਨ। ਇਹ ਅਸਤੀਫਾ ਉਸ ਸਮੇਂ ਦਿੱਤਾ ਹੈ ਜਦੋਂ ਅੱਜ ਨਗਰ ਕੌਂਸਲ 'ਚ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਹੋਣੀ ਹੈ।
Publish Date: Tue, 23 Jun 2026 01:07 PM (IST)
Updated Date: Tue, 23 Jun 2026 01:08 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ - ਮੰਡੀ ਗੋਬਿੰਦਗੜ੍ਹ 'ਚ ਆਮ ਆਦਮੀ ਪਾਰਟੀ ਦੀ ਦਿਲਰਾਜ ਸੋਫਤ ਉਥੇ ਉਸ ਦੇ ਪਤੀ ਰਾਹੁਲ ਸੋਫਤ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦਈਏ ਕਿ ਦਿਲਰਾਜ ਸੋਫਤ ਦੂਸਰੀ ਵਾਰ ਆਮ ਆਦਮੀ ਪਾਰਟੀ ਦੀ ਕੌਂਸਲਰ ਹਨ। ਇਸ ਤੋਂ ਪਹਿਲਾਂ ਉਸ ਦੇ ਪਤੀ ਰਾਹੁਲ ਸੋਫਤ ਕੌਂਸਲਰ ਰਹੇ ਹਨ। ਇਹ ਅਸਤੀਫਾ ਉਸ ਸਮੇਂ ਦਿੱਤਾ ਹੈ ਜਦੋਂ ਅੱਜ ਨਗਰ ਕੌਂਸਲ 'ਚ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਹੋਣੀ ਹੈ।
ਅੱਜ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਰਾਹੁਲ ਸੋਫਤ ਨੇ ਪਾਰਟੀ ਹਾਈ ਕਮਾਂਡ ਅਤੇ ਸਥਾਨਕ ਵਿਧਾਇਕ 'ਤੇ ਗੰਭੀਰ ਦੋਸ਼ ਵੀ ਲਗਾਏ। ਸੋਫਤ ਨੇ ਕਿਹਾ ਕਿ ਹੁਣ ਉਹ ਵਿਰੋਧੀ ਧਿਰ ਵਾਲਾ ਰਵੱਈਆ ਅਪਣਾਉਗੇ ਅਤੇ ਸ਼ਹਿਰ 'ਚ ਚੱਲ ਰਹੇ ਧਾਂਦਲੀਆਂ ਦਾ ਪਰਦਾਫਾਸ਼ ਕਰਨਗੇ।
ਵਰਨਣਯੋਗ ਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਹੁਲ ਸੋਫਤ ਨੇ ਪ੍ਰੈਸ ਕਾਨਫਰੰਸ ਪਾਰਟੀ ਹਾਈ ਕਮਾਂਡ ਅਤੇ ਸਥਾਨਕ ਵਿਧਾਇਕ ਤੋਂ ਮੰਗ ਕੀਤੀ ਸੀ ਕਿ ਉਸ ਦੀ ਪਤਨੀ ਦਿਲਰਾਜ ਸੋਫਤ ਨੂੰ ਪ੍ਰਧਾਨ ਬਣਾਇਆ ਜਾਵੇ ਕਿਉਂਕਿ ਉਹ ਤੀਸਰੀ ਵਾਰ ਕੌਂਸਲਰ ਬਣੇ ਹਨ ਤੇ ਉਨ੍ਹਾਂ ਦਾ ਪ੍ਰਧਾਨਗੀ ਦੇ ਲਈ ਹੱਕ ਹੈ।