- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਪਲੱਸ ਪੋਲੀੳ ਮੁਹਿੰਮ ਸਬੰਧੀ ਸਿਹਤ ਕਰਮਚਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ, ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਅਤੇ ਜਿਲਾ ਟੀਕਾਕਰਣ ਅਫਸਰ ਡਾ. ਹੁਸਨਪਾਲ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਅਰਸ਼ਦੀਪ ਸਿੰਘ ਬਰਾੜ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਪੀ. ਐਚ. ਸੀ. ਜੰਡ ਸਾਹਿਬ ਦੀ ਯੋਗ ਅਗਵਾਈ ਵਿੱਚ ਨੈਸ਼ਨਲ ਪਲੱਸ ਪੋਲੀੳ ਮੁਹਿੰਮ ਸਬੰਧੀ ਬਲਾਕ ਜੰਡ ਸਾਹਿਬ ਦੇ ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈlਇਸ ਮੌਕੇ ਮੀਟਿੰਗ ਦੌਰਾਨ ਡਾ. ਅਰਸ਼ਦੀਪ ਸਿੰਘ ਬਰਾੜ ਨੇ ਕਿਹਾ ਕਿ ਨੈਸ਼ਨਲ ਪਲੱਸ ਪੋਲੀੳ ਮੁਹਿੰਮ ਵਿੱਚ 0 ਤੋਂ 5 ਸਾਲ ਤੱਕ ਦੇ ਕਰੀਬ 12645 ਬੱਚਿਆਂ ਨੂੰ ਤਿੰਨ ਦਿਨਾਂ ਵਿੱਚ ਪੋਲੀਓ ਰੋਕੂ ਬੂੰਦਾਂ ਪਿਲਾਈਆ ਜਾਣਗੀਆ, ਇਸ ਮੁਹਿੰਮ ਵਿੱਚ ਕੁੱਲ 104 ਬੂਥ ਲਗਾਏ ਗਏ ਹਨ ਅਤੇ ਜਿੰਨਾ ਲਈ 18 ਸੁਪਰਵਾਈਜਰ ਦੇਖ ਰੇਖ ਕਰਨਗੇl ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਸਿਰਫ ਹਾਈ ਰਿਸਕ ਏਰੀਆ ਦੇ ਬੱਚਿਆਂ ਨੂੰ ਮਾਈਗਰੇਟਰੀ ਪਲੱਸ ਪੋਲੀੳ ਤਹਿਤ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਂਦੀਆਂ ਹਨ, ਪਰੰਤੂ ਇਸ ਸਾਲ ਇਸ ਗੇੜ ਦੌਰਾਨ ਮਿਤੀ 28, 29 ਅਤੇ 30 ਜੂਨ 2026 ਨੂੰ ਬਲਾਕ ਜੰਡ ਸਾਹਿਬ ਦੇ ਜੀਰੋ ਤੋਂ ਪੰਜ ਸਾਲ ਤੱਕ ਦੇ 12645 ਬੱਚਿਆਂ ਨੂੰ ਪੋਲੀੳ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਣ ਲਈ ਅੱਜ ਤੋਂ ਬਲਾਕ ਜੰਡ ਸਾਹਿਬ ਵਿੱਚ ਹਰ ਪੱਖੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਵੱਖ ਵੱਖ ਥਾਵਾਂ ਤੇ ਲਗਾਏ ਗਏ ਬੂਥਾਂ ਤੇ ਕੋਈ ਕਮੀ ਨਾ ਰਹਿ ਜਾਵੇl ਇਹਨਾਂ ਬੂਥਾਂ ਤੇ ਪੋਲੀੳ ਰੋਕੂ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਲਈ ਸਿਹਤ ਕਰਮਚਾਰੀਆਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਸਮਾਜਸੇਵੀਆਂ ਦੀ ਡਿਊਟੀ ਲਗਾਈ ਗਈ ਹੈ । ਕਿਸੇ ਕਾਰਣ ਬੂਥ ਤੇ ਨਾ ਪਹੁੰਚਣ ਸਕਣ ਵਾਲੇ ਬੱਚਿਆਂ ਨੂੰ ਮਿਤੀ 29 ਅਤੇ 30 ਜੂਨ ਨੂੰ ਘਰ ਘਰ ਜਾਕੇ ਪੋਲੀੳ ਰੋਕੂ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹਨਾਂ ਟੀਮਾਂ ਵੱਲੋਂ ਦੋ ਦਿਨਾਂ ਵਿੱਚ ਬਲਾਕ ਜੰਡ ਸਾਹਿਬ ਦੇ ਲਗਭਗ ਸਾਰੇ ਘਰਾਂ ਵਿੱਚ ਵਿਜਟ ਕੀਤਾ ਜਾਵੇਗਾ। ਇਸ ਮੁਹਿੰਮ ਦੀ ਸੁਪਰਵੀਜਨ ਅਤੇ ਮੋਨੀਟਰਿੰਗ ਕਰਨ ਲਈ 18 ਸੁਪਰਵਾਈਜਰਾਂ ਦੀ ਡਿਊਟੀ ਵੀ ਲਗਾਈ ਗਈ ਹੈ, ਤਾਂ ਜੋ ਕਿਸੇ ਵੀ ਟੀਮ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਬਲਾਕ ਐਜੂਕੇਟਰ ਕਮ ਨੋਡਲ ਅਫ਼ਸਰ ਆਈ.ਈ.ਸੀ. ਗਤੀਵਿਧੀਆਂ ਰਜਿੰਦਰ ਕੁਮਾਰ, ਗੁਰਮੀਤ ਸਿੰਘ, ਬਰਿੰਦਰ ਪਾਲ ਸਿੰਘ ,ਅਮਰਜੀਤ ਸਿੰਘ ਸਿਹਤ ਸੁਪਰਵਾਈਜਰ ਤੋਂ ਇਲਾਵਾ ਬਲਾਕ ਜੰਡ ਸਾਹਿਬ ਦੇ ਸਮੂਹ ਸਿਹਤ ਵਰਕਰ ਹਾਜ਼ਰ ਸਨ।