- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ਪੰਜ ਸੌ ਦੌੜਾਂ ’ਚ ਇਕ ਦੋਹਰਾ ਸੈਂਕੜਾ, ਇਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਮਜ਼ੇ ਦੀ ਗੱਲ ਹੈ ਕਿ ਉਸ ਨੇ ਹਰ ਮੈਚ ਅੰਦਰ 50 ਸਕੋਰ ਬਣਾ ਕੇ ਫ਼ਰੀਦਕੋਟ ਦਾ ਨਾਮ ਦੇਸ਼ ਅਤੇ ਦੁਨੀਆਂ ਅੰਦਰ ਰੌਸ਼ਨ ਕੀਤਾ ਹੈ। ਉਸ ਦੀ ਇਸ ਵੱਡੀ ਉਪਲਬੱਧੀ ਵਾਸਤੇ ਅੱਜ ਉਸ ਨੂੰ ਸਨਮਾਨਿਤ ਕੀਤਾ ਗਿਆ ਹੈ।

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ ਜ਼ਿਲ੍ਹਾ ਕਿ੍ਰਕਟ ਐਸੋਸੀਏਸ਼ਨ ਫ਼ਰੀਦਕੋਟ ਦੇ ਜਨਰਲ ਸਕੱਤਰ ਡਾ. ਏ.ਜੀ.ਐੱਸ.ਬਾਵਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਕਿ੍ਰਕਟ ਖਿਡਾਰੀ ਸਹਿਜ ਧਵਨ ਜੋ ਫ਼ਰੀਦਕੋਟ ਦੇ ਇਤਿਹਾਸਿਕ ਕਸਬੇ ਜੈਤੋ ਨਾਲ ਸਬੰਧਿਤ ਅਤੇ ਫ਼ਰੀਦਕੋਟ ਦੇ ਕਿ੍ਰਕਟ ਮੈਦਾਨ ਤੋਂ ਸਖ਼ਤ ਮਿਹਨਤ ਕਰਦਿਆਂ ਸਾਲ 2026 ਦਾ ਪੰਜਾਬ ਦਾ ਸਰਬੋਤਮ ਬੱਲੇਬਾਜ਼ ਐਲਾਨਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਦੇ ਕਿ੍ਰਕਟ ਇਤਿਹਾਸ ’ਚ ਫ਼ਰੀਦਕੋਟ ਦੀ ਇਹ ਵੱਡੀ ਅਤੇ ਅਹਿਮ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਸਹਿਜ ਧਵਨ ਅੱਜ ਨਿਊ ਚੰਡੀਗੜ ਦੇ ਨਵੇਂ ਸਟੇਡੀਅਮ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਹਿਜ ਧਵਨ ਨੇ ਹਾਲ ਹੀ ’ਚ ਸਮਾਪਤ ਹੋਏ ਸੀਨੀਅਰ ਕਟੋਚ ਕ੍ਰਿਕਟ ਟੂਰਨਾਮੈਂਟ ਦੌਰਾਨ 5 ਮੈਚਾਂ ਅੰਦਰ 500 ਤੋਂ ਵੱਧ ਦੌੜਾਂ ਬਣਾਉਣ ਦਾ ਮਾਣ ਹਾਸਲ ਕੀਤਾ ਹੈ।
ਇਨ੍ਹਾਂ ਪੰਜ ਸੌ ਦੌੜਾਂ ’ਚ ਇਕ ਦੋਹਰਾ ਸੈਂਕੜਾ, ਇਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਮਜ਼ੇ ਦੀ ਗੱਲ ਹੈ ਕਿ ਉਸ ਨੇ ਹਰ ਮੈਚ ਅੰਦਰ 50 ਸਕੋਰ ਬਣਾ ਕੇ ਫ਼ਰੀਦਕੋਟ ਦਾ ਨਾਮ ਦੇਸ਼ ਅਤੇ ਦੁਨੀਆਂ ਅੰਦਰ ਰੌਸ਼ਨ ਕੀਤਾ ਹੈ। ਉਸ ਦੀ ਇਸ ਵੱਡੀ ਉਪਲਬੱਧੀ ਵਾਸਤੇ ਅੱਜ ਉਸ ਨੂੰ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਹ ਇਸ ਤੋਂ ਪਹਿਲਾਂ ਰਣਜੀ ਟ੍ਰਾਫ਼ੀ ਅੰਦਰ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਾ ਹੈ। ਸਾਲ 2025 ਦੌਰਾਨ ਸਹਿਜ ਧਵਨ ਨੇ 400 ਦੌੜਾਂ ਨਾਲ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵਜੋਂ ਨਾਮਣਾ ਖੱਟਿਆ ਸੀ।
ਹੁਣ ਉਸ ਨੇ ਆਪਣੇ ਪ੍ਰਦਰਸ਼ਨ ’ਚ ਹੋਰ ਸੁਧਾਰ ਕਰਦਿਆਂ 500 ਦੌੜਾਂ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਭਵਿੱਖ ’ਚ ਕਿ੍ਰਕਟ ਮੈਦਾਨਾਂ ਅੰਦਰ ਨਵੇਂ ਕੀਰਤੀਮਾਨ ਸਥਾਪਤ ਕਰੇਗਾ। ਸਹਿਜ ਧਵਨ ਨੂੰ ਪੰਜਾਬ ਦਾ ਸਰਬੋਤਮ ਬੱਲੇਬਾਜ਼ ਐਲਾਨੇ ਜਾਣ ਤੇ ਜ਼ਿਲਾ ਕਿ੍ਰਕਟ ਐਸੋਸ਼ੀਏਸ਼ਨ ਫ਼ਰੀਦਕੋਟ ਦੇ ਕਾਰਜਕਾਰੀ ਪ੍ਰਧਾਨ ਐਡਵੋਕੇਟ ਸ਼ਾਮ ਲਾਲ ਗਰਗ, ਜਨਰਲ ਸਕੱਤਰ ਡਾ. ਏ.ਜੀ.ਐੱਸ.ਬਾਵਾ, ਮੈਂਬਰ ਪਰਮਿੰਦਰ ਸਿੰਘ ਗਿੱਲ, ਬਲਜਿੰਦਰ ਸਿੰਘ ਜਿੰਦ, ਰਮੇਸ਼ ਕੁਮਾਰ ਨਿੱਕਾ, ਯੁਗੇਸ਼ ਕੁਮਾਰ, ਤਰਕੇਸ਼ਵਰ ਟੋਨੀ ਭਾਰਤੀ, ਸਤੀਸ਼ ਸ਼ਰਮਾ ਖਜ਼ਾਨਚੀ, ਜ਼ਿਲ੍ਹਾ ਖੇਡ ਅਫ਼ਸਰ ਫ਼ਰੀਦਕੋਟ ਬਲਜਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ/ ਸੈਕੰਡਰੀ ਸ਼੍ਰੀਮਤੀ ਅੰਜਨਾ ਕੌਂਸ਼ਲ, ਜ਼ਿਲਾ ਖੇਡ ਕੋਆਰਡੀਨੇਟਰ ਸਿੱਖਿਆ ਵਿਭਾਗ ਕੇਵਲ ਕੌਰ, ਜ਼ਿਲ੍ਹਾ ਗਾਈਡੈਂਸ ਕੌਂਸਲਰ ਜਸਬੀਰ ਸਿੰਘ ਜੱਸੀ ਨੇ ਵਧਾਈ ਦਿੱਤੀ ਹੈ।