ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦੇ ਪਰਨਾਮ ਸਿੰਘ ਨੇ ਮਾਰੀਆਂ ਮੱਲਾਂ
ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦਾ ਪਹਿਲਵਾਨ ਪਰਨਾਮ ਸਿੰਘ, ਅੰਡਰ-17 ਵਰਲਡ ਚੈਂਪੀਅਨਸ਼ਿਪ ਲਈ ਚੁਣਿਆ ਗਿਆ
Publish Date: Thu, 18 Jun 2026 06:19 PM (IST)
Updated Date: Fri, 19 Jun 2026 04:10 AM (IST)

ਪਹਿਲਵਾਨ ਦੀ ਅੰਡਰ-17 ਵਰਲਡ ਚੈਂਪੀਅਨਸ਼ਿਪ ਲਈ ਹੋਈ ਚੋਣ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਦੇਸ਼ ਨੂੰ ਹਮੇਸ਼ਾ ਨਾਮੀ ਪਹਿਲਵਾਨ ਦੇਣ ਵਾਲੇ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ ਫਰੀਦਕੋਟ ਦੇ ਪਹਿਲਵਾਨ ਪਰਨਾਮ ਸਿੰਘ ਦੀ ਅੰਡਰ-17 ਵਰਲਡ ਚੈਂਪੀਅਨਸ਼ਿਪ, ਜੋ ਅਜਰਬਾਈਜਾਨ ਵਿਖੇ ਹੋਵੇਗੀ ਲਈ ਹੋਈ ਹੈ। ਬਾਬਾ ਸ਼ੇਖ ਫ਼ਰੀਦ ਕੁਸਤੀ ਅਖਾੜਾ ਫ਼ਰੀਦਕੋਟ ਦੇ ਹੋਣਹਾਰ ਪਹਿਲਵਾਨ ਪਰਨਾਮ ਸਿੰਘ ਜਟਾਣਾ ਪੁੱਤਰ ਸ੍ਰੀ ਜਗਦੇਵ ਸਿੰਘ ਜਟਾਣਾ, ਵਾਸੀ ਪਿੰਡ ਬੁਰਜ ਮਸਤਾ ਨੇ ਇੱਕ ਵਾਰ ਵਰਲਡ ਚੈਂਪੀਅਨਸ਼ਿਪ ’ਚ ਆਪਣੀ ਥਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪਰਨਾਮ ਸਿੰਘ ਅੰਡਰ-15 ’ਚ ਏਸ਼ੀਅਨ ਚੈਪੀਅਨਸ਼ਿਪ ’ਚ ਤੀਜਾ ਸਥਾਨ ਹਾਸਲ ਕਰਕੇ ਨਾਮਣਾ ਖੱਟ ਚੁੱਕਿਆ ਹੈ। ਪਰਨਾਮ ਸਿੰਘ ਦੀ ਅੰਡਰ-17 ਵਰਲਡ ਚੈਂਪੀਅਨਸ਼ਿਪ ਲਈ ਚੋਣ ਹੋਣ ਤੇ ਫ਼ਰੀਦਕੋਟ ਅਤੇ ਕੁਸ਼ਤੀ ਪਰਿਵਾਰ ਦਾ ਨਾਮ ਰੌਸ਼ਨ ਹੋਇਆ ਹੈ। ਇਸ ਮੌਕੇ ਸਮੂਹ ਕੁਸ਼ਤੀ ਅਖਾੜੇ ਦੇ ਪ੍ਰਮੋਟਰ ਵੀਰਾਂ, ਪਹਿਲਵਾਨਾਂ ਨੇ ਪਹਿਲਵਾਨਾਂ ਦੇ ਗੁਰੂ ਜਗਦੇਵ ਸਿੰਘ ਧਾਲੀਵਾਲ, ਹਰਗੋਬਿੰਦ ਸਿੰਘ ਸੰਧੂ ਅਤੇ ਸਮੂਹ ਕੁਸ਼ਤੀ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੱਤੀ ਹੈ। ਇਸ ਮੌਕੇ ਖੇਡ ਪ੍ਰੇਮੀਆਂ ਨੇ ਕਿਹਾ ਉਹ ਅਰਦਾਸ ਕਰਦੇ ਹਨ ਕਿ ਵਰਲਡ ਚੈਂਪੀਅਨਸ਼ਿਪ ’ਚ ਭਾਰਤ ਦਾ ਨਾਮ ਰੌਸ਼ਨ ਕਰਦੇ ਹੋਏ ਪਰਨਾਮ ਸਿੰਘ ਵੱਡੀਆਂ ਪ੍ਰਾਪਤੀਆਂ ਕਰ ਸਕੇ। ਜ਼ਿਲਾ ਖੇਡ ਅਫ਼ਸਰ ਫ਼ਰੀਦਕੋਟ ਬਲਜਿੰਦਰ ਸਿੰਘ ਹਾਂਡਾ, ਸੇਵਾ ਮੁਕਤ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਪੀ.ਆਰ.ਓ.ਜਸਬੀਰ ਸਿੰਘ ਜੱਸੀ, ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ, ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼, ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮੋਹਿਤ ਗੁਪਤਾ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ, ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ, ਸਕੱਤਰ ਐਡਵੋਕੇਟ ਦਿਲਦੀਪ ਸਿੰਘ ਪਟੇਲ, ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਸੁਰੇਸ਼ ਅਰੋੜਾ, ਸਕੱਤਰ ਸੋਨੂੰ ਜੈਨ, ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਸੁਰਜੀਤ ਗਿੱਲ, ਨੌਜਵਾਨ ਗਾਇਕ ਅਰਸ਼ ਗਿੱਲ, ਸਟੇਟ ਐਵਾਰਡੀ ਲੈਕਚਰਾਰ ਜਸਵਿੰਦਰਪਾਲ ਸਿੰਘ ਮਿੰਟੂ, ਸਟੇਟ ਐਵਾਰਡੀ ਗੁਰਵਿੰਦਰ ਸਿੰਘ ਧੀਂਗੜਾ, ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜੇ ਨਾਲ ਜੁੜੇ ਜਗਦੇਵ ਸਿੰਘ ਧਾਲੀਵਾਲ, ਹਰਗੋਬਿੰਦ ਸਿੰਘ ਸੰਧੂ, ਰਣਜੀਤ ਸਿੰਘ ਬਰਾੜ ਭੋਲੂਵਾਲਾ, ਇਕਬਾਲ ਸਿੰਘ, ਗੁਰਬਿੰਦਰ ਸਿੰਘ ਸੰਘਾ, ਬਰਜਿੰਦਰ ਸਿੰਘ ਪੋਪਲ, ਗੁਰਤੇਜ ਸਿੰਘ ਤੇਜਾ ਐੱਮ.ਸੀ, ਗੁਰਕਮਲ ਸਿੰਘ, ਗੁਰਕੀਰਤ ਸਿੰਘ,ਅਮਨ ਵੜਿੰਗ,ਸੁਖਜਿੰਦਰ ਸਮਰਾ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਕੋਚ, ਨਵਜੀਤ ਬਾਗੜ ਕੋਚ, ਦਲਜੀਤ ਕੌਰ ਕੋਚ, ਸਾਰੇ ਪਹਿਲਵਾਨਾਂ ਨੇ ਪਰਨਾਮ ਸਿੰਘ, ਉਸ ਦੇ ਕੋਚ ਅਤੇ ਪ੍ਰੀਵਾਰ ਨੂੰ ਵਧਾਈ ਦਿੱਤੀ ਹੈ।