- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ਦੇ ਗੁਰੂ ਤੇਗ ਬਹਾਦਰ ਨਗਰ ਵਾਸੀ ਲਾਲ ਚੰਦ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 6 ਸਤੰਬਰ ਨੂੰ ਉਸ ਨੂੰ ਵਟਸਐਪ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਉਸ ਦਾ ਭਾਣਜਾ ਪਵਨ ਕੁਮਾਰ ਦੱਸਿਆ ਅਤੇ ਕਿਹਾ ਕਿ ਉਹ 22 ਸਤੰਬਰ ਨੂੰ ਅਮਰੀਕਾ ਤੋਂ ਭਾਰਤ ਆ ਰਿਹਾ ਹੈ। ਉਸ ਨੇ ਮਾਤਾ-ਪਿਤਾ ਨੂੰ ਸਰਪ੍ਰਾਈਜ਼ ਦੇਣ ਦੀ ਗੱਲ ਕਹਿ ਕੇ ਲਾਲ ਚੰਦ ਤੋਂ ਚੈੱਕ ਦੀ ਫੋਟੋ ਮੰਗ ਲਈ।

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫ਼ਰੀਦਕੋਟ: ਅਮਰੀਕਾ ਤੋਂ ਭਾਰਤ ਆ ਰਹੇ ਭਾਣਜੇ ਦੇ ਨਾਂ ’ਤੇ ਵਟਸਐਪ ਰਾਹੀਂ ਫ਼ਰਜ਼ੀ ਕਾਲ ਕਰਕੇ 14.10 ਲੱਖ ਰੁਪਏ ਦੀ ਸਾਈਬਰ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਾਈਬਰ ਕਰਾਈਮ ਫ਼ਰੀਦਕੋਟ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਫ਼ਰੀਦਕੋਟ ਦੇ ਗੁਰੂ ਤੇਗ ਬਹਾਦਰ ਨਗਰ ਵਾਸੀ ਲਾਲ ਚੰਦ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 6 ਸਤੰਬਰ ਨੂੰ ਉਸ ਨੂੰ ਵਟਸਐਪ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਉਸ ਦਾ ਭਾਣਜਾ ਪਵਨ ਕੁਮਾਰ ਦੱਸਿਆ ਅਤੇ ਕਿਹਾ ਕਿ ਉਹ 22 ਸਤੰਬਰ ਨੂੰ ਅਮਰੀਕਾ ਤੋਂ ਭਾਰਤ ਆ ਰਿਹਾ ਹੈ। ਉਸ ਨੇ ਮਾਤਾ-ਪਿਤਾ ਨੂੰ ਸਰਪ੍ਰਾਈਜ਼ ਦੇਣ ਦੀ ਗੱਲ ਕਹਿ ਕੇ ਲਾਲ ਚੰਦ ਤੋਂ ਚੈੱਕ ਦੀ ਫੋਟੋ ਮੰਗ ਲਈ।
ਸ਼ਿਕਾਇਤ ਮੁਤਾਬਕ ਚੈੱਕ ਦੀ ਫੋਟੋ ਮਿਲਣ ਤੋਂ ਬਾਅਦ ਮੁਲਜ਼ਮ ਨੇ ਖਾਤੇ ’ਚ 18,00,550 ਰੁਪਏ ਜਮ੍ਹਾਂ ਹੋਣ ਦੀ ਜਾਅਲੀ ਰਸੀਦ ਭੇਜੀ। ਇਸ ਤੋਂ ਬਾਅਦ ਪਾਸਪੋਰਟ ਅਟਕਣ ਦਾ ਬਹਾਨਾ ਬਣਾ ਕੇ ਪੈਸਿਆਂ ਦੀ ਮੰਗ ਕੀਤੀ। ਲਾਲ ਚੰਦ ਨੇ ਉਸ ਦੇ ਕਹਿਣ ’ਤੇ 14,10,000 ਰੁਪਏ ਟਰਾਂਸਫ਼ਰ ਕਰ ਦਿੱਤੇ। ਮੁੜ ਇਕ ਲੱਖ ਰੁਪਏ ਮੰਗਣ ’ਤੇ ਉਸ ਨੇ ਅਸਲ ਭਾਣਜੇ ਨਾਲ ਗੱਲ ਕੀਤੀ ਤਾਂ ਪਵਨ ਨੇ ਕਿਸੇ ਵੀ ਕਾਲ ਜਾਂ ਪੈਸਿਆਂ ਦੀ ਮੰਗ ਤੋਂ ਇਨਕਾਰ ਕਰ ਦਿੱਤਾ। ਠੱਗੀ ਦਾ ਪਤਾ ਲੱਗਣ ’ਤੇ ਲਾਲ ਚੰਦ ਨੇ 1930 ’ਤੇ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਉਪਰੰਤ ਕੇਸ ਦਰਜ ਕਰ ਲਿਆ।