- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵੀ ਕ੍ਰਿਸ਼ਨ ਸਿੰਗਲਾ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਵਿਖੇ ਲਾਇਬ੍ਰੇਰੀ ਬਣਾਈ ਜਾਵੇਗੀ - ਕੁਲਤਾਰ ਸਿੰਘ ਸੰਧਵਾਂ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ, ਸਥਾਨਕ ਅਗਰਵਾਲ ਭਵਨ ਵਿਖੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਖਰਤਾ ਮੁਹਿੰਮ ਦੇ ਜਰਨੈਲ, ਨਾਮਵਰ ਸਮਾਜ ਸੇਵੀ ਅਤੇ ਇਲਾਕੇ ਦੀ ਰਾਜਨੀਤਿਕ ਅਤੇ ਵਪਾਰਿਕ ਖੇਤਰ ਦੀ ਪ੍ਰਮੁੱਖ ਸ਼ਖਸ਼ੀਅਤ ਕ੍ਰਿਸ਼ਨ ਸਿੰਗਲਾ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਸਮਾਗਮ ਕਰਕੇ ਯਾਦ ਕੀਤਾ ਗਿਆ। ਕ੍ਰਿਸ਼ਨ ਸਿੰਗਲਾ ਵੱਲੋਂ ਸਾਖਰਤਾ ਲਹਿਰ ਅਤੇ ਸਮਾਜ ਪ੍ਰਤੀ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੇਰੀ ਨਿੱਜੀ ਜ਼ਿੰਦਗੀ ਵਿੱਚ ਕ੍ਰਿਸ਼ਨ ਸਿੰਗਲਾ ਜੀ ਦੀ ਸਖਸ਼ੀਅਤ ਦਾ ਬਹੁਤ ਵੱਡਾ ਪ੍ਰਭਾਵ ਹੈ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸਿੰਗਲਾ ਜੀ ਦੀ ਯਾਦ ਨੂੰ ਚਿਰ ਸਦੀਵੀ ਬਣਾਉਣ ਲਈ ਜਲਦੀ ਹੀ ਕੋਟਕਪੂਰਾ ਸ਼ਹਿਰ ਵਿਖੇ ਥਾਂ ਦੀ ਭਾਲ ਕਰਕੇ ਲਾਇਬਰੇਰੀ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਓਮਕਾਰ ਗੋਇਲ ਪ੍ਰਧਾਨ ਚੇਂਬਰ ਆਫ ਕਾਮਰਸ ਤੇ ਇੰਡਸਟਰੀ ਕੋਟਕਪੂਰਾ ਅਤੇ ਪ੍ਰਧਾਨ ਆਲ ਇੰਡੀਆ ਕਰਿਆਨਾ ਮਰਚੇਂਰਸ ਫੈਡਰੇਸ਼ਨ, ਸਾਖਰਤਾ ਮੁਹਿੰਮ ਦੇ ਮੋਹਰੀ ਆਗੂ ਡਾਕਟਰ ਤੇਜਬੀਰ ਸਿੰਘ ਸਾਬਕਾ ਡਾਇਰੈਕਟਰ ਖੋਜ ਅਤੇ ਮੈਡੀਕਲ ਸੰਸਥਾ ਪੰਜਾਬ, ਮਨਤਾਰ ਸਿੰਘ ਬਰਾੜ ਸਾਬਕਾ ਮੁੱਖ ਸੰਸਦੀ ਸਕੱਤਰ, ਅਜੇਪਾਲ ਸਿੰਘ ਸੰਧੂ ਕਾਂਗਰਸੀ ਆਗੂ, ਹਰਬੰਸ ਲਾਲ ਸ਼ਰਮਾ ਭਾਰਤੀ ਜਨਤਾ ਪਾਰਟੀ, ਜੋਗਿੰਦਰ ਸਿੰਘ ਬਰਾੜ ਐਡਵੋਕੇਟ, ਐਡਵੋਕੇਟ ਵਿਨੋਦ ਮੈਣੀ , ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਮੁਕੰਦ ਕਮਲ ਬਾਘਾ ਪੁਰਾਣਾ, ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਸਮਾਜ ਸੇਵੀ ਬਲਜੀਤ ਸਿੰਘ ਖੀਵਾ, ਗਗਨਦੀਪ ਜਿੰਦਲ , ਰਾਜੂ ਥਾਪਰ ਐਸ ਐਮ ਡੀ ਵਿਦਿਅਕ ਸੰਸਥਾਵਾਂ ਅਤੇ ਭੁਪਿੰਦਰ ਸਿੰਘ ਸੱਗੂ ਸਾਬਕਾ ਪ੍ਰਧਾਨ ਨਗਰ ਕੌਂਸਲ ਕੋਟਕਪੁਰਾ ਨੇ ਕਿਹਾ ਕਿ ਕ੍ਰਿਸ਼ਨ ਸਿੰਗਲਾ ਸਮਾਜ ਸੇਵੀ ਦੇ ਨਾਲ ਨਾਲ ਆਪਣੀ ਜੁਅਰਤ ਨਾਲ ਆਪਣੀ ਗੱਲ ਵੱਡੇ ਤੋਂ ਵੱਡੇ ਅਧਿਕਾਰੀ ਅਤੇ ਰਾਜਨੀਤਕ ਆਗੂਆਂ ਸਾਹਮਣੇ ਪੇਸ਼ ਕਰਨ ਦੀ ਸਮਰੱਥਾ ਰੱਖਦੇ ਸਨ। ਨਜ਼ਦੀਕੀ ਰਿਸ਼ਤੇਦਾਰ ਕਰਨਲ ਅਮਨਦੀਪ ਸਿੰਗਲਾ ਅਤੇ ਬੇਟੇ ਐਡਵੋਕੇਟ ਅਨੂਪ ਸਿੰਗਲਾ ਨੇ ਕਿਹਾ ਕਿ ਕ੍ਰਿਸ਼ਨ ਸਿੰਗਲਾ ਜੀ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਸੈੱਟ ਕਰਨ ਦੇ ਨਾਲ ਨਾਲ ਸਮਾਜ ਸੇਵਾ ਕਰਨ ਨੂੰ ਆਪਣੀਆਂ ਤਰਜੀਹਾਂ ਵਿੱਚ ਸ਼ਾਮਿਲ ਕੀਤਾ । ਉਹਨਾਂ ਸ਼ਰਧਾਂਜਲੀ ਸਮਾਗਮ ਦੇ ਸਮੂਹ ਪ੍ਰਬੰਧਕਾਂ ਅਤੇ ਸਮਾਗਮ ਵਿੱਚ ਸ਼ਾਮਲ ਸਮੂਹ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਸਿੰਗਲਾ ਜੀ ਦੇ ਕਰੀਬੀ ਸਾਥੀ ਅਤੇ ਪੈਨਸ਼ਨਰ ਆਗੂ ਪ੍ਰੇਮ ਚਾਵਲਾ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫਰੀਦਕੋਟ, ਗੁਰਪ੍ਰੀਤ ਸਿੰਘ ਗੈਰੀ ਵੜਿੰਗ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ, ਪ੍ਰਿੰਸੀਪਲ ਪ੍ਰਭਜੋਤ ਸਿੰਘ, ਡਾਕਟਰ ਭਾਵਿਤ ਗੋਇਲ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਦੀਪਕ ਮੋਂਗਾ, ਪ੍ਰੀਤ ਭਗਵਾਨ ਸਿੰਘ, ਬਲਦੇਵ ਸਿੰਘ ਕਟਾਰੀਆ , ਗੋਪਾਲ ਵੋਹਰਾ, ਮਨਪ੍ਰੀਤ ਸਿੰਘ ਨੇਗੀ ਪ੍ਰਦੀਪ ਕੁਮਾਰ ਸ਼ਰਮਾ, ਸੁਤੰਤਰ ਜੋਸ਼ੀ ਤੇ ਸਿਮਰਜੀਤ ਸਿੰਘ ਨਗਰ ਕੌਂਸਲਰ , ਕਰਤਾਰ ਸਿੰਘ ਸਿੱਖਾਂ ਵਾਲਾ, ਕੁਲਬੀਰ ਸਿੰਘ ਮੱਤਾ ਸਾਬਕਾ ਜ਼ਿਲ੍ਹਾ ਮੰਡੀ ਅਫ਼ਸਰ, ਉਮਿੰਦਰ ਦੱਤ ਖੇਤੀ ਵਿਰਾਸਤ ਮਿਸ਼ਨ, ਵਿਪਨ ਕੁਮਾਰ ਬਿੱਟੂ ਜਨਰਲ ਮਰਜੈਂਟਸ ਐਸੋਸੀਏਸ਼ਨ, ਪਵਨ ਮਿਤੱਲ ਡੀ ਸੀ ਐਮ ਵਿਦਿਅਕ ਸੰਸਥਾਵਾਂ, ਦਰਸ਼ਨ ਪਾਲ ਸ਼ਰਮਾ, ਨਵਦੀਪ ਸਿੰਘ ਚਾਨਾ, ਕੁਲਦੀਪ ਸਿੰਘ ਕਲੇਰ, ਪ੍ਰੋ ਅਰੁਣਾ ਰਣਦੇਵ, ਸਮਾਜ ਸੇਵੀ ਉਦੇ ਰਣਦੇਵ , ਮਨਤਾਰ ਸਿੰਘ ਮੱਕੜ , ਕ੍ਰਿਸ਼ਨ ਕੁਮਾਰ ਗੋਇਲ ਆੜਤੀਆ ਐਸੋਸੀਏਸ਼ਨ, ਜਰਨੈਲ ਸਿੰਘ ਵਾਂਦਰ , ਨਾਇਬ ਸਿੰਘ ਫੋਟੋਗਰਾਫ਼ਰ, ਚਮਨ ਲਾਲ ਗਰਗ ਰਿੰਕੀ , ਪਵਨ ਕੁਮਾਰ ਸ੍ਰੀ ਮੁਕਤਸਰ ਸਾਹਿਬ, ਅਮਰਜੀਤ ਸਿੰਘ ਪੀ ਟੀ, ਦੀਪਕ ਕੁਮਾਰ ਮਲੋਟ, ਮੈਡਮ ਅਮਰਜੀਤ ਕੌਰ ਛਾਬੜਾ, ਮੈਡਮ ਸੁਧਾ ਚੋਪੜਾ, ਬਲਵੀਰ ਸਿੰਘ ਫਰੀਦਕੋਟ, ਪ੍ਰੋ ਹਰਬੰਸ ਸਿੰਘ ਪਦਮ, ਸੋਮ ਨਾਥ ਅਰੋੜਾ, ਰਜਿੰਦਰ ਸਿੰਘ ਸਰਾਂ ਤਹਿਸੀਲਦਾਰ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ, ਰਮਨ ਮਨਚੰਦਾ, ਹਰਸ਼ ਅਰੋੜਾ, ਹਰੀਸ਼ ਕੁਮਾਰ ਸੇਤੀਆ ਪ੍ਰਧਾਨ ਅਰੋੜਾ ਮਹਾਂ ਸਭਾ, ਅੰਮ੍ਰਿਤ ਲਾਲ ਸ਼ਰਮਾ ਸਰਪੰਚ, ਕਰਤਾਰ ਸਿੰਘ ਸਿੱਖਾਂ ਵਾਲਾ, ਡਾਕਟਰ ਬਲਵਿੰਦਰ ਸਿੰਘ ਬਰਗਾੜੀ, ਦੁਰਗੇਸ਼ ਸ਼ਰਮਾ,ਸ਼ਾਮ ਲਾਲ ਸਿੰਗਲਾ, ਸੁਰਿੰਦਰ ਸਿੰਗਲਾ, ਅਮਿਤ ਮਿਤੱਲ ਮੋਗਾ, ਬੇਟੇ ਇੰਜਨੀਅਰ ਅਮਰ ਸਿੰਗਲਾ, ਜੀਵਨ ਸਾਥਣ ਚਮੇਲੀ ਦੇਵੀ, ਗਗਨ ਸਿੰਗਲਾ, ਕਪਿਲ ਸਿੰਗਲਾ, ਅਰੁਣ ਸਿੰਗਲਾ ਐਲ ਆਈ ਸੀ , ਸੰਦੀਪ ਸਿੰਗਲਾ, ਸਾਹਿਲ ਸਿੰਗਲਾ, ਸੁਮੀਤ ਸਿੰਗਲਾ, ਸਮਾਜ ਸੇਵੀ ਰਾਜਨ ਜੈਨ, ਐਡਵੋਕੇਟ ਜੈ ਪਾਲ ਸ਼ਰਮਾ, ਅਸ਼ੋਕ ਕੁਮਾਰ ਵਿੱਕੀ ਬਾਲੀਵੁੱਡ, ਸਮੂਹ ਪੱਤਰਕਾਰ ਭਾਈਚਾਰਾ, ਸਿੰਗਲਾ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।