- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪੇ੍ਰਰਕ, ਸਾਦਿਕ : ਸਾਂਝ ਕੇਂਦਰ ਸਾਦਿਕ ਦੇ ਸੀਨੀਅਰ ਸਿਪਾਾਹੀ ਗੁਰਦੇਵ ਸਿੰਘ ਵੱਲੋਂ ਐੱਸਐੱਸਪੀ ਫਰੀਦਕੋਟ ਸਵਰਨਦੀਪ ਿ

ਪੱਤਰ ਪੇ੍ਰਰਕ, ਸਾਦਿਕ : ਸਾਂਝ ਕੇਂਦਰ ਸਾਦਿਕ ਦੇ ਸੀਨੀਅਰ ਸਿਪਾਾਹੀ ਗੁਰਦੇਵ ਸਿੰਘ ਵੱਲੋਂ ਐੱਸਐੱਸਪੀ ਫਰੀਦਕੋਟ ਸਵਰਨਦੀਪ ਸਿੰਘ ਤੇ ਐੱਸਪੀ ਭੁਪਿੰਦਰ ਸਿੰਘ ਦੇ ਨਿਰਦੇਸ਼ਾਂ ਹੇਠ ਤੇ ਡੀਐੱਸਪੀ ਅਵਤਾਰ ਚੰਦ ਦੀ ਯੋਗ ਅਗਵਾਈ ਹੇਠ ਜੰਡ ਸਾਹਿਬ ਰੋਡ ਸਾਦਿਕ ਦੇ ਸੇਵਾ ਕੇਂਦਰ ਵਿਖੇ ਲੋਕਾਂ ਨੂੰ ਨਸ਼ੇ ਤੇ ਮਾੜੇ ਪ੍ਰਭਾਵ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਦੇਵ ਸਿੰਘ ਨੇ ਕਿਹਾ ਕਿ ਨਸ਼ਾ ਘਰਾਂ ਦੇ ਘਰ ਬਰਬਾਦ ਕਰ ਰਿਹਾ ਹੈ ਤੇ ਨਸ਼ੇ ਕਾਰਨ ਹੀ ਬਹੁਤ ਸਾਰੇ ਜੁਰਮ ਹੋ ਰਹੇ ਹਨ। ਪਿੰਡਾਂ ਦੀਆਂ ਪੰਚਾਇਤ, ਕਲੱਬ, ਮੋਹਤਬਰਾਂ ਤੇ ਖੁਦ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਪਵੇਗਾ ਤੇ ਨਸ਼ੇ ਦੀ ਬੁਰੀ ਲੱਤ ਤੋਂ ਦੂਰ ਰੱਖਣ ਲਈ ਯਤਨ ਕਰਨੇ ਪੈਣਗੇ। ਅਗਰ ਕਿਸੇ ਨੇ ਆਪਣੇ ਬੱਚੇ ਦਾ ਨਸ਼ਾ ਛੁਡਵਾਉਣ ਹੈ ਤਾਂ ਸਰਕਾਰ ਵੱਲੋਂ ਮੁਫਤ ਇਲਾਜ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਅਗਰ ਕੋਈ ਪਿੰਡ ਵਿੱਚ ਨਸ਼ਾ ਵੇਚਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇਸ ਮੌਕੇ ਗੁਂਰਵਿੰਦਰ ਸਿੰਘ, ਸੋਮਵੀਰ, ਗੋਬਿੰਦਪਾਲ ਤੇ ਦੀਪ ਕਾਉਣੀ ਵੀ ਹਾਜ਼ਰ ਸਨ।