- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਟਕਪੂਰਾ ਵਿਖੇ ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਤਿੰਨ ਦਿਨਾਂ ਸ੍ਰੀ ਸੁੰਦਰਕਾਂਡ ਕਥਾ ਦਾ ਆਯੋਜਨ,

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਸ੍ਰੀ ਦੁਰਗਾ ਮਾਤਾ ਮੰਦਿਰ ਪੁਰਾਣਾ ਸ਼ਹਿਰ ਕੋਟਕਪੂਰਾ ਵਿਖੇ ਤਿੰਨ ਦਿਨਾਂ ਸ੍ਰੀ ਸੁੰਦਰਕਾਂਡ ਕਥਾ ਦਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਆਯੋਜਨ ਕੀਤਾ ਗਿਆ। ਇਸ ਅਧਿਆਤਮਿਕ ਸਮਾਗਮ ਦੇ ਦੌਰਾਨ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸ਼ਿਸ਼ ਅਤੇ ਵਿਦਵਾਨ ਕਥਾ ਵਿਆਸ ਸਾਧਵੀ ਸੁਖਧਾਮਾ ਭਾਰਤੀ ਜੀ ਨੇ ਆਪਣੀਆਂ ਅੰਮ੍ਰਿਤਮਈ ਅਤੇ ਪ੍ਰਭਾਵਸ਼ਾਲੀ ਵਿਚਾਰਾਂ ਰਾਹੀਂ ਸੰਗਤਾਂ ਨੂੰ ਸੁੰਦਰਕਾਂਡ ਦੇ ਗੂੜ੍ਹ ਅਧਿਆਤਮਿਕ ਰਹੱਸਾਂ ਤੋਂ ਜਾਣੂ ਕਰਵਾਇਆ। ਕਥਾ ਦੇ ਵੱਖ-ਵੱਖ ਪ੍ਰਸੰਗਾਂ ਦੀ ਖੂਬਸੂਰਤ ਵਿਆਖਿਆ ਕਰਦਿਆਂ ਸਾਧਵੀ ਜੀ ਨੇ ਦੱਸਿਆ ਕਿ ਸੁੰਦਰਕਾਂਡ ਦੀ ਪਵਿੱਤਰ ਕਥਾ ਅਸਲ ਵਿੱਚ ਭਗਤ ਸ਼੍ਰੋਮਣੀ ਹਨੂਮਾਨ ਜੀ ਦੀ ਭਗਤੀ ਰੂਪੀ ਯਾਤਰਾ ਵੱਲ ਸੰਕੇਤ ਕਰਦੀ ਹੈ। ਜਿਸ ਸਮੇਂ ਹਨੂਮਾਨ ਜੀ ਨੇ ਮਾਤਾ ਸੀਤਾ ਦੀ ਖੋਜ ਦੇ ਲਈ ਆਪਣੀ ਯਾਤਰਾ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਸਾਹਮਣੇ ਅਨੇਕਾਂ ਹੀ ਕਠਿਨ ਪਰਿਸਥਿਤੀਆਂ ਅਤੇ ਰੁਕਾਵਟਾਂ ਆਈਆਂ। ਮਾਤਾ ਸੀਤਾ ਜੋ ਕਿ ਭਗਤੀ ਦੀ ਅਸਲ ਪ੍ਰਤੀਕ ਹਨ, ਉਨ੍ਹਾਂ ਨੂੰ ਅਤੇ ਭਗਤੀ ਦੇ ਮਾਰਗ ਨੂੰ ਪ੍ਰਾਪਤ ਕਰਨਾ ਕਦੇ ਵੀ ਸੌਖਾ ਨਹੀਂ ਹੁੰਦਾ। ਠੀਕ ਇਸੇ ਤਰ੍ਹਾਂ ਜਦੋਂ ਕੋਈ ਇਨਸਾਨ ਅਸਲ ਭਗਤੀ ਦੇ ਮਾਰਗ