- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
63ਵੇਂ ਹਰਿਨਾਮ ਸੰਕੀਰਤਨ ਸੰਮੇਲਨ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾ : ਸ਼੍ਰੀ ਕ੍ਰਿਸ਼ਨ ਸੰਕੀਰਤਨ ਮੰਡਲ ਬਸੀ ਪਠਾਣਾਂ ਵੱਲੋਂ ਕਰਵਾਏ ਜਾ ਰਹੇ ਚਾਰ ਦਿਵਸੀ 63ਵੇਂ ਵਿਰਾਟ ਹਰਿਨਾਮ ਸੰਕੀਰਤਨ ਸੰਮੇਲਨ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਸਥਾਨਕ ਅਗਰਵਾਲ ਧਰਮਸ਼ਾਲਾ ਤੋਂ ਕੱਢੀ ਗਈ। ਇਸ ਤੋਂ ਪਹਿਲਾਂ ਸਵੇਰੇ ਪੰਡਿਤ ਵਿਨੈ ਸ਼ਾਸਤਰੀ ਦੇ ਮੰਤਰੋਚਾਰਣਾਂ ਦੁਆਰਾ ਹਵਨ ਮਹਾਯੱਗ ਕਰਵਾਇਆ ਗਿਆ, ਜਿਸ ਵਿਚ ਭਗਤਜਨਾਂ ਨੇ ਪੂਰਨਾਹੁਤੀ ਪਾਈ। ਉਪਰੰਤ ਮੰਡਲ ਦੇ ਸਮੂਹ ਮੈਂਬਰਾਂ ਵੱਲੋਂ ਪਰਿਵਾਰ ਸਮੇਤ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਗਈ। ਸ਼ੋਭਾ ਯਾਤਰਾ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਸਮਾਜ ਸੇਵਕ ਅਤੇ ਉਦਯੋਗਪਤੀ ਬਲਦੇਵ ਕ੍ਰਿਸ਼ਨ ਹਸੀਜਾ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਡੇਰਾ ਮੁੱਲਾਂਪੁਰ ਦੇ ਮਹੰਤ ਬਾਬਾ ਬਲਵਿੰਦਰ ਦਾਸ ਜੀ, ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ, ਕਾਂਗਰਸ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਧਵਾ, ਓਮ ਪ੍ਰਕਾਸ਼ ਤਾਂਗੜੀ, ਰਮੇਸ਼ ਕੁਮਾਰ ਸੀ. ਆਰ. ਅਤੇ ਕਿਸ਼ੋਰੀ ਲਾਲ ਚੁੱਘ ਵੱਲੋਂ ਹਾਜ਼ਰੀ ਲਗਵਾਈ ਗਈ। ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਕਰਦਿਆਂ ਬਲਦੇਵ ਹਸੀਜਾ ਅਤੇ ਹੋਰ ਮਹਿਮਾਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਆਯੋਜਨਾਂ ਵਿਚ ਹਰ ਸਮਰੱਥ ਇਨਸਾਨ ਨੂੰ ਵੱਧ ਚੜ੍ਹ ਕੇ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਅਤੇ ਸੇਵਾ ਨਿਭਾਉਣੀ ਚਾਹੀਦੀ ਹੈ, ਕਿਉਂਕਿ ਅਜਿਹਾ ਕਰਨ ਨਾਲ ਜੀਵਨ ਵਿਚ ਆਉਣ ਵਾਲੇ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ ਅਤੇ ਅਜਿਹੇ ਇਨਸਾਨ ਉੱਤੇ ਪਰਮਾਤਮਾ ਦੀ ਕਿਰਪਾ ਵਰਸਦੀ ਰਹਿੰਦੀ ਹੈ। ਇਸ ਦੌਰਾਨ ਬਲਦੇਵ ਹਸੀਜਾ ਵੱਲੋਂ ਜਿੱਥੇ ਸੰਮੇਲਨ ਲਈ 11 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ, ਉੱਥੇ ਹੀ ਬਾਬਾ ਬਲਵਿੰਦਰ ਦਾਸ ਜੀ ਅਤੇ ਹੋਰ ਮਹਿਮਾਨਾਂ ਵੱਲੋਂ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ, ਜਿਨ੍ਹਾਂ ਨੂੰ ਮੰਡਲ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।