ਚਾਰਟਰਡ ਅਕਾਊਂਟੈਂਟ ਰਾਸ਼ਟਰ ਨਿਰਮਾਣ ਦੇ ਮਹੱਤਵਪੂਰਨ ਥੰਮ੍ਹ : ਚੇਅਰਮੈਨ ਭੱਲਾ 78ਵਾਂ ਚਾਰਟਰਡ ਅਕਾਊਂਟੈਂਟਸ ਦਿਵਸ ਉਤਸ਼ਾਹ ਨਾਲ ਮਨਾਇਆ
Publish Date: Thu, 02 Jul 2026 05:00 PM (IST)
Updated Date: Fri, 03 Jul 2026 04:05 AM (IST)
78ਵਾਂ ਚਾਰਟਰਡ ਅਕਾਊਂਟੈਂਟਸ ਦਿਵਸ ਉਤਸ਼ਾਹ ਨਾਲ ਮਨਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਆਈਸੀਏਆਈ ਦੀ ਐੱਨਆਈਆਰਸੀ ਦੀ ਮੰਡੀ ਗੋਬਿੰਦਗੜ੍ਹ ਸ਼ਾਖਾ ਵੱਲੋਂ 78ਵਾਂ ਚਾਰਟਰਡ ਅਕਾਊਂਟੈਂਟਸ ਦਿਵਸ ਮਨਾਇਆ ਗਿਆ। ਇਸ ਮੌਕੇ ਨਵੇਂ ਯੋਗਤਾ ਪ੍ਰਾਪਤ ਚਾਰਟਰਡ ਅਕਾਊਂਟੈਂਟਸ ਵੱਲੋਂ ਆਈਸੀਏਆਈ ਦਾ ਝੰਡਾ ਲਹਿਰਾਇਆ ਗਿਆ। ਸਮਾਗਮ ਦੀ ਸ਼ੁਰੂਆਤ ਬਾਕਸ ਕ੍ਰਿਕਟ ਟੂਰਨਾਮੈਂਟ ਨਾਲ ਹੋਈ, ਜਿਸ ਵਿੱਚ 30 ਮੈਂਬਰਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੀ ਜੇਤੂ ਟੀਮ, ਸਰਵੋਤਮ ਬੱਲੇਬਾਜ਼ ਅਤੇ ਸਰਵੋਤਮ ਗੇਂਦਬਾਜ਼ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਸੀਏ ਸ਼ੇਖਰ ਸੁਮਨ ਗਰਗ ਨੇ ਦੱਸਿਆ ਕਿ ਇਸ ਉਪਰੰਤ ਬ੍ਰਾਂਚ ਮੈਂਬਰਾਂ ਅਤੇ ਕਾਰਜਕਾਰੀ ਟੀਮ ਨੇ ਪਿੰਗਲਵਾੜਾ ਕਬੀਰ ਅਨਾਥ ਆਸ਼ਰਮ ਭਾਦਲਾ ਰੋਡ ਦਾ ਦੌਰਾ ਕਰਕੇ ਲੋੜਵੰਦ ਔਰਤਾਂ ਨੂੰ ਖਾਣ-ਪੀਣ ਅਤੇ ਹੋਰ ਜ਼ਰੂਰੀ ਚੀਜ਼ਾਂ ਵੰਡੀਆਂ। ਇਸ ਦੌਰਾਨ ਆਸ਼ਰਮ ਦੇ ਵਿਹੜੇ ਵਿੱਚ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੰਦਿਆਂ ਬੂਟਾ ਵੀ ਲਗਾਇਆ ਗਿਆ। ਗੋਲਡਨ ਗ੍ਰੇਨ ਕਲੱਬ ਦੇ ਬਾਗ਼ ਵਿੱਚ ਆਈਸੀਏਆਈ ਝੰਡਾ ਲਹਿਰਾਉਣ ਦੀ ਰਸਮ ਮਗਰੋਂ ਸੀਏ ਐਂਥਮ ਵਜਾਇਆ ਗਿਆ। ਇਸ ਮੌਕੇ ਮਈ 2026 ਵਿੱਚ ਪਾਸ ਹੋਏ ਨਵੇਂ ਚਾਰਟਰਡ ਅਕਾਊਂਟੈਂਟਾਂ ਨੂੰ ਸੀਏ ਪਰਿਵਾਰ ਵਿੱਚ ਸ਼ਾਮਲ ਹੋਣ ’ਤੇ ਸਨਮਾਨਿਤ ਕੀਤਾ ਗਿਆ। ਸ਼ਾਖਾ ਦੇ ਚੇਅਰਮੈਨ ਸੀਏ ਐਸਕੇ ਭੱਲਾ ਨੇ ਕਿਹਾ ਕਿ ਚਾਰਟਰਡ ਅਕਾਊਂਟੈਂਟ ਸਿਰਫ਼ ਲੇਖਾਕਾਰੀ ਅਤੇ ਟੈਕਸ ਸਲਾਹਕਾਰ ਹੀ ਨਹੀਂ, ਸਗੋਂ ਪਾਰਦਰਸ਼ਤਾ, ਇਮਾਨਦਾਰੀ, ਵਿੱਤੀ ਅਨੁਸ਼ਾਸਨ ਅਤੇ ਰਾਸ਼ਟਰ ਨਿਰਮਾਣ ਦੇ ਮਹੱਤਵਪੂਰਨ ਥੰਮ੍ਹ ਹਨ। ਪ੍ਰੋਗਰਾਮ ਦੇ ਅੰਤ ਵਿੱਚ ਉਪ ਪ੍ਰਧਾਨ ਸੀਏ ਅਨਿਲ ਕੁਮਾਰ ਨੇ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦੀ ਉਮੀਦ ਪ੍ਰਗਟਾਈ। ਇਸ ਸਮਾਗਮ ਵਿੱਚ ਚੇਅਰਮੈਨ ਸੀਏ ਐਸਕੇ ਭੱਲਾ, ਵਾਈਸ ਚੇਅਰਮੈਨ ਸੀਏ ਅਨਿਲ ਕੁਮਾਰ, ਸੈਕਟਰੀ ਸੀਏ ਲਲਿਤ ਕੁਮਾਰ ਗੁਪਤਾ, ਖਜ਼ਾਨਚੀ ਸੀਏ ਰਾਕੇਸ਼ ਕੁਮਾਰ, ਸਾਬਕਾ ਚੇਅਰਮੈਨ ਸੀਏ ਰੁਪਿੰਦਰ ਪੁਰੀ, ਸੀਏ ਹੁਕਮਿੰਦਰ ਸ਼ਾਹੀ, ਸੀਏ ਨਿਸ਼ਾਂਤ ਗੁਪਤਾ, ਸੀਏ ਜਤਿਨ ਗੁਪਤਾ, ਸੀਏ ਮੋਹਿਤ ਬੱਤਰਾ, ਸੀਏ ਅਮਨ ਭੱਲਾ, ਸੀਏ ਪੁਨੀਤ ਕਾਜਲਾ, ਸੀਏ ਵਰੁਣ ਗੁਪਤਾ, ਸੀਏ ਦਿਵਾਕਰ ਜਿੰਦਲ, ਸੀਏ ਸਮੀਰ ਗਰਗ, ਸੀਏ ਲਵ ਬਾਂਸਲ, ਸੀਏ ਖੁਸ਼ ਬਾਂਸਲ, ਸੀਏ ਅੰਕਿਤ, ਸੀਏ ਮੋਹਿਤ ਸਿੰਗਲਾ, ਦੀਪਿਕਾ, ਸੀਏ ਦੀਪਇੰਦਰ ਸਿੰਘ, ਸੀਏ ਮਲਕੰਠ, ਸੀਏ ਕਪਿਲ ਦੇਵ ਚਿਕਰਸ਼ਲ, ਸੀਏ ਅਦਿੱਤਿਆ ਖੁੱਲਰ, ਸੀਏ ਅਸ਼ਵਨੀ ਮਦਾਨ, ਸੀਏ ਗਗਨ ਸਿੰਗਲਾ, ਸੀਏ ਸੰਜੀਵ ਤਾਇਲ, ਸੀਏ ਵਿਕਰਾਂਤ ਬਾਂਸਲ, ਸੀਏ ਲਵ ਛਿੱਬਰ, ਸੀਏ ਰੋਹਿਤ ਦੀਕਸ਼ਿਤ, ਸੀਏ ਜੋਗਰਾਜ ਸਿੰਘ, ਸੀਏ ਸੌਰਵ ਗੁਪਤਾ, ਸੀਏ ਅਭਿਨਵ ਕਾਂਸਲ ਅਤੇ ਸੀਏ ਸੰਜੀਵ ਕਾਂਸਲ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ।