ਡਾਇਗਨੋਸਟਿਕ ਕਿੱਟ ਸਬੰਧੀ ਆਸ਼ਾ ਵਰਕਰਾਂ ਦੀ ਟ੍ਰੇਨਿੰਗ ਹੋਈ
ਡਾਇਗਨੋਸਟਿਕ ਕਿੱਟ ਸਬੰਧੀ ਆਸ਼ਾ ਵਰਕਰਾਂ ਦੀ ਇੱਕ ਰੋਜ਼ਾ ਸਿਖਲਾਈ ਕਰਵਾਈ
Publish Date: Mon, 22 Jun 2026 04:10 PM (IST)
Updated Date: Tue, 23 Jun 2026 04:01 AM (IST)

ਵਿਕਾਸ ਗਰਗ ਪੰਜਾਬੀ ਜਾਗਰਣ ਫਰੀਦਕੋਟ : ਡਾ. ਰਮਨਦੀਪ ਸਿੰਗਲਾ ਸਿਵਲ ਸਰਜਨ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਸ਼ਾ ਵਰਕਰਾਂ ਨੂੰ ਨਵਜੰਮੇ ਬੱਚਿਆਂ, ਬਜ਼ੁਰਗਾਂ, ਮਾਨਸਿਕ ਤੌਰ ਤੇ ਬਿਮਾਰ ਤੇ ਗਰਭਵਤੀ ਮਾਵਾਂ ਦੀ ਦੇਖਭਾਲ ਕਰਨ ਲਈ ਇੱਕ ਰੋਜਾ ਸਿਖਲਾਈ ਕਰਵਾਈ ਗਈ। ਇਸ ਮੌਕੇ ਟ੍ਰੇਨਰ ਸੰਦੀਪ ਕੁਮਾਰ ਛੋਕਰਾ ਜਿਲ੍ਹਾ ਕਮਿਉਨਿਟੀ ਮੋਬਲਾਈਜ਼ਰ, ਕੰਮਿਉਨਿਟੀ ਹੈਲਥ ਅਫਸਰ ਜਸਵੰਤ ਕੌਰ, ਸੰਦੀਪ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਵ-ਜੰਮੇ ਬੱਚਿਆਂ ਅਤੇ ਗਰਭਵਤੀ ਮਾਵਾਂ, ਮਾਨਸਿਕ ਤੌਰ ਤੇ ਬਿਮਾਰ ਤੇ ਬਜ਼ੁਰਗਾਂ ਦੀ ਦੇਖਭਾਲ ਲਈ ਵਿਸ਼ੇਸ਼ ਮੁਫ਼ਤ ਸਹੂਲਤਾਂ ਦੇ ਨਾਲ-ਨਾਲ ਲੋੜੀਦੀਆਂ ਦਵਾਈਆਂ, ਕੁੱਤੇ ਜਾਂ ਕਿਸੇ ਜਾਨਵਰ ਦੇ ਕੱਟਣ ਤੋਂ ਬਾਅਦ ਹਲਕਾਅ ਤੋਂ ਬਚਾਉਣ ਲਈ ਟੀਕਾਕਰਨ ਅਤੇ ਲੈਬ ਟੈਸਟ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਕੇਂਦਰਾਂ ਵਿੱਚ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ, ਨਵ-ਜੰਮੇ ਬੱਚੇ ਦੀ ਜਨਮ ਤੋਂ ਬਾਅਦ ਉਸਦੀ ਸਿਹਤ ਦੀ ਜਾਂਚ, ਦੇਖਭਾਲ ਤੇ ਜ਼ਰੂਰੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਹਾਈ ਰਿਸਕ ਪ੍ਰੈਗਨੈਂਸੀ ਦੀ ਪਛਾਣ ਤੇ ਪ੍ਰਬੰਧਨ ਬਾਰੇ ਟਰੇਨਿੰਗ ਦਿੱਤੀ ਗਈ। ਉਹਨਾਂ ਵੱਲੋਂ ਨਵਜੰਮੇ ਬੱਚਿਆਂ ਦੀ ਬਿਹਤਰ ਦੇਖਭਾਲ ਕਰਨ ਸਬੰਧੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਵਿੱਚ ਜੇਕਰ ਬੱਚਾ ਸਿਹਤ ਪੱਖੋਂ ਕਮਜ਼ੋਰ ਆਉਂਦਾ ਹੈ ਤਾਂ ਉਸਦੀ ਸਿਹਤ ਸੁਧਾਰਨ ਲਈ ਵਿਸ਼ੇਸ਼ ਸਲਾਹ ਤੇ ਇਲਾਜ਼ ਮੁਹੱਈਆ ਕਰਵਾਇਆ। ਜਾਂਦਾ ਹੈ। ਬੱਚਿਆਂ ਲਈ ਜ਼ਰੂਰੀ ਦਵਾਈਆਂ ਅਤੇ ਖੂਨ ਦੇ ਟੈਸਟ ਕਲੀਨਿਕਾਂ ਵਿੱਚ ਬਿਲਕੁਲ ਮੁਫ਼ਤ ਹਨ। ਇਸ ਮੌਕੇ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ ਅਤੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਲਖਵਿੰਦਰ ਸਿੰਘ ਕੈਂਥ ਨੇ ਸਿਹਤ ਵਿਭਾਗ ਅਧੀਨ ਵੱਖ-ਵੱਖ ਸਿਹਤ ਸੇਵਾਵਾਂ, ਸਹੂਲਤਾਂ ਅਤੇ ਭਲਾਈ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਜਾਗਰੂਕਤਾ ਸਮੱਗਰੀ ਸੁਚੱਜੇ ਢੰਗ ਨਾਲ ਪ੍ਰਦਰਸ਼ਿਤ ਕਰਨ ਸਬੰਧੀ ਮਹੱਤਵਪੂਰਣ ਨੁਕਤੇ ਸਾਂਝੇ ਕੀਤੇ। ਟ੍ਰੇਨਿੰਗ ਦੌਰਾਨ ਵਰਲਡ ਹੈਲਥ ਪਾਰਟਰ ਦੇ ਫਰੀਦਕੋਟ ਕੁਆਰਡੀਨੇਟਰ ਮਨਪ੍ਰੀਤ ਸਿੰਘ ਨੇ ਆਸ਼ਾ ਵਰਕਰਾਂ ਨੂੰ ਟੀ.ਬੀ. ਦੀ ਰੋਕਥਾਮ ਸਬੰਧੀ ਰਾਸ਼ਟਰੀ ਪ੍ਰੋਗਰਾਮ ਅਧੀਨ ਸੁਚੇਤ ਕਰਨ ਅਤੇ ਖਾਸ ਕਰਕੇ ਅਤੇ ਖਾਸ ਕਰਕੇ ਬੱਚਿਆਂ ਵਿੱਚ ਟੀ.ਬੀ. ਦੀ ਬਿਮਾਰੀ ਦੀ ਪਛਾਣ ਅਤੇ ਸਮੇਂ ਸਿਰ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ।