- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਰਤਾਂ ਅਤੇ ਲੜਕੀਆਂ ਦੇ ਮੁਫਤ ਜਾਂਚ ਕੈਂਪ ਦੌਰਾਨ 100 ਤੋਂ ਜਿਆਦਾ ਮਰੀਜ਼ਾਂ ਦੀ ਜਾਂਚ

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਸਥਾਨਕ ਪੁਰਾਣੀ ਜੈਤੋ ਚੁੰਗੀ ਨੇੜੇ ਸ਼ਹੀਦ ਭਗਤ ਸਿੰਘ ਰੋਡ ਵਿਖੇ ਸਥਿੱਤ ਡਾ ਸਿਮਰ ਕਟਾਰੀਆ ਹਸਪਤਾਲ (ਕੂਲਰ ਵਾਲੇ) ਵਿਖੇ ਲੜਕੀਆਂ ਅਤੇ ਔਰਤਾਂ ਦੀ ਸਿਹਤ ਤੰਦਰੁਸਤ ਲਈ ਲੱਗੇ ਮੁਫਤ ਜਾਂਚ ਕੈਂਪ ਮੌਕੇ ਮਾਹਰ ਡਾਕਟਰ ਨੇਹਾ ਕਟਾਰੀਆ ਦੀ ਅਗਵਾਈ ਵਾਲੀ ਟੀਮ ਵੱਲੋਂ 100 ਤੋਂ ਜਿਆਦਾ ਮਰੀਜਾਂ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸੰਸਥਾਪਕ ਅਤੇ ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ, ਇਸ ਮੌਕੇ ਉਹਨਾ ਨਾਲ ਸਟੇਟ ਐਵਾਰਡੀ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਕਟਾਰੀਆ ਲੈਬਾਰਟਰੀ ਦੇ ਸੰਚਾਲਕ ਡਾ ਸੁਖਚੈਨ ਕਟਾਰੀਆ ਵੀ ਹਾਜਰ ਸਨ। ਡਾ ਸਿਮਰ ਕਟਾਰੀਆ ਨੇ ਦੱਸਿਆ ਕਿ ਡਾ ਨੇਹਾ ਕਟਾਰੀਆ ਬੀ.ਏ.ਐੱਮ.ਐੱਸ. (ਐੱਮ.ਡੀ.) ਵੱਲੋਂ ਔਰਤਾਂ ਅਤੇ ਲੜਕੀਆਂ ਦੀਆਂ ਬਿਮਾਰੀਆਂ ਦੀ ਜਾਂਚ ਕਰਨ ਉਪਰੰਤ ਉਹਨਾਂ ਨੂੰ 3 ਤੋਂ 5 ਦਿਨ ਤੱਕ ਦੀਆਂ ਲੋੜ ਅਨੁਸਾਰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਗੁੱਡ ਮੌਰਨਿੰਗ ਵੈਲਫੇਅਰ ਕਲੱਬ ਅਤੇ ਅਰੋੜਬੰਸ ਸਭਾ ਕੋਟਕਪੂਰਾ ਸਮੇਤ ਵੱਖ ਵੱਖ ਸੰਸਥਾਵਾਂ ਨਾਲ ਸਬੰਧਤ ਸਮਾਜਸੇਵੀ ਡਾ. ਕੇ ਕੇ ਕਟਾਰੀਆ ਨੇ ਦੱਸਿਆ ਕਿ ‘ਤੰਦਰੁਸਤ ਸਰੀਰ-ਖੁਸ਼ਹਾਲ ਪਰਿਵਾਰ’ ਬੈਨਰ ਹੇਠ ਲਾਏ ਗਏ ਉਕਤ ਕੈਂਪ ਦੌਰਾਨ ਡਾ. ਨੇਹਾ ਕਟਾਰੀਆ ਵੱਲੋਂ ਗਰਭ ਅਵਸਥਾ ਦੀ ਜਾਂਚ ਅਤੇ ਸਲਾਹ, ਮਾਸਿਕ ਧਰਮ ਸਬੰਧੀ ਸਮੱਸਿਆਵਾਂ ਦਾ ਇਲਾਜ, ਪੀ.ਸੀ.ਓ.ਡੀ, ਪੀ.ਸੀ.ਓ.ਐੱਸ ਪੀ.ਐਮ.ਓ.ਐੱਸ. ਦਾ ਇਲਾਜ, ਬਾਂਝਪਣ ਸਬੰਧੀ ਸਲਾਹ, ਪਰਿਵਾਰ ਨਿਯੋਜਨ ਸਲਾਹ, ਸਫੈਦ ਪਾਣੀ ਦਾ ਇਲਾਜ ਅਤੇ ਇਨਫੈਕਸ਼ਨ, ਛਾਤੀ ਸਬੰਧੀ ਸਮੱਸਿਆਵਾਂ ਦੀ ਜਾਂਚ, ਮਾਂਹਵਾਰੀ ਦੌਰਾਨ ਦਰਦ ਸਬੰਧੀ ਸਲਾਹ ਅਤੇ ਇਲਾਜ, ਜਨਮ ਤੋਂ ਬਾਅਦ ਮਾਂ ਅਤੇ ਬੱਚੇ ਦੀ ਦੇਖਭਾਲ, ਸਤਨਪਾਨ ਸਬੰਧੀ ਸਲਾਹ ਤੋਂ ਇਲਾਵਾ ਸ਼ੂਗਰ ਚੈੱਕਅਪ ਅਤੇ ਗਾਇਨੀਕੋਲੋਜੀ ਕੈਂਪ ਆਦਿਕ ਮੁਫਤ ਸੇਵਾਵਾਂ ਦਿੱਤੀਆਂ ਗਈਆਂ। ਡਾ ਕੇ.ਕੇ. ਕਟਾਰੀਆ ਮੁਤਾਬਿਕ ਕੈਂਪ ਸਬੰਧੀ ਐਡਵਾਂਸ ਬੁਕਿੰਗ ਲਈ ਹਸਪਤਾਲ ਵੱਲੋਂ ਬਕਾਇਦਾ ਮੋਬਾਇਲ ਨੰਬਰ 79868-40025 ਵੀ ਜਾਰੀ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਡਾ ਨੇਹਾ ਕਟਾਰੀਆ ਅਤੇ ਡਾ ਸਿਮਰ ਕਟਾਰੀਆ ਵੱਲੋਂ ਮਾਨਸੂਨ, ਪਤਝੜ, ਗਰਮੀ, ਸਰਦੀ ਅਤੇ ਬਸੰਤ ਰੁੱਤਾਂ ਮੌਕੇ ਖਾਣ ਪੀਣ ਦੇ ਢੰਗ ਤਰੀਕਿਆਂ ਤੋਂ ਇਲਾਵਾ ਪਰਿਵਾਰਾਂ ਸਮੇਤ ਆਈਆਂ ਲੜਕੀਆਂ ਅਤੇ ਔਰਤਾਂ ਨੂੰ ਸਿਹਤ ਤੰਦਰੁਸਤੀ ਬਾਰੇ ਅਨੇਕਾਂ ਨੁਕਤੇ ਵੀ ਸਮਝਾਏ ਗਏ। ਉਹਨਾਂ ਦੱਸਿਆ ਕਿ ਇਸ ਮੋਕੇ ਅਰਸ਼ਦੀਪ ਸਿੰਘ, ਅਨਮੋਲ ਸਿੰਘ, ਪ੍ਰੀਤ ਸਿੰਘ, ਸੁਖਦੀਪ ਸਿੰਘ, ਕੁਸ਼ਮ ਕੌਰ, ਰਚਨ ਕੌਰ ਆਦਿ ਨੇ ਲੈਬਾਰਟਰੀ ਲਈ ਸੇਵਾਵਾਂ ਨਿਭਾਈਆਂ।