- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਪੰਜਾਬ ਨਾਲ ਹੋਈ ਅਹਿਮ ਮੀਟਿੰਗ

ਪੱਤਰ ਪ੍ਰੇਰਕ ਪੰਜਾਬੀ ਜਾਕਰਣ ਫਰੀਦਕੋਟ : ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ ਦੀ ਅਗਵਾਈ ਚ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਸਕੱਤਰ ਸਿੰਘ ਬੱਲ ਨਾਲ ਉਹਨਾਂ ਦੇ ਦਫਤਰ ਵਿਖੇ ਅਧਿਆਪਕਾਂ ਨੂੰ ਦਰਪੇਸ ਆ ਰਹੀਆਂ ਸਮੱਸਿਆ ਸਬੰਧੀ ਹੋਈ। ਮੀਟਿੰਗ ਚ ਜਥੇਬੰਦੀ ਦੇ ਆਗੂਆਂ ਨੇ 1377 ਅਧਿਆਪਕਾ ਜਿਨਾਂ ਦਾ ਡਾਟਾ ਟਰਾਂਸਫਰ ਸਬੰਧੀ ਮਿਸਮੈਚ ਹੋ ਰਿਹਾ ਹੈ ਉਹਨਾਂ ਅਧਿਆਪਕਾਂ ਵਾਸਤੇ ਦੁਬਾਰਾ ਪੋਰਟਲ ਖੋਲਣ ਸਬੰਧੀ ਗੱਲਬਾਤ ਕੀਤੀ ਤਾਂ ਮੌਕੇ ਤੇ ਹੀ ਡੀ.ਪੀ.ਆਈ.ਸੈਕੰਡਰੀ ਪੰਜਾਬ ਵੱਲੋਂ ਟਰਾਂਸਫਰ ਸਬੰਧੀ ਪੋਰਟਲ ਖੋਲ ਦਿੱਤਾ ਗਿਆ ਤੇ ਸਾਰੇ ਡੀਡੀਉਜ ਨੂੰ ਡਾਟਾ ਦਰੁਸਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਇਸ ਸਬੰਧੀ ਸੂਬੇ ਦੇ ਸਾਰੇ ਜ਼ਿਲਾ ਸਿੱਖਿਆ ਅਫਸਰਾਂ ਨੂੰ ਵੀਸੀ ਕਰਕੇ ਸਖਤ ਹਦਾਇਤਾਂ ਜਾਰੀ ਕੀਤੀਆਂ ਤਾਂ ਕਿ ਅਧਿਆਪਕ ਆਪਣੇ ਟਰਾਂਸਫਰ ਦੇ ਹੱਕ ਦਾ ਲਾਭ ਉਠਾ ਸਕਣ। ਆਗੂਆਂ ਵੱਲੋਂ ਜਿੰਨਾ ਅਧਿਆਪਕਾਂ ਦੀ ਏ.ਸੀ.ਆਰ.ਰਹਿ ਗਈ ਹੈ ਬਾਰੇ ਗੱਲਬਾਤ ਕੀਤੀ ਤਾਂ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਵੱਲੋਂ ਜਥੇਬੰਦੀ ਨੂੰ ਕਿਹਾ ਗਿਆ ਹੈ ਕਿ ਡੀਡੀਓ ਆਪਣੇ ਲੈਵਲ ਤੇ ਹਾਰਡ ਕਾਪੀ ਸੈਲਫ ਅਪ੍ਰੇਜਲ ਕਰਕੇ ਕਰ ਸਕਦੇ ਹਨ। ਐਸ.ਐਸ.ਏ. /ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਦੀ ਲੈਂਥ ਆਫ ਸਰਵਿਸ ਦੇ ਹਿਸਾਬ ਨਾਲ ਬਣਦੀਆਂ ਛੁੱਟੀਆਂ ਵਾਲਾ ਮਸਲਾ ਵੀ ਡੀ.ਪੀ.ਆਈ.ਪੰਜਾਬ ਵੱਲੋਂ ਜਲਦੀ ਹੱਲ ਕਰਨ ਦਾ ਜਥੇਬੰਦੀ ਨੂੰ ਭਰੋਸਾ ਦਿੱਤਾ। ਬਾਰਡਰ ਕੇਡਰ ਸਬੰਧੀ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਡੀ.ਪੀ.ਆਈ.ਨੇ ਵਿਸਥਾਰ ਪੂਰਵਕ ਦੱਸਿਆ ਕਿ ਬਾਰਡਰ ਕੇਡਰ ਲਈ ਸਪੈਸਲ ਇੰਕਰੀਮੈਂਟ ਵਾਸਤੇ ਵਿਭਾਗ ਵੱਲੋਂ ਤਕਨੀਕੀ ਉਲਝਣਾਂ ਨੂੰ ਦੂਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਜਲਦ ਹੀ ਇਸ ਮਸਲੇ ਨੂੰ ਹੱਲ ਜਾਵੇਗਾ। ਪ੍ਰਮੋਸਨ ਸਬੰਧੀ ਗੱਲਬਾਤ ਕਰਦੇ ਹੋਏ ਡੀ.ਪੀ.ਆਈ.ਪੰਜਾਬ ਨੇ ਸਪਸਟ ਕੀਤਾ ਕਿ ਈ.ਟੀ.ਟੀ. ਤੋਂ ਮਾਸਟਰ ਕੇਡਰ ਦੀ ਪ੍ਰਮੋਸਨਾਂ ਵਾਸਤੇ ਲੀਗਲ ਪ੍ਰਕਰੀਆ ਚੱਲ ਰਹੀ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਹੱਲ ਕਰਕੇ ਪ੍ਰਮੋਸਨਾਂ ਕੀਤੀਆਂ ਜਾਣਗੀਆਂ। ਮਾਸਟਰ ਕੇਡਰ ਤੋਂ ਲੈਕਚਰਰਸ ਦੀਆਂ ਪ੍ਰਮੋਸਨਾਂ ਵੀ ਜਲਦੀ ਤੋਂ ਜਲਦੀ ਕੀਤੀਆਂ ਜਾਣਗੀਆਂ ਪਰ ਉਸ ਤੋਂ ਪਹਿਲਾਂ 1013 ਡਾਇਰੈਕਟ ਲੈਕਚਰਾਰਾਂ ਦੀ ਭਰਤੀ ਲਈ ਇੱਕ ਹਫਤੇ ਦੇ ਅੰਦਰ-ਅੰਦਰ ਇਸਤਿਆਰ ਜਾਰੀ ਕੀਤਾ ਜਾਵੇਗਾ। ਲੰਮੇ ਸਮੇਂ ਤੋਂ ਖਾਲੀ ਪਏ ਮਿਡਲ ਸਕੂਲਾਂ ਚ ਬਦਲੀਆਂ ਦੌਰਾਨ ਪੋਸਟਾਂ ਭਰਨ ਸਬੰਧੀ ਵੀ ਡੀ.ਪੀ.ਆਈ.ਪੰਜਾਬ ਵੱਲੋਂ ਭਰੋਸਾ ਦਿੱਤਾ ਗਿਆ। ਮਾਸਟਰ ਕੇਡਰ ਤੋਂ ਲੈਕਚਰਰ ਪ੍ਰਮੋਟ ਹੋਏ 2021,2024 ਵਾਲੇ ਲੈਫਟ ਆਊਟ ਕੇਸਾਂ ਦੀ ਨੋਸਨਲ ਫਿਕਸੇਸਨ ਕਰਨ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ। ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਾ ਲਏ ਜਾਣ ਬਾਰੇ ਵੀ ਜਥੇਬੰਦੀ ਵੱਲੋਂ ਅਪੀਲ ਕੀਤੀ ਗਈ। ਇਸ ਸਮੇਂ ਹੋਰਨਾ ਤੋਂ ਇਲਾਵਾ ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਦਿਲਰਾਜ ਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਰਜਿੰਦਰ ਕੁਮਾਰ, ਸਟੇਟ ਕਮੇਟੀ ਮੈਬਰ ਰਣਜੀਤ ਸਿੰਘ, ਸਟੇਟ ਕਮੇਟੀ ਮੈਂਬਰ ਨਿਰਮਲ ਸਿੰਘ, ਸੰਦੀਪ ਪੁਰੀ, ਨਵਦੀਪ ਕੌਰ, ਰਮਨਦੀਪ ਕੌਰ ਅਧਿਆਪਕ ਸਾਥੀ ਹਾਜਰ ਸਨ।