- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਕਲੱਬ ਜੈਤੋ ਗੰਗਸਰ ਵੱਲੋਂ ਸੇਵਾ ਵਰ੍ਹੇ ਦਾ ਆਗਾਜ਼, ਪਹਿਲੇ ਦਿਨ 7 ਪ੍ਰੋਜੈਕਟ ਸ਼ੁਰੂ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਸਮਾਜ ਸੇਵਾ, ਮਨੁੱਖਤਾ ਅਤੇ ਨਿਰਸਵਾਰਥ ਸੇਵਾ ਦੀ ਵਿਲੱਖਣ ਮਿਸਾਲ ਪੇਸ਼ ਕਰਦਿਆਂ ਲਾਇਨਜ਼ ਕਲੱਬ ਜੈਤੋ ਗੰਗਸਰ ਵੱਲੋਂ ਨਵੇਂ ਸੇਵਾ ਵਰ੍ਹੇ 2026–27 ਦਾ ਆਗਾਜ਼ ਬੇਹੱਦ ਸ਼ਾਨਦਾਰ ਅਤੇ ਯਾਦਗਾਰ ਢੰਗ ਨਾਲ ਕੀਤਾ ਗਿਆ। ਕਲੱਬ ਵੱਲੋਂ ਲਾਇਨਜ਼ ਆਈ ਕੇਅਰ ਸੈਂਟਰ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ ਦੀ ਅਗਵਾਈ ਅਤੇ ਨਵ-ਨਿਯੁਕਤ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ ਦੀ ਪ੍ਰਧਾਨਗੀ ਹੇਠ ਇੱਕੋ ਦਿਨ ਵਿੱਚ 7 ਵੱਖ-ਵੱਖ ਜਨ-ਹਿੱਤਕਾਰੀ ਸੇਵਾ ਪ੍ਰੋਜੈਕਟ ਸ਼ੁਰੂ ਕਰਕੇ ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ ਗਿਆ। ਸੇਵਾ ਵਰ੍ਹੇ ਦੀ ਸ਼ੁਰੂਆਤ ਪੰਚਾਇਤੀ ਗਊਸ਼ਾਲਾ ਜੈਤੋ ਵਿੱਚ ਗਊ ਮਾਤਾ ਦੀ ਸਵਾਮਣੀ ਲਗਾ ਕੇ ਕੀਤੀ ਗਈ। ਇਸ ਉਪਰੰਤ ਕਲੱਬ ਵੱਲੋਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਜਾਂਚ ਕੈਂਪ, ਰੁੱਖ ਲਗਾਓ ਮੁਹਿੰਮ, ਦਿਵਿਆਂਗ ਵਿਅਕਤੀਆਂ ਲਈ ਕਲਾਈਮਬਜ਼ ਕੈਲੀਪਰ ਵੰਡ, ਡਾਕਟਰਜ਼ ਡੇ ਅਤੇ ਚਾਰਟਰਡ ਅਕਾਊਂਟੈਂਟਸ ਡੇ ਮੌਕੇ ਸਨਮਾਨ ਸਮਾਰੋਹ ਅਤੇ ਬਜ਼ੁਰਗ ਆਸ਼ਰਮ ਵਿੱਚ ਭੋਜਨ ਸੇਵਾ ਵਰਗੇ ਲੋਕ-ਭਲਾਈ ਦੇ ਪ੍ਰੋਜੈਕਟ ਕਰਵਾਏ ਗਏ। ਇਨ੍ਹਾਂ ਸਾਰੇ ਪ੍ਰੋਜੈਕਟਾਂ ਰਾਹੀਂ ਸਿਹਤ, ਵਾਤਾਵਰਣ ਸੰਭਾਲ, ਦਿਵਿਆਂਗ ਸਹਾਇਤਾ, ਪਸ਼ੂ ਸੇਵਾ ਅਤੇ ਮਨੁੱਖਤਾ ਪ੍ਰਤੀ ਕਲੱਬ ਦੀ ਸਮਰਪਿਤ ਸੋਚ ਦਾ ਪ੍ਰਗਟਾਵਾ ਹੋਇਆ। ਇਸ ਮੌਕੇ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ ਨੇ ਕਿਹਾ ਕਿ ਲਾਇਨਜ਼ ਕਲੱਬ ਜੈਤੋ ਗੰਗਸਰ ਦੀ ਅਗਵਾਈ ਕਰਨਾ ਉਨ੍ਹਾਂ ਲਈ ਮਾਣ ਅਤੇ ਵੱਡੇ ਸੁਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕਲੱਬ ਦੀ ਪੂਰੀ ਟੀਮ ‘ਅਸੀਂ ਸੇਵਾ ਕਰਦੇ ਹਾਂ’ ਦੇ ਲਾਇਨਜ਼ ਮੰਤਰ ਨੂੰ ਅਪਣਾਉਂਦਿਆਂ ਪੂਰੇ ਸਾਲ ਦੌਰਾਨ ਸਿਹਤ ਸੇਵਾਵਾਂ, ਨੇਤਰ ਚਿਕਿਤਸਾ, ਵਾਤਾਵਰਣ ਸੰਭਾਲ, ਰਕਤਦਾਨ, ਸਿੱਖਿਆ, ਦਿਵਿਆਂਗ ਸਹਾਇਤਾ ਅਤੇ ਲੋੜਵੰਦ ਪਰਿਵਾਰਾਂ ਦੀ ਭਲਾਈ ਲਈ ਨਿਰੰਤਰ ਸੇਵਾ ਕਾਰਜ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਨਵੇਂ ਸੇਵਾ ਵਰ੍ਹੇ ਦੇ ਪਹਿਲੇ ਹੀ ਦਿਨ ਸੱਤ ਪ੍ਰੋਜੈਕਟਾਂ ਦਾ ਆਯੋਜਨ ਇਸ ਗੱਲ ਦਾ ਪ੍ਰਤੀਕ ਹੈ ਕਿ ਕਲੱਬ ਸਿਰਫ਼ ਸਮਾਗਮ ਕਰਵਾਉਣ ਤੱਕ ਸੀਮਿਤ ਨਹੀਂ, ਸਗੋਂ ਸਮਾਜ ਦੇ ਹਰ ਲੋੜਵੰਦ ਤੱਕ ਸੇਵਾ ਪਹੁੰਚਾਉਣ ਲਈ ਵਚਨਬੱਧ ਹੈ। ਅੱਜ ਦੇ ਸਾਰੇ ਸੇਵਾ ਪ੍ਰੋਜੈਕਟਾਂ ਨੂੰ ਸਫ਼ਲ ਬਣਾਉਣ ਵਿੱਚ ਵੱਖ-ਵੱਖ ਪ੍ਰੋਜੈਕਟ ਚੇਅਰਮੈਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਅਤੇ ਸਮਰਪਣ ਨਾਲ ਨਿਭਾਈਆਂ। ਗਊ ਮਾਤਾ ਸਵਾਮਣੀ ਲਈ ਰਾਜੇਸ਼ ਜਿੰਦਲ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਜਾਂਚ ਕੈਂਪ ਲਈ ਪੰਕਜ ਸ਼ਰਮਾ, ਰੁੱਖ ਲਗਾਓ ਮੁਹਿੰਮ ਲਈ ਸ਼ਿਵ ਬਾਂਸਲ, ਕਲਾਈਮਬਜ਼ ਕੈਲੀਪਰ ਵੰਡ ਲਈ ਧਰਮਪਾਲ ਸਿੰਗਲਾ, ਡਾਕਟਰਜ਼ ਡੇ ਸਮਾਰੋਹ ਲਈ ਵਿਨੀਤ ਕੁਮਾਰ ‘ਆਸ਼ੂ ਮਿੱਤਲ’, ਸੀਏ ਡੇ ਸਮਾਰੋਹ ਲਈ ਵਿਨੈ ਬਾਂਸਲ ਅਤੇ ਬਜ਼ੁਰਗ ਆਸ਼ਰਮ ਵਿੱਚ ਭੋਜਨ ਸੇਵਾ ਲਈ ਦਿਨੇਸ਼ ਗੋਇਲ ਨੇ ਪ੍ਰੋਜੈਕਟ ਚੇਅਰਮੈਨ ਵਜੋਂ ਸ਼ਲਾਘਾਯੋਗ ਭੂਮਿਕਾ ਨਿਭਾਈ। ਇਸ ਮੌਕੇ ਕਲੱਬ ਦੇ ਆਈ ਕੈਂਪ ਚੇਅਰਮੈਨ ਨਰੇਸ਼ ਮਿੱਤਲ ਅਤੇ ਪੀ.ਆਰ.ਓ. ਸੰਜੀਵ ਸ਼ਰਮਾ ਟੀਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਸੇਵਾ ਵਰ੍ਹੇ ਦੌਰਾਨ ਲਾਇਨਜ਼ ਕਲੱਬ ਜੈਤੋ ਗੰਗਸਰ ਵੱਲੋਂ ਸਿਹਤ ਜਾਂਚ ਕੈਂਪ, ਨੇਤਰ ਆਪਰੇਸ਼ਨ ਕੈਂਪ, ਖੂਨਦਾਨ ਕੈਂਪ, ਵਾਤਾਵਰਣ ਸੰਭਾਲ ਮੁਹਿੰਮਾਂ, ਦਿਵਿਆਂਗ ਸਹਾਇਤਾ ਪ੍ਰੋਜੈਕਟ, ਵਿਦਿਆਰਥੀਆਂ ਲਈ ਸਿੱਖਿਆ ਸਹਾਇਤਾ ਅਤੇ ਹੋਰ ਅਨੇਕਾਂ ਸਮਾਜ ਭਲਾਈ ਦੇ ਪ੍ਰੋਗਰਾਮ ਨਿਰੰਤਰ ਆਯੋਜਿਤ ਕੀਤੇ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਸਿੱਧਾ ਲਾਭ ਮਿਲ ਸਕੇ। ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ, ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ, ਸਕੱਤਰ ਮਨੂ ਵਰਮਾ ‘ਮੰਟੂ’, ਕੈਸ਼ੀਅਰ ਜੀਵਨ ਗਰਗ ‘ਰਿੰਕੂ’, ਪੀ.ਆਰ.ਓ. ਸੰਜੀਵ ਸ਼ਰਮਾ ‘ਟੀਨੂ’, ਆਈ ਕੈਂਪ ਚੇਅਰਮੈਨ ਨਰੇਸ਼ ਮਿੱਤਲ, ਸਾਬਕਾ ਪ੍ਰਧਾਨ ਕੁਲਭੂਸ਼ਣ ਮਹੇਸ਼ਵਰੀ ‘ਜੱਟਾ’, ਰੀਜਨ ਚੇਅਰਮੈਨ ਵਿਕੇਸ਼ ਕਾਂਸਲ, ਜ਼ੋਨ ਚੇਅਰਮੈਨ ਸੰਦੀਪ ਜਿੰਦਲ, ਸਾਬਕਾ ਪ੍ਰਧਾਨ ਪ੍ਰਦੀਪ ਭੂਸ਼ਣ ਗੋਇਲ, ਨਰੇਸ਼ ਗਰਗ, ਭੂਸ਼ਣ ਰੋਮਾਣਾ, ਮਨੇਸ਼ ਗੋਇਲ, ਦਿਨੇਸ਼ ਗੋਇਲ, ਗੁਰਪ੍ਰੀਤ ਸ਼ਰਮਾ, ਆਸ਼ੂਤੋਸ਼ ਗਰਗ, ਪੁਰਸ਼ੋਤਮ ਸਿੰਗਲਾ, ਧਰਮਪਾਲ ਸਿੰਗਲਾ ਅਤੇ ਕਲੱਬ ਦੇ ਸਮੂਹ ਮੈਂਬਰਾਂ ਨੇ ਸਰਗਰਮ ਭਾਗੀਦਾਰੀ ਨਿਭਾਈ ਅਤੇ ਨਵੇਂ ਸੇਵਾ ਵਰ੍ਹੇ ਨੂੰ ਸੇਵਾ ਅਤੇ ਸਮਰਪਣ ਦੇ ਸੰਕਲਪ ਨਾਲ ਸ਼ੁਰੂ ਕਰਨ ਦਾ ਪ੍ਰਣ ਲਿਆ।