ਸਫਾਈ ਕਰਮਚਾਰੀਆਂ ਨੇ ਫਿਰ ਕੰਮ ਕੀਤਾ ਠੱਪ, ਹੜਤਾਲ ਸ਼ੁਰੂ 15 ਦਿਨਾਂ ਬਾਅਦ ਖੁੱਲੀ ਹੜਤਾਲ ਤੋਂ ਬਾਅਦ ਮੁੜ ਸਫਾਈ ਸੇਵਕਾਂ ਨੇ ਕਰਤਾਂ ਕੰਮ ਠੱਪ।
Publish Date: Wed, 08 Jul 2026 05:31 PM (IST)
Updated Date: Wed, 08 Jul 2026 05:33 PM (IST)
ਸਫਾਈ ਵਿਵਸਥਾ ਵਿਗੜਨ ਕਾਰਨ ਵਧੇਗੀ ਲੋਕਾਂ ਦੀ ਪਰੇਸ਼ਾਨੀ ਸ਼ਿਵ ਸ਼ਰਮਾ, ਵਿਕਾਸ ਗਰਗ ਪੰਜਾਬੀ ਜਾਗਰਣ ਫਰੀਦਕੋਟ : ਬਾਬਾ ਫਰੀਦ ਜੀ ਦੇ ਨਾਮ ਤੇ ਵੱਸਿਆ ਫਰੀਦਕੋਟ ਸ਼ਹਿਰ ਹੈ ਜਿਸ ਨੂੰ ਪਵਿੱਤਰ ਧਰਤੀ ਮੰਨਿਆ ਜਾਂਦਾ ਹੈ ਪਰ ਇਥੋਂ ਦੇ ਵਸਨੀਕਾਂ ਨੂੰ ਮੁਸ਼ਕਿਲਾਂ ਤੋਂ ਛੁਟਕਾਰਾ ਕਦੀ ਨਹੀਂ ਮਿਲ ਸਕਦਾ ਕਿਉਕਿ ਪੰਜਾਬ ਭਰ ਦੇ ਸਫਾਈ ਕਰਮਚਾਰੀਆਂ ਵੱਲੋਂ ਇੱਕ ਵਾਰ ਮੁੜ ਸਫਾਈ ਦਾ ਕੰਮ ਠੱਪ ਕਰਦਿਆਂ ਹੋਇਆਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿਸਦੀ ਅਗਵਾਈ ਪ੍ਰਧਾਨ ਸੰਤ ਰਾਮ ਵੱਲੋਂ ਕੀਤੀ ਗਈ। ਗੌਰਤਲਬ ਹੈ ਕਿ ਪੰਜਾਬ ਭਰ ਦੇ ਸਫਾਈ ਕਰਮਚਾਰੀਆਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਮਈ ਦੇ ਮਹੀਨੇ ਵਿੱਚ 15 ਦਿਨ ਦੀ ਹੜਤਾਲ ਹੋਈ ਸੀ ਜਿਸ ਤੋਂ ਬਾਅਦ ਸ਼ਹਿਰ ਵਿੱਚ ਕੂੜੇ ਦੇ ਉੱਚੇ ਉੱਚੇ ਢੇਰ ਲੱਗ ਚੁੱਕੇ ਸਨ ਅਤੇ ਸਫਾਈ ਵਿਵਸਥਾ ਖਰਾਬ ਚੁੱਕੀ ਸੀ ਪਰ ਉਸ ਤੋਂ ਬਾਅਦ ਸਰਕਾਰ ਵੱਲੋਂ ਦਿੱਤੇ ਭਰੋਸੇ ਤੇ ਅਤੇ ਇੱਕ ਮਹੀਨੇ ਦਾ ਸਮਾਂ ਸਰਕਾਰ ਵੱਲੋਂ ਲਿਆ ਗਿਆ ਸੀ ਤਾਂ ਜੋ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਤੇ ਗੌਰ ਕੀਤਾ ਜਾ ਸਕੇ ਪਰ ਇੱਕ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਹੱਲ ਨਾ ਨਿਕਲਦੇ ਹੋਏ ਅੱਜ ਮੁੜ ਤੋਂ ਸਫਾਈ ਕਰਮਚਾਰੀਆਂ ਵੱਲੋਂ ਆਪਣੀ ਹੜਤਾਲ ਸ਼ੁਰੂ ਕਰ ਦਿੱਤੀ ਹੈ ਜੋ ਮੰਗਾ ਨਾ ਮੰਨੇ ਜਾਣ ਤੱਕ ਜਾਰੀ ਰਹੇਗੀ। ਇਸ ਸਭ ਦੇ ਵਿਚਾਲੇ ਜਿੱਥੇ ਪੰਜਾਬ ਭਰ ਦੇ ਸਫਾਈ ਕਰਮਚਾਰੀਆਂ ਵੱਲੋ ਸਰਕਾਰ ਦੇ ਭਰੋਸੇ ਤੋਂ ਬਾਅਦ ਆਪਣੀ ਹੜਤਾਲ ਖਤਮ ਕੀਤੀ ਗਈ ਸੀ ਉਸੇ ਦਰਮਿਆਨ ਫਰੀਦਕੋਟ ਨਗਰ ਕੌਂਸਲ ਅਧੀਨ ਕੰਮ ਕਰਦੇ ਸਫਾਈ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਦੇ ਰੋਸ ਵੱਜੋਂ ਸ਼ਹਿਰ ਅੰਦਰ ਹੜਤਾਲ ਕੀਤੀ ਗਈ ਸੀ ਜੋ ਕਰੀਬ 2 ਹਫਤੇ ਚੱਲੀ ਸੀ ਅਤੇ ਹਲੇ ਦੋ ਦਿਨ ਪਹਿਲਾਂ ਹੀ ਉਹ ਹੜਤਾਲ ਖਤਮ ਹੋਈ ਸੀ ਕਿ ਮੁੜ ਦੋ ਦਿਨਾਂ ਬਾਅਦ ਫਿਰ ਤੋਂ ਸੂਬਾ ਪੱਧਰੀ ਹੜਤਾਲ ਸ਼ੁਰੂ ਹੋਣ ਨਾਲ ਸ਼ਹਿਰ ਦਾ ਸੱਤਿਆਨਾਸ ਹੋਣਾ ਲਾਜ਼ਮੀ ਹੈ ਕਿਉਕਿ ਪਹਿਲਾ ਹੀ ਸ਼ਹਿਰ ਅੰਦਰ ਲੱਗੇ ਕੁੜੇ ਦੇ ਉੱਚੇ ਉਚੇ ਢੇਰ ਖਤਮ ਨਹੀਂ ਹੋਏ ਸਨ ਕਿ ਮੁੜ ਸਫਾਈ ਸੇਵਕਾਂ ਦੀ ਹੜਤਾਲ ਨੇ ਸ਼ਹਿਰ ਵਾਸੀਆਂ ਦੀਆਂ ਤਕਲੀਫਾਂ ਨੂੰ ਹੋਰ ਵਧਾ ਦਿੱਤਾ।ਇਸ ਹੜਤਾਲ਼ ਵਿਚ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੰਤ ਰਾਮ, ਅਸ਼ੋਕ ਸਾਰਵਾਨ,ਸੂਬਾ ਪ੍ਰਧਾਨ,ਰਮੇਸ਼ ਕੁਮਾਰ ਨਿਨੂੰ, ਖਜਾਨਚੀ, ਕੁਲਦੀਪ ਸ਼ਰਮਾ ਮੁੱਖ ਸਲਾਹਕਾਰ,ਕੁਲਦੀਪ ਕੁਮਾਰ ਜੱਥੇਬੰਧਕ ਸਕੱਤਰ,ਸੰਜੇ ਕੁਮਾਰ ਮੀਤ ਪ੍ਰਧਾਨ,ਰਾਹੁਲ ਖਜਾਨਚੀ,ਵਿੱਕੀ ਪ੍ਰਧਾਨ, ਕਲਫੁ, ਵਿੱਕੀ ਗੈਚੰਡ ਜਿਲਾ ਸੈਕਟਰੀ,ਮਨਦੀਪ ਕੁਮਾਰ , ਨਿਸ਼ਾਨ ਸਿੰਘ, ਅਸ਼ਵਨੀ, ਪਰਮਾ ਨੰਦ ,ਸੁਨੀਲ ਕੁਮਾਰ, ਵਿਕਾਸਦੀਪ, ਵਿਕਰਮ ਚੋਹਾਂਨ, ਰਣਬੀਰ, ਰਜਤ, ਸ਼ੇਖਰ, ਰਾਜ ਕੁਮਾਰ ਟਾਕ, ਸਤਪਾਲ ਮਿੱਤਲ ਆਦਿ ਹਾਜ਼ਰ ਹੋਏ।