ਲਾਇਨਜ਼ ਕਲੱਬ ਫ਼ਰੀਦਕੋਟ ਦੀ ਨਵੀਂ ਟੀਮ ਦਾ ਗਠਨ ਕੀਤਾ
ਲਾਇਨਜ਼ ਕਲੱਬ ਫ਼ਰੀਦਕੋਟ ਦੀ ਅਹਿਮ ਮੀਟਿੰਗ ’ਚ ਸਾਲ 2026-27 ਵਾਸਤੇ ਨਵੀਂ ਟੀਮ ਦਾ ਗਠਨ ਕੀਤਾ
Publish Date: Fri, 26 Jun 2026 03:26 PM (IST)
Updated Date: Fri, 26 Jun 2026 03:28 PM (IST)

ਹਰਜੀਤ ਸਿੰਘ, ਅਮਨਦੀਪ ਪੁਰਬਾ ਤੇ ਨਵਦੀਪ ਰਿੱਕੀ ਦਾ ਸਨਮਾਨ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਲਾਇਨਜ਼ ਕਲੱਬ ਫ਼ਰੀਦਕੋਟ ਦੀ ਮੀਟਿੰਗ ਲਾਇਨ ਰਜਨੀਸ਼ ਗਰੋਵਰ ਜ਼ਿਲਾ ਚੀਫ਼ ਕੈਬਨਿਟ ਕੋਆਰਡੀਨੇਟਰ ਦੀ ਪ੍ਰਧਾਨਗੀ ਹੇਠ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਲਾਇਨ ਸਤਿੰਦਰ ਸਿੰਘ ਬੇਦੀ ਨੇ ਪ੍ਰਥਾਨਾ ਨਾਲ ਕੀਤੀ। ਕਲੱਬ ਦੇ ਪ੍ਰਧਾਨ ਮੋਹਿਤ ਗੁਪਤਾ ਨੇ ਸਭ ਨੂੰ ਜੀ ਆਇਆ ਨੂੰ ਕਿਹਾ। ਇਸ ਮੌਕੇ ਰਜਨੀਸ਼ ਗਰੋਵਰ ਨੇ ਦੱਸਿਆ ਕਿ ਅੱਜ ਨਵੇਂ ਸਾਲ 2026-27 ਦੇ ਗਠਨ ਵਾਸਤੇ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਸਾਲ 2025-25 ਦੌਰਾਨ ਵਧੀਆ ਕੰਮ ਵਾਲੀ ਸਾਰੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ੋਨ ਚੇਅਰਮੈਨ ਲੈਕਚਰਾਰ ਹਰਜੀਤ ਸਿੰਘ ਉਚੇਚੇ ਤੌਰ ਤੇ ਮੀਟੰਗ ’ਚ ਸ਼ਾਮਲ ਹੋਏ। ਇਸ ਮੌਕੇ 2026 –27 ਦੀ ਨਵੀਂ ਟੀਮ ਦੀ ਚੋਣ ਕੀਤੀ ਗਈ, ਜਿਸ ’ਚ ਗਰੀਸ਼ ਸਖੀਜਾ ਪ੍ਰਧਾਨ, ਇੰਜ.ਬਲਤੇਜ ਸਿੰਘ ਤੇਜੀ ਜੌੜਾ ਸਕੱਤਰ, ਦਵਿੰਦਰ ਧੀਂਗੜਾ ਖਜਾਨਚੀ ਅਤੇ ਅਨੁਜ ਗੁਪਤਾ ਪੀ.ਆਰ.ਓ ਚੁਣੇ ਗਏ। ਇਸ ਮੌਕੇ ਨਵੇ ਬਣੇ ਪ੍ਰਧਾਨ ਗਰੀਸ਼ ਸਖੀਜਾ ਨੇ ਦੱਸਿਆ ਕਿ 1 ਜੁਲਾਈ ਨੂੰ ਸਵੇਰੇ ਟਿੱਲਾ ਬਾਬਾ ਸੇਖ ਫ਼ਰੀਦ ਵਿਖੇ ਅਰਦਾਸ ਕਰਨ ਉਪਰੰਤ ਸ਼ਹਿਰ ਦੇ ਵੱਖ -ਵੱਖ ਹਿੱਸਿਆਂ ’ਚ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਪੌਦੇ ਲਗਾ ਕੇ ਨਵੀਂ ਟੀਮ ਆਪਣੀ ਟਰਮ ਦੀ ਸ਼ੁਰੂਆਤ ਕਰੇਗੀ। ਉਨ੍ਰਾਂ ਕਿਹਾ ਕਿ ਜੋ ਕਲੱਬ ਵਲੋਂ ਜਿੰਮੇਵਾਰੀ ਦਿੱਤੀ ਗਈ ਹੈ, ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਐਡਵੋਕੇਟ ਲਲਿਤ ਮੋਹਨ ਗੁਪਤਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਲੁਕੇਂਦਰ ਸ਼ਰਮਾ ਜ਼ਿਲਾ ਕੋਆਰਡੀਨੇਟਰ ਜੀ.ਐੱਸ.ਟੀ.ਨੇ ਭਵਿੱਖ ਦੌਰਾਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਸਬੰਧੀ ਵਿਚਾਰ ਪੇਸ਼ ਕਰਦਿਆਂ ਸਮੂਹ ਮੈਂਬਰਾਂ ਨੂੰ ਆਪੋ-ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸੇਵਾ ਕਰਨ ਵਾਸਤੇ ਉਤਸ਼ਾਹਿਤ ਕੀਤਾ। ਇਸ ਮੌਕੇ ਨਵੇਂ ਬਣੇ ਰੀਜ਼ਨ ਚੇਅਰਮੈਨ ਹਰਜੀਤ ਸਿੰਘ, ਬੀਤੇ ਦਿਨੀ ਹੋਈ ਨੀਟ ਪ੍ਰੀਖਿਆ ਦੌਰਾਨ, ਪ੍ਰੀਖਿਆ ਦੇਣ ਪਹੁੰਚੇ ਮਾਪਿਆਂ ਅਤੇ ਵਿਦਿਆਰਥੀਆਂ ਦੀ ਸੁਵਿਧਾ ਲਈ ਖਾਸ ਪ੍ਰਬੰਧ ਕਰਨ ਤੇ ਨਵਦੀਪ ਸਿੰਘ ਰਿੱਕੀ ਅਤੇ ਅਮਨਦੀਪ ਸਿੰਘ ਪੁਰਬਾ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਸਕੱਤਰ ਬਿਕਰਮਜੀਤ ਸਿੰਘ ਢਿੱਲੋਂ, ਕੈਸ਼ੀਅਰ ਚੰਦਨ ਕੱਕੜ, ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਡਾ. ਕਰਮ ਚੰਦ ਗੁਪਤਾ, ਗੁਰਚਰਨ ਸਿੰਘ ਗਿੱਲ, ਗੁਰਮੇਲ ਸਿੰਘ ਜੱਸਲ, ਗੁਰਮੀਤ ਸਿੰਘ ਬਰਾੜ, ਰਾਜਨ ਨਾਗਪਾਲ, ਮਦਨ ਮਖੀਜਾ, ਵਨੀਤ ਸੇਠੀ, ਨਵਦੀਪ ਸਿੰਘ ਰਿੱਕੀ, ਹਰਜੀਤ ਸਿੰਘ, ਸਵਰਨ ਸਿੰਘ ਰੋਮਾਣਾ, ਗੁਰਮੀਤ ਸਿੰਘ, ਇੰਦਰਪ੍ਰੀਤ ਸਿੰਘ, ਅਮਨਦੀਪ ਸਿੰਘ ਪੁਰਬਾ, ਪ੍ਰਤੀਕ ਸੱਚਦੇਵਾ, ਵਨੀਤ ਗੁਪਤਾ, ਗੁਰਬਖਸ਼ ਸਿੰਘ, ਕੇ.ਪੀ.ਸਿੰਘ, ਨਵੀਨ ਧਿੰਗੜਾ, ਸਾਹਿਲ ਸੇਠੀ, ਵਿਮਲ ਚੋਧਰੀ, ਸੰਜੀਵ ਅਰੋੜਾ, ਧੀਰਜ ਧਵਨ, ਹਾਜ਼ਰ ਸਨ।