- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਦਕੋਟ ਰੇਂਜ ਦੇ ਆਈ ਜੀ ਮੈਡਮ ਨਿਲੰਬਰੀ ਜਗਦਲੇ ਵੱਲੋ ਜਿੱਥੇ ਨਾਕਿਆਂ 'ਤੇ ਜਾ ਕੇ ਚੈਕਿੰਗ ਕੀਤੀ ਨਾਲ ਹੀ ਅਚਨਚੇਤ ਜ਼ਿਲ੍ਹੇ ਦੇ ਥਾਣਿਆ 'ਚ ਜਾ ਕੇ ਉਥੋਂ ਦੇ ਹਾਲਾਤਾਂ ਸਬੰਧੀ ਜਾਣਕਾਰੀ ਲਈ ਅਤੇ ਰਾਤ ਸਮੇਂ ਡਿਊਟੀ 'ਤੇ ਤੈਨਾਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਕੁਝ ਨਿਰਦੇਸ਼ ਵੀ ਜਾਰੀ ਕੀਤੇ ਗਏ। ਇਸ ਮੌਕੇ ਆਈ ਜੀ ਨਿਲੰਬਰੀ ਜਗਦਲੇ ਨੇ ਕਿਹਾ ਕਿ ਆਈ ਜੀ ਰੇਂਜ ਅਧੀਨ ਆਉਂਦੇ ਤਿੰਨੋਂ ਜ਼ਿਲ੍ਹੇ ਮੋਗਾ-ਮੁਕਤਸਰ ਅਤੇ ਫਰੀਦਕੋਟ 'ਚ ਪੂਰੀ ਤਰਾ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ

ਸ਼ਿਵ ਕੁਮਾਰ ਸ਼ਰਮਾ, ਫਰੀਦਕੋਟ: ਪੰਜਾਬ 'ਚ ਜਲਦ ਹੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਜਿਸ ਦੇ ਚੱਲਦੇ ਪੁਲਿਸ ਪੂਰੀ ਤਰਾ ਚੌਕਸ ਨਜ਼ਰ ਆ ਰਹੀ ਹੈ ਅਤੇ ਚੈਕਿੰਗ ਤੇ ਨਾਕੇਬੰਦੀ ਵਧਾਈ ਗਈ ਹੈ। ਫਰੀਦਕੋਟ ਰੇਂਜ ਦੇ ਆਈ ਜੀ ਮੈਡਮ ਨਿਲੰਬਰੀ ਜਗਦਲੇ ਵੱਲੋ ਜਿੱਥੇ ਨਾਕਿਆਂ 'ਤੇ ਜਾ ਕੇ ਚੈਕਿੰਗ ਕੀਤੀ ਨਾਲ ਹੀ ਅਚਨਚੇਤ ਜ਼ਿਲ੍ਹੇ ਦੇ ਥਾਣਿਆ 'ਚ ਜਾ ਕੇ ਉਥੋਂ ਦੇ ਹਾਲਾਤਾਂ ਸਬੰਧੀ ਜਾਣਕਾਰੀ ਲਈ ਅਤੇ ਰਾਤ ਸਮੇਂ ਡਿਊਟੀ 'ਤੇ ਤੈਨਾਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਕੁਝ ਨਿਰਦੇਸ਼ ਵੀ ਜਾਰੀ ਕੀਤੇ ਗਏ। ਇਸ ਮੌਕੇ ਆਈ ਜੀ ਨਿਲੰਬਰੀ ਜਗਦਲੇ ਨੇ ਕਿਹਾ ਕਿ ਆਈ ਜੀ ਰੇਂਜ ਅਧੀਨ ਆਉਂਦੇ ਤਿੰਨੋਂ ਜ਼ਿਲ੍ਹੇ ਮੋਗਾ-ਮੁਕਤਸਰ ਅਤੇ ਫਰੀਦਕੋਟ 'ਚ ਪੂਰੀ ਤਰਾ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਅੱਜ ਉਨ੍ਹਾਂ ਵੱਲੋ ਰਾਤ ਸਮੇਂ ਕੀਤੀ ਜਾ ਰਹੀ ਸਪੈਸ਼ਲ ਨਾਕੇਬੰਦੀ 'ਤੇ ਪੁੱਜ ਕੇ ਡਿਊਟੀ ਤੇ ਤੈਨਾਤ ਕਰਮਚਾਰੀਆਂ ਦੀ ਚੌਕਸੀ ਪ੍ਰਤੀ ਜਾਣਕਾਰੀ ਹਾਸਿਲ ਕੀਤੀ ਨਾਲ ਹੀ ਪਟਰੋਲਿੰਗ ਪਾਰਟੀਆਂ ਨੂੰ ਕਿਸੇ ਵੀ ਕਿਸਮ ਦੀ ਘਟਨਾ ਸਬੰਧੀ ਕੋਈ ਸੂਚਨਾ ਮਿਲਣ ਤੇ ਤੁਰੰਤ ਰਿਸਪੋਂਸ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਨਾਲ ਹੀ ਥਾਣਿਆ ਦੀ ਵੀ ਚੈਕਿੰਗ ਕੀਤੀ ਗਈ ਕਿ ਉਥੇ ਤੈਨਾਤ ਕਰਮਚਾਰੀ ਕਿੰਨੇ ਅਲਰਟ ਹਨ ਅਤੇ ਰਾਤ ਸਮੇਂ ਥਾਣਿਆ 'ਚ ਪ੍ਰਬੰਧ ਕਿਸ ਤਰੀਕੇ ਦੇ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਨਾਲ ਨਿਬੜਿਆ ਜਾ ਸਕੇ ।ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਤਰਾਂ ਚੌਕਸ ਹੈ ਅਤੇ ਸ਼ਹਿਰ ਦੀ ਅਮਨ ਕਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ। ਰਾਤ ਸਮੇਂ ਅਚਨਚੇਤ ਨਾਕੇਬੰਦੀ ਵੀ ਕੀਤੀ ਜਾ ਰਹੀ ਹੈ ਜਿੱਥੇ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।