'ਜੇ ਹੁਣ ਵੀ ਨਤੀਜਾ ਨਾ ਨਿਕਲਿਆ, ਤਾਂ ਸਿੱਖ ਸੰਗਤ ਦਾ ਭਰੋਸਾ ਟੁੱਟ ਜਾਵੇਗਾ', ਬਹਿਬਲ ਗੋਲੀਕਾਂਡ ਦੀ ਜਾਂਚ 'ਤੇ ਸੁਖਰਾਜ ਸਿੰਘ ਦਾ ਵੱਡਾ ਬਿਆਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀਕਾਂਡ ਦੀ ਪੜਤਾਲ ਲਈ ਪਿੰਡ ਬਹਿਬਲ ਕਲਾਂ, ਬਰਗਾੜੀ ਅਤੇ ਪਿੰਡ ਬੁਰਜਵਾਹਰ ਸਿੰਘ ਵਾਲਾ ਗਈ ਵਿਸ਼ੇਸ਼ ਜਾਂਚ ਟੀਮ ਨੇ ਹੁਣ ਇਲਾਕੇ ਦੇ ਆਮ ਲੋਕਾਂ ਨੂੰ ਇਸ ਪੜਤਾਲ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਜਾਂਚ ਟੀਮ ਦੇ ਮੈਂਬਰ ਐੱਸ ਪੀ ਸਿਮਰਜੀਤ ਸਿੰਘ ਨੇ ਅੱਜ ਪੂਰਾ ਦਿਨ ਪੁਲੀਸ ਚੌਕੀ ਬਰਗਾੜੀ ਵਿੱਚ ਬੈਠ ਕੇ ਕੇਸਾਂ ਨਾਲ ਸਬੰਧਤ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਬਿਆਨ ਕਲਮਬੰਦ ਕੀਤੇ।
Publish Date: Sat, 04 Jul 2026 11:19 AM (IST)
Updated Date: Sat, 04 Jul 2026 11:26 AM (IST)
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫਰੀਦਕੋਟ - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀਕਾਂਡ ਦੀ ਪੜਤਾਲ ਲਈ ਪਿੰਡ ਬਹਿਬਲ ਕਲਾਂ, ਬਰਗਾੜੀ ਅਤੇ ਪਿੰਡ ਬੁਰਜਵਾਹਰ ਸਿੰਘ ਵਾਲਾ ਗਈ ਵਿਸ਼ੇਸ਼ ਜਾਂਚ ਟੀਮ ਨੇ ਹੁਣ ਇਲਾਕੇ ਦੇ ਆਮ ਲੋਕਾਂ ਨੂੰ ਇਸ ਪੜਤਾਲ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਜਾਂਚ ਟੀਮ ਦੇ ਮੈਂਬਰ ਐੱਸ ਪੀ ਸਿਮਰਜੀਤ ਸਿੰਘ ਨੇ ਅੱਜ ਪੂਰਾ ਦਿਨ ਪੁਲੀਸ ਚੌਕੀ ਬਰਗਾੜੀ ਵਿੱਚ ਬੈਠ ਕੇ ਕੇਸਾਂ ਨਾਲ ਸਬੰਧਤ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਬਿਆਨ ਕਲਮਬੰਦ ਕੀਤੇ।
ਜਾਂਚ ਟੀਮ ਨੇ ਇੱਕ ਜਨਤਕ ਨੋਟਿਸ ਜਾਰੀ ਕਰ ਕੇ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਬਹਿਬਲ ਗੋਲੀਕਾਂਡ ਜਾਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਸਬੰਧੀ 14 ਅਕਤੂਬਰ ਅਤੇ 21 ਅਕਤੂਬਰ 2015 ਨੂੰ ਦਰਜ ਕੀਤੇ ਗਏ ਦੋ ਵੱਖ-ਵੱਖ ਕੇਸਾਂ ਬਾਰੇ ਜਾਣਕਾਰੀ ਰੱਖਦਾ ਹੋਵੇ ਤਾਂ ਉਹ 3 ਜੁਲਾਈ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨਾਲ ਮੋਬਾਈਲ ਨੰਬਰ (95013-43842) ’ਤੇ ਸੰਪਰਕ ਕਰ ਸਕਦਾ ਹੈ। ਇਸ ਵਿਸ਼ੇਸ਼ ਜਾਂਚ ਦੀ ਅਗਵਾਈ ਡੀ ਆਈ ਜੀ ਹਰਜੀਤ ਸਿੰਘ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਕੇਸਾਂ ਸਬੰਧੀ ਆਮ ਜਨਤਾ ਵਿੱਚੋਂ ਵੀ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣੀ ਚਾਹੁੰਦਾ ਹੈ ਤਾਂ ਉਸ ਵਿਅਕਤੀ ਦੇ ਬਿਆਨ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਪਛਾਣ ਗੁਪਤ ਵੀ ਰੱਖਣਾ ਚਾਹੁੰਦਾ ਹੋਵੇ ਅਤੇ ਜਾਣਕਾਰੀ ਦੇਣੀ ਚਾਹੁੰਦਾ ਹੋਵੇ ਤਾਂ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਜ਼ਿਕਰਯੋਗ ਹੈ ਕਿ ਬਹਿਬਲ ਗੋਲੀ ਕਾਂਡ ਵਿੱਚ ਚਲਾਨ ਦਾ ਕੁਝ ਹਿੱਸਾ ਅਜੇ ਪੇਸ਼ ਹੋਣਾ ਬਾਕੀ ਹੈ, ਇਸੇ ਕਾਰਨ ਪੰਜਾਬ ਸਰਕਾਰ ਨੇ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਇਸ ਨਵੀਂ ਟੀਮ ਦੇ ਮੁਖੀ ਡੀ ਆਈ ਜੀ ਹਰਜੀਤ ਸਿੰਘ ਹਨ। ਦੂਜੇ ਪਾਸੇ ਇਸ ਮਾਮਲੇ ਨੂੰ ਲੈਕੇ ਸੁਖਰਾਜ ਸਿੰਘ ਨੇ ਕਿਹਾ ਕਿ ਸਿਟ ਵੱਲੋਂ ਜੋ ਜਾਂਚ ਚ ਤੇਜ਼ੀ ਲਿਆਂਦੀ ਗਈ ਹੈ ਉਮੀਦ ਹੈ ਕਿਸੇ ਨਤੀਜੇ ਤੇ ਸਹੀ ਤੱਥਾ ਨਾਲ ਜਾਂਚ ਮੁਕੱਮਲ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਸਿਟ ਤੋਂ ਸਾਨੂੰ ਆਖਰੀ ਉਮੀਦ ਹੈ ਇਨਸਾਫ ਮਿਲਣ ਦੀ ਅਤੇ ਜੇਕਰ ਇਸ ਸਿਟ ਵੱਲੋਂ ਵੀ ਸਿਰਫ ਖਾਨਾ ਪੂਰਤੀ ਕੀਤੀ ਗਈ ਤਾਂ ਸਿੱਖ ਸੰਗਤ ਦਾ ਪੁਲਿਸ ਅਤੇ ਸਰਕਾਰਾਂ ਤੋਂ ਵਿਸ਼ਵਾਸ਼ ਖਤਮ ਹੋ ਜਾਵੇਗਾ। ਜਨਤਕ ਨੋਟਿਸ ਤੇ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬਹੁਤ ਲੋਕਾ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਜਾ ਚੁਕੇ ਹਨ ਅਤੇ ਅੱਜ ਵੀ ਉਹ ਉਨ੍ਹਾਂ ਬਿਆਨਾਂ ਤੇ ਕਾਇਮ ਹਨ।ਉਨ੍ਹਾਂ ਕਿਹਾ ਕਿ ਕੁਵਰ ਵਿਜੈ ਪ੍ਰਤਾਪ ਸਿੰਘ ਦੀ ਸਿਟ ਵੱਲੋਂ ਜੋ ਜਾਂਚ ਦੌਰਾਨ ਕਮੀਆਂ ਛੱਡੀਆਂ ਸਨ ਉਨ੍ਹਾਂ ਨੇ ਕੇਸ ਨੂੰ ਕਮਜ਼ੋਰ ਕੀਤਾ ਅਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਸਿਟ ਵੀ ਜਾਂਚ ਨੂੰ ਬਿਨਾਂ ਪੜਤਾਲ ਕਰ ਗੁਮਰਾਹ ਕੀਤਾ ਜਾਵੇ।