- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕੀ ਜੋ ਮੁੱਕਤ ਵਪਾਰ ਸਮਝੌਤਾ ਸੈਂਟਰ ਸਰਕਾਰ ਟਰੰਪ ਸਰਕਾਰ ਨਾਲ ਕਰਨ ਜਾ ਰਹੀ ਹੈ ਉਸ ਨਾਲ ਖੇਤੀ ਸੈਕਟਰ ਤੇ ਡੇਅਰੀ ਸੈਕਟਰ ਤੇ ਬਹੁਤ ਵੱਡਾ ਹਮਲਾ ਹੋਣ ਜਾ ਰਿਹਾ ਜਿਸਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕੀ ਕੇਂਦਰ ਸਰਕਾਰ ਇਸ ਸਮਝੌਤੇ ਵਿਚੋਂ ਖੇਤੀ ਤੇ ਡੇਅਰੀ ਸੈਕਟਰ ਨੂੰ ਬਾਹਰ ਕੱਢੇ ਨਹੀਂ ਮੋਦੀ ਸਰਕਾਰ ਨੂੰ ਹੋਰ ਕਿਸਾਨੀ ਰੋਹ ਦਾ ਸਾਹਮਣਾ ਕਰਨਾ ਪਵੇਗਾ।

ਚੰਡੀਗੜ੍ਹ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਾਨੀ ਪ੍ਰਧਾਨ ਅਤੇ ਸਾਂਝੇ ਘੋਲਾਂ ਦੇ ਝੰਡਾ ਬਰਦਾਰ ਬਲਕਾਰ ਸਿੰਘ ਡਕੌਂਦਾ ਦੀ 16ਵੀਂ ਬਰਸੀ ਪੰਜਾਬ ਭਰ ਚ ਮਨਾਈ ਗਈ । ਇਸ ਸਮੇਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਮਹਰੂਮ ਸਾਥੀ ਬਲਕਾਰ ਸਿੰਘ ਡਕੌਂਦਾ ਨੇ 2007 ਵਿੱਚ ਜੱਥੇਬੰਦੀ ਦਾ ਮੁੱਢ ਬੰਨ੍ਹਿਆ ਅਤੇ ਬਾਨੀ ਪ੍ਰਧਾਨ ਬਣ ਸੀਮਤ ਸਮੇਂ ਵਿੱਚ ਹੀ ਜੱਥੇਬੰਦੀ ਨੂੰ ਪੰਜਾਬ ਦੀਆਂ ਮੂਹਰਲੀ ਕਤਾਰ ਦੀਆਂ ਜੱਥੇਬੰਦੀਆਂ ਵਿਚ ਖੜ੍ਹਾ ਕਰ ਦਿੱਤਾ। ਮਹਰੂਮ ਬਲਕਾਰ ਸਿੰਘ ਡਕੌਂਦਾ ਦੀ ਇਹ ਦੂਰ ਅੰਦੇਸ਼ੀ ਸੋਚ ਸੀ ਜਿਸ ਕਾਰਨ ਉਹ ਸਾਂਝੇ ਘੋਲਾਂ ਦੇ ਝੰਡਾ ਬਰਦਾਰ ਅਖਵਾਉਣ ਲੱਗੇ ਅਤੇ ਸਾਂਝੇ ਘੋਲਾਂ ਦਾ ਪਹਿਲਾ ਮੁੱਢ 2008 ਵਿੱਚ ਜਗਰਾਉਂ ਵਿੱਖੇ 17 ਕਿਸਾਨ ਮਜ਼ਦੂਰ ਜੱਥੇਬੰਦੀਆਂ ਦੀ ਇਕੱਠੀ ਰੈਲੀ ਕਰ ਬੰਨ੍ਹਿਆ।
ਸਿਆਲਕੋਟ ਦੀ ਧਰਤੀ ਤੋਂ 1947 ਵੇਲੇ ਉੱਜੜ ਕੇ ਆਏ ਪਰਿਵਾਰ ਦਾ ਫਰਜੰਦ ਬਚਪਨ ਤੋਂ ਹੀ ਪੜ੍ਹਾਈ ਦਾ ਸ਼ੌਂਕ ਰੱਖਦਾ ਸੀ ਪਰ ਪਰਿਵਾਰਿਕ ਮਜਬੂਰੀਆਂ ਕਾਰਨ ਜ਼ਿਆਦਾ ਪੜ੍ਹਾਈ ਨਾ ਕਰ ਸਕਿਆ ਅਤੇ ਕਿੱਤੇ ਵਜੋਂ ਕਿਸਾਨ ਤੇ ਆਰ.ਐੱਮ.ਪੀ. ਡਾਕਟਰ ਬਣ ਕਿਸਾਨੀ ਝੰਡਾ ਲਹਿਰਾਇਆ। 13 ਜੁਲਾਈ 2010 ਮੰਦਭਾਗੇ ਦਿਨ ਅੰਬਰਾਂ ਤੇ ਚਮਕਦੇ ਤਾਰੇ ਨੂੰ ਐਸਾ ਗ੍ਰਹਿਣ ਲੱਗਾ ਕਿ ਐਕਸੀਡੈਂਟ ਵਿਚ ਆਪਣੀ ਜੀਵਨ ਸਾਥਣ ਸਮੇਤ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਭਾਵੇਂ ਕਿ ਉਹ ਇਸ ਸਮੇਂ ਸਾਡੇ ਵਿਚਕਾਰ ਨਹੀਂ ਪਰ ਉਸਦੀ ਸੋਚ ਹਮੇਸ਼ਾਂ ਉਸਨੂੰ ਸਾਡੇ ਵਿਚ ਜਿਉਂਦਾ ਰੱਖਦੀ ਆ ਰਹੀ ਹੈ। ਇਸ ਸਮੇਂ ਵੱਖ ਵੱਖ ਆਗੂਆਂ ਨੇ ਅਜੋਕੇ ਸਮੇਂ ਦੇ ਭਖਦੇ ਮੁੱਦੇ ਵਿਚਾਰੇ ਅਤੇ ਸੰਯੁਕਤ ਮੋਰਚੇ ਵੱਲੋਂ ਉਲੀਕੇ ਜਮੀਨ,ਪਾਣੀ ਤੇ ਪੰਜਾਬ ਬਚਾਓ ਦੇ ਪ੍ਰੋਗਰਾਮਾਂ ਤੇ ਵੀ ਚਰਚਾ ਕੀਤੀ ਅਤੇ ਆਪ ਸਰਕਾਰ ਵੱਲੋਂ ਦੁਬਾਰਾ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਪਾਲਸੀ ਤੇ ਆਪ ਸਰਕਾਰ ਦੀ ਨਿਖੇਧੀ ਕੀਤੀ ਤੇ ਪ੍ਰਣ ਦੁਹਰਾਇਆ ਕੀ ਇਸਨੂੰ ਲਾਗੂ ਨੀ ਹੋਣ ਦਿੱਤਾ ਜਾਵੇਗਾ।
ਇਸ ਸਮੇਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕੀ ਜੋ ਮੁੱਕਤ ਵਪਾਰ ਸਮਝੌਤਾ ਸੈਂਟਰ ਸਰਕਾਰ ਟਰੰਪ ਸਰਕਾਰ ਨਾਲ ਕਰਨ ਜਾ ਰਹੀ ਹੈ ਉਸ ਨਾਲ ਖੇਤੀ ਸੈਕਟਰ ਤੇ ਡੇਅਰੀ ਸੈਕਟਰ ਤੇ ਬਹੁਤ ਵੱਡਾ ਹਮਲਾ ਹੋਣ ਜਾ ਰਿਹਾ ਜਿਸਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕੀ ਕੇਂਦਰ ਸਰਕਾਰ ਇਸ ਸਮਝੌਤੇ ਵਿਚੋਂ ਖੇਤੀ ਤੇ ਡੇਅਰੀ ਸੈਕਟਰ ਨੂੰ ਬਾਹਰ ਕੱਢੇ ਨਹੀਂ ਮੋਦੀ ਸਰਕਾਰ ਨੂੰ ਹੋਰ ਕਿਸਾਨੀ ਰੋਹ ਦਾ ਸਾਹਮਣਾ ਕਰਨਾ ਪਵੇਗਾ। ਇਸ ਬਾਬਤ 22 ਜੁਲਾਈ ਨੂੰ ਸੰਯੁਕਤ ਮੋਰਚੇ ਦੇ ਸੱਦੇ ਤੇ ਰੱਖੇ ਇਸਦੇ ਵਿਰੋਧ ਵਿਚ ਟੋਲ ਪਲਾਜ਼ੇ ਫਰੀ ਕਰਨ ਦੇ ਪ੍ਰੋਗਰਾਮ ਵਿਚ ਜੱਥੇਬੰਦੀ ਵੱਧ ਚੜ ਕੇ ਸ਼ਮੂਲੀਅਤ ਕਰੇਗੀ।
ਆਗੂਆਂ ਅੱਗੇ ਕਿਹਾ ਕਿ ਸਿੱਖ ਸੰਘਰਸ਼ ਦਾ ਸੱਚ ਤੇ ਪੰਜਾਬ ਸਰਕਾਰ ਦਾ ਕਾਲਾ ਚੱਠਾ ਬਿਆਨ ਕਰਦੀ ਫਿਲਮ ਸਤਲੁਜ ਤੇ ਬੈਨ ਲਾਉਣਾ ਅਤਿ ਮੰਦਭਾਗਾ ਜਿਸਤਰ੍ਹਾਂ ਕਾਂਗਰਸ ਨੇ ਸਿੱਖ ਸੰਘਰਸ਼ ਨੂੰ ਕੁਚਲਿਆ ਉਸੇਤਰ੍ਹਾਂ ਹੀ ਬਾਦਲ ਸਰਕਾਰ ਨੇ ਨੈਕਸਲਾਈਟ ਮੂਵਮੇਂਟ ਨੂੰ ਕੁਚਲਿਆ ਸੀ ਤੇ ਹੁਣ ਭਗਵੰਤ ਮਾਨ ਦੀ ਸਰਕਾਰ ਗੈਂਗਸਟਰਾਂ ਦੇ ਨਾਮ ਦੇ ਪੰਜਾਬ ਦੀ ਨੌਜਵਾਨੀ ਨੂੰ ਕੁੱਚਲ ਰਹੀ ਹੈ।