- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਪਾਲ ਵੱਲੋਂ ਯੂਪੀਐਸਸੀ ਵਿੱਚ ਏਆਈਆਰ-479 ਹਾਸਲ ਕਰਨ ਵਾਲੇ ਆਸ਼ੂਤੋਸ਼ ਗਰਗ ਦਾ ਸਨਮਾਨ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਚੰਡੀਗੜ੍ਹ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਜੈਤੋ ਮੰਡੀ, ਜ਼ਿਲ੍ਹਾ ਫ਼ਰੀਦਕੋਟ ਦੇ ਹੋਣਹਾਰ ਨੌਜਵਾਨ ਆਸ਼ੂਤੋਸ਼ ਗਰਗ ਨੂੰ ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਸ਼ਾਨਦਾਰ ਸਫ਼ਲਤਾ ਪ੍ਰਾਪਤ ਕਰਨ ਉਪਰੰਤ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਆਸ਼ੂਤੋਸ਼ ਗਰਗ ਨੇ ਦੇਸ਼ ਦੀ ਸਭ ਤੋਂ ਵੱਕਾਰੀ ਪ੍ਰਤੀਯੋਗੀ ਪ੍ਰੀਖਿਆ ਯੂਪੀਐਸਸੀ ਵਿੱਚ ਆਲ ਇੰਡੀਆ ਰੈਂਕ (ਏਆਈਆਰ)-479 ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਜੈਤੋ ਮੰਡੀ, ਫ਼ਰੀਦਕੋਟ ਜ਼ਿਲ੍ਹੇ ਅਤੇ ਸਮੁੱਚੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਉਨ੍ਹਾਂ ਨੂੰ ਸਕਾਰਾਤਮਕ ਸੋਚ, ਮਿਹਨਤ ਅਤੇ ਸਮਰਪਣ ਨਾਲ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਸ਼ੂਤੋਸ਼ ਗਰਗ ਵਰਗੇ ਨੌਜਵਾਨ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਹਨ, ਜੋ ਆਪਣੀ ਲਗਨ ਅਤੇ ਦ੍ਰਿੜ ਨਿਸ਼ਚੇ ਨਾਲ ਉੱਚੇ ਟੀਚੇ ਪ੍ਰਾਪਤ ਕਰ ਸਕਦੇ ਹਨ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਸ਼ੂਤੋਸ਼ ਗਰਗ ਨੂੰ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਉਸਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਇੱਕ ਕਾਬਲ ਅਤੇ ਲੋਕ-ਹਿਤੈਸ਼ੀ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਦੇਸ਼ ਦੀ ਸੇਵਾ ਕਰੇਗਾ। ਇਸ ਮੌਕੇ ਆਸ਼ੂਤੋਸ਼ ਗਰਗ ਦੇ ਪਿਤਾ ਡਾ. ਪ੍ਰਦੀਪ ਗਰਗ, ਮਾਤਾ ਸੁਮਨ ਗਰਗ ਅਤੇ ਪਤਨੀ ਡਾ. ਸੋਫੀਆ ਗਰਗ ਵੀ ਹਾਜ਼ਰ ਸਨ। ਪਰਿਵਾਰਕ ਮੈਂਬਰਾਂ ਨੇ ਇਸ ਸਨਮਾਨ ਨੂੰ ਆਪਣੇ ਲਈ ਮਾਣ ਅਤੇ ਖੁਸ਼ੀ ਦਾ ਪਲ ਦੱਸਿਆ ਅਤੇ ਆਸ਼ੂਤੋਸ਼ ਗਰਗ ਦੀ ਇਸ ਉਪਲਬਧੀ ਦਾ ਸਿਹਰਾ ਉਸਦੀ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਪਰਿਵਾਰਕ ਸਹਿਯੋਗ ਨੂੰ ਦਿੱਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸਨਮਾਨਿਤ ਕੀਤੇ ਜਾਣ ਦੀ ਖ਼ਬਰ ਮਿਲਦਿਆਂ ਹੀ ਜੈਤੋ ਮੰਡੀ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸ੍ਰੀ ਅਗਰਵਾਲ ਸਭਾ ਦੇ ਚੇਅਰਮੈਨ ਤੀਰਥ ਰਾਜ ਗਰਗ, ਪ੍ਰਧਾਨ ਮੁਕੇਸ਼ ਗੋਇਲ, ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ (ਬਿੱਟੂ ਬਾਦਲ), ਸਹਿ ਸਕੱਤਰ ਰਮੇਸ਼ ਬਾਂਸਲ, ਖ਼ਜ਼ਾਨਚੀ ਪ੍ਰਵੀਨ ਜੈਨ, ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ, ਉਪ ਚੇਅਰਮੈਨ ਸੁਰਿੰਦਰ ਗਰਗ, ਮੀਤ ਪ੍ਰਧਾਨ ਸੁਖਦਰਸ਼ਨ ਬਰਗਾੜੀ, ਮੀਤ ਪ੍ਰਧਾਨ ਕ੍ਰਿਸ਼ਨ ਗੋਇਲ, ਪੀਆਰਓ ਅਸ਼ੋਕ ਜਿੰਦਲ, ਓਮ ਭੂਸ਼ਨ ਸਟੂਡੀਓ, ਸੁਰਿੰਦਰ ਗਰਗ (ਸੇਵਾ ਮੁਕਤ ਆਰ.ਏ.), ਰਾਜੇਸ਼ ਗੋਇਲ ਗੋਗੀ, ਕਸ਼ਮੀਰੀ ਲਾਲ ਗਰਗ, ਰਾਜੀਵ ਸਿੰਗਲਾ, ਵਿਕਾਸ ਗੋਇਲ ‘ਵਿੱਕੀ’ (ਏ.ਵੀ. ਇੰਡਸਟਰੀ ਜੈਤੋ), ਸੁਖਦੇਵ ਮਿੱਤਲ, ਐਡਵੋਕੇਟ ਮੁਕੇਸ਼ ਗੋਇਲ ਸਮੇਤ ਹੋਰ ਪਤਵੰਤਿਆਂ ਨੇ ਆਸ਼ੂਤੋਸ਼ ਗਰਗ, ਉਸ ਦੇ ਪਿਤਾ ਡਾ. ਪ੍ਰਦੀਪ ਗਰਗ, ਮਾਤਾ ਸੁਮਨ ਗਰਗ ਅਤੇ ਧਰਮਪਤਨੀ ਡਾ. ਸੋਫੀਆ ਗਰਗ ਨੂੰ ਤਹਿ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਸ਼ੂਤੋਸ਼ ਗਰਗ ਦੀ ਇਹ ਸਫ਼ਲਤਾ ਇਲਾਕੇ ਦੇ ਨੌਜਵਾਨਾਂ ਲਈ ਇੱਕ ਮਿਸਾਲ ਹੈ ਅਤੇ ਇਸ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਸਿਵਲ ਸੇਵਾਵਾਂ ਅਤੇ ਹੋਰ ਉੱਚ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਪ੍ਰੇਰਣਾ ਮਿਲੇਗੀ।