- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਸਭਾ ਹਲਕਿਆਂ ਦੇ ਵਿਕਾਸ ਲਈ ਸੰਸਦ ਮੈਂਬਰਾਂ ਨੂੰ ਮਿਲਣ ਵਾਲੀ ਐੱਮਪੀਲੈਡਸ ਫੰਡ ਦੀ ਰਕਮ ਖਰਚ ਕਰਨ ਦੇ ਮਾਮਲੇ ’ਚ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਸਭ ਤੋਂ ਵੱਧ ਫੰਡ ਖਰਚ ਕਰ ਕੇ ਪੂਰੇ ਸੂਬੇ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਜਤਿੰਦਰ ਕੁਮਾਰ, ਜਾਗਰਣ, ਫ਼ਰੀਦਕੋਟ : ਲੋਕ ਸਭਾ ਹਲਕਿਆਂ ਦੇ ਵਿਕਾਸ ਲਈ ਸੰਸਦ ਮੈਂਬਰਾਂ ਨੂੰ ਮਿਲਣ ਵਾਲੀ ਐੱਮਪੀਲੈਡਸ ਫੰਡ ਦੀ ਰਕਮ ਖਰਚ ਕਰਨ ਦੇ ਮਾਮਲੇ ’ਚ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਸਭ ਤੋਂ ਵੱਧ ਫੰਡ ਖਰਚ ਕਰ ਕੇ ਪੂਰੇ ਸੂਬੇ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹੁਣ ਤੱਕ ਮਿਲੇ ਫੰਡ ’ਚੋਂ ਸਭ ਤੋਂ ਘੱਟ ਰਕਮ ਖਰਚ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੂਬੇ ਭਰ ਦੇ ਕੁੱਲ 13 ’ਚੋਂ 12 ਸੰਸਦ ਮੈਂਬਰਾਂ ਨੂੰ ਇਹ ਫੰਡ ਜਾਰੀ ਹੋਇਆ ਹੈ। ਕਿਉਂਕਿ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਸੰਸਦ ਮੈਂਬਰ ਚੁਣੇ ਜਾਣ ਤੋਂ ਹੁਣ ਤੱਕ ਡਿਬਰੂਗੜ੍ਹ ਜੇਲ੍ਹ ’ਚ ਬੰਦ ਹਨ। ਜਦਕਿ ਬਾਕੀ 12 ਸੰਸਦ ਮੈਂਬਰਾਂ ਵਿਚੋਂ ਹੁਣ ਤੱਕ 10 ਸੰਸਦ ਮੈਂਬਰਾਂ ਨੂੰ 14.7 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ। ਜਦਕਿ ਫ਼ਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਤੇ ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਅਲਾਟ ਕੀਤੀ ਗਈ ਰਕਮ ਇਸ ਤੋਂ ਕੁਝ ਵੱਧ ਹੈ। ਇਨ੍ਹਾਂ ਵਿਚੋਂ ਲਗਪਗ 5 ਕਰੋੜ ਰੁਪਏ ਦੀ ਰਕਮ ਕੁਝ ਸਮਾਂ ਪਹਿਲਾਂ ਹੀ ਜਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਅਲਾਟ ਕੀਤੀ ਗਈ ਰਕਮ ਦੀ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਫ਼ਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ 58.7 ਫੀਸਦੀ ਰਕਮ ਖਰਚ ਕਰ ਕੇ ਪੂਰੇ ਸੂਬੇ ’ਚ ਪਹਿਲੇ ਸਥਾਨ 'ਤੇ ਹਨ। ਜਦਕਿ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਘੱਟ ਸਿਰਫ਼ 16.8 ਫੀਸਦੀ ਰਕਮ ਹੀ ਖਰਚ ਕੀਤੀ ਹੈ। ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਿਰਫ਼ 21.2 ਫ਼ੀਸਦੀ ਰਕਮ ਹੀ ਖਰਚ ਕੀਤੀ ਹੈ।
ਇਸ ਸਬੰਧੀ ਗੱਲ ਕਰਦੇ ਹੋਏ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਲਾਟ ਕੀਤੀ ਗਈ ਰਕਮ ’ਚੋਂ 5 ਕਰੋੜ ਰੁਪਏ ਕੁਝ ਸਮਾਂ ਪਹਿਲਾਂ ਹੀ ਜਾਰੀ ਕੀਤੇ ਗਏ ਸਨ। ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ 10.2 ਕਰੋੜ ਰੁਪਏ ਅਲਾਟ ਹੋਏ ਸਨ। ਜਿਸ ਵਿਚੋਂ ਉਨ੍ਹਾਂ ਵੱਲੋਂ ਲਗਪਗ 9 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ’ਚ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹਨ। ਇਸ ਕਰ ਕੇ ਉਨ੍ਹਾਂ ਵੱਲੋਂ ਸੜਕਾਂ ਦਾ ਨਿਰਮਾਣ, ਪਿੰਡਾਂ ’ਚ ਲਾਈਟਾਂ ਲਗਾਉਣ ਸਮੇਤ ਹੋਰ ਕੰਮ ਲਗਾਤਾਰ ਕਰਵਾਏ ਜਾ ਰਹੇ ਹਨ।
ਸੰਸਦ ਮੈਂਬਰ ਅਲਾਟ ਕੀਤੀ ਰਕਮ ਖਰਚੀ ਰਕਮ ਪ੍ਰਤੀਸ਼ਤਤਾ
ਸੁਖਜਿੰਦਰ ਸਿੰਘ ਰੰਧਾਵਾ (ਗੁਰਦਾਸਪੁਰ) 14.7 ਕਰੋੜ 4,74,76,976 32.3
ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ) 14.7 ਕਰੋੜ 5,58,99,958 38
ਚਰਨਜੀਤ ਸਿੰਘ ਚੰਨੀ (ਜਲੰਧਰ) 14.7 ਕਰੋੜ 2,46,29,396 16.8
ਰਾਜ ਕੁਮਾਰ ਚੱਬੇਵਾਲ (ਹੁਸ਼ਿਆਰਪੁਰ) 14.7 ਕਰੋੜ 7,13,17,688 48.5
ਮਾਲਵਿੰਦਰ ਸਿੰਘ ਕੰਗ (ਆਨੰਦਪੁਰ ਸਾਹਿਬ) 14.7 ਕਰੋੜ 6,40,38,047 43.6
ਅਮਰਿੰਦਰ ਸਿੰਘ ਰਾਜਾ ਵੜਿੰਗ (ਲੁਧਿਆਣਾ) 14.7 ਕਰੋੜ 3,11,81,094 21.2
ਅਮਰ ਸਿੰਘ (ਫਤਿਹਗੜ੍ਹ ਸਾਹਿਬ) 14.7 ਕਰੋੜ 3,68,35,870 25.1
ਸਰਬਜੀਤ ਸਿੰਘ ਖਾਲਸਾ (ਫ਼ਰੀਦਕੋਟ) 15,08,50,348 8,86,07,249 58.7
ਸ਼ੇਰ ਸਿੰਘ ਘੁਬਾਇਆ (ਫਿਰੋਜ਼ਪੁਰ) 14.7 ਕਰੋੜ 8,15,52,635 55.5
ਹਰਸਿਮਰਤ ਕੌਰ ਬਾਦਲ (ਬਠਿੰਡਾ) 15,97,75,982 7,52,13,873 47.1
ਗੁਰਮੀਤ ਸਿੰਘ ਮੀਤ ਹੇਅਰ (ਸੰਗਰੂਰ) 14.7 ਕਰੋੜ 4,74,77,037 32.3
ਧਰਮਵੀਰ ਗਾਂਧੀ (ਪਟਿਆਲਾ) 14.7 ਕਰੋੜ 4,53,55,332 30.9