ਆਖਰ ਖਤਮ ਹੋਈ ਸਫਾਈ ਸੇਵਕਾਂ ਦੀ 15 ਦਿਨ ਤੋਂ ਚੱਲ ਰਹੀ ਹੜਤਾਲ, ਆਖਰ ਖਤਮ ਹੋਈ ਸਫਾਈ ਸੇਵਕਾਂ ਦੀ 15 ਦਿਨ ਤੋਂ ਚੱਲ ਰਹੀ ਹੜਤਾਲ,
Publish Date: Mon, 06 Jul 2026 05:04 PM (IST)
Updated Date: Tue, 07 Jul 2026 04:00 AM (IST)
ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਕਾਮਿਆਂ ਨੇ ਕੀਤੀ ਸੀ ਹੜਤਾਲ ਸ਼ਿਵ ਸ਼ਰਮਾਂ ਪੰਜਾਬੀ ਜਾਗਰਣ ਫਰੀਦਕੋਟ : ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਸਫਾਈ ਕਰਮਚਾਰੀਆਂ ਵੱਲੋਂ ਪਿਛਲੇ 15 ਦਿਨਾਂ ਤੋਂ ਹੜਤਾਲ ਕਰਕੇ ਕੰਮ ਕਾਜ ਠੱਪ ਕੀਤਾ ਹੋਇਆ ਸੀ ਜਿਸ ਦੇ ਚਲਦੇ ਸ਼ਹਿਰ ਵਿੱਚ ਉੱਚੇ ਉੱਚੇ ਕੂੜੇ ਦੇ ਢੇਰ ਲੱਗੇ ਹੋਏ ਸਨ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਅੱਜ ਇੰਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਗਗਨਦੀਪ ਧਾਲੀਵਾਲ ਵੱਲੋਂ ਡੇਢ ਕਰੋੜ ਦਾ ਚੈੱਕ ਨਗਰ ਕੌਂਸਲ ਨੂੰ ਸੌਂਪਿਆ ਗਿਆ ਜਿਸ ਦੇ ਚਲਦੇ ਹੁਣ ਇਹਨਾਂ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਇਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਜਾਏਗਾ ਅਤੇ ਅੱਜ ਗਗਨਦੀਪ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ ਬੇਨਤੀ ਤੋਂ ਬਾਅਦ ਸਫਾਈ ਕਰਮਚਾਰੀਆਂ ਵੱਲੋਂ ਆਪਣੀ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ 15 ਦਿਨਾਂ ਤੋਂ ਜੋ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਸੀ ਉਸਦੇ ਪਿੱਛੇ ਉਹਨਾਂ ਦੀਆਂ ਤਨਖਾਹਾਂ ਜਾਰੀ ਨਾ ਹੋਣਾ ਇੱਕ ਕਾਰਨ ਸੀ ਪਰ ਇੰਪਰੂਵਮੈਂਟ ਟਰੱਸਟ ਵੱਲੋਂ ਸ਼ਹਿਰ ਦੀ ਭਲਾਈ ਅਤੇ ਲੋਕਾਂ ਦੀ ਚਿੰਤਾ ਨੂੰ ਦੇਖਦੇ ਹੋਏ ਟਰਸਟ ਵੱਲੋਂ ਡੇਢ ਕਰੋੜ ਦਾ ਚੈੱਕ ਇਹਨਾਂ ਸਫਾਈ ਕਰਮਚਾਰੀਆਂ ਦੀਆਂ ਤਨਖਾਹਾ ਲਈ ਨਗਰ ਕੌਂਸਲ ਨੂੰ ਸੌਂਪਿਆ ਗਿਆ ਜਿਸ ਦੇ ਨਾਲ ਹੁਣ ਇਹਨਾਂ ਦੀਆਂ ਤਨਖਾਹਾਂ ਇਹਨਾਂ ਦੇ ਖਾਤਿਆਂ ਵਿੱਚ ਆ ਜਾਣਗੀਆਂ ਅਤੇ ਨਾਲ ਹੀ ਉਹਨਾਂ ਕਿਹਾ ਕਿ ਅੱਗੇ ਤੋਂ ਵੀ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣਗੀਆਂ ਤਾਂ ਜੋ ਉਹਨਾਂ ਵੱਲੋਂ ਕੀਤੀ ਗਈ ਮਿਹਨਤ ਦੇ ਸਦਕਾ ਸ਼ਹਿਰ ਨੂੰ ਜੋ ਸਾਫ ਸਫਾਈ ਦੇ ਪ੍ਰਬੰਧ ਕਾਇਮ ਰੱਖਣ ਵਿੱਚ ਮਦਦ ਮਿਲਦੀ ਹੈ ਉਹ ਲਗਾਤਾਰ ਜਾਰੀ ਰਹੇ। ਇਸ ਮੌਕੇ ਸਫਾਈ ਕਰਮਚਾਰੀਆਂ ਵੱਲੋਂ ਵੀ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰਦੇ ਕਿਹਾ ਕਿ ਸਾਡੀ ਕੋਈ ਹੋਰ ਮੰਗ ਨਹੀਂ ਬਲਕਿ ਅਸੀਂ ਸਮੇਂ ਸਿਰ ਆਪਣੀ ਤਨਖਾਹ ਮੰਗ ਕਰਦੇ ਹਾਂ ਅਤੇ ਜੇਕਰ ਉਹ ਵੀ ਸਾਨੂੰ ਸਮੇਂ ਤੇ ਨਹੀਂ ਮਿਲਦੀ ਤਾਂ ਸਾਨੂੰ ਮਜਬੂਰਨ ਆਪਣਾ ਹੱਕ ਲੈਣ ਲਈ ਧਰਨੇ ਮੁਜਾਹਰੇ ਕਰਨੇ ਪੈਂਦੇ ਹਨ । ਅੱਜ ਉਹਨਾਂ ਵੱਲੋਂ ਗਗਨਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਕਰੀਬ 15 ਦਿਨਾਂ ਦੀ ਹੜਤਾਲ ਤੋਂ ਬਾਅਦ ਅੱਜ ਕਿਸੇ ਨੂੰ ਸਾਡੀ ਫਿਕਰ ਹੋਈ ਹੈ ਜਿਸ ਦੇ ਚਲਦੇ ਹੁਣ ਸਾਡੀ ਤਨਖਾਹ ਸਾਡੇ ਖਾਤੇ ਆ ਜਾਵੇਗੀ ਅਤੇ ਸਾਡੇ ਵੱਲੋਂ ਵੀ ਆਪਣਾ ਕੰਮ ਇਮਾਨਦਾਰੀ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਸ਼ਹਿਰ ਨੂੰ ਫਿਰ ਤੋਂ ਸਾਫ ਸੁਥਰਾ ਰੱਖਿਆ ਜਾਵੇਗਾ।