- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾੜੀ ਦੇ ਪਰਿਵਾਰ ਵੱਲੋਂ ਇਹ ਮੰਗ ਪੂਰੀ ਕਰਨ ਵਿੱਚ ਅਸਮਰੱਥਾ ਪ੍ਰਗਟਾਉਣ ’ਤੇ ਲਾੜੇ ਵਾਲਿਆਂ ਨੇ ਬਰਾਤ ਲਿਆਉਣ ਤੋਂ ਇਨਕਾਰ ਕਰ ਦਿੱਤਾ। ਉਧਰ, ਲਾੜੀ ਦੇ ਘਰ ਵਿੱਚ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਸਨ ਅਤੇ ਰਿਸ਼ਤੇਦਾਰ ਵੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚ ਚੁੱਕੇ ਸਨ, ਪਰ ਲਾੜੀ ਬਰਾਤ ਦੀ ਉਡੀਕ ਹੀ ਕਰਦੀ ਰਹਿ ਗਈ। ਇਸ ਮਾਮਲੇ ਵਿੱਚ ਥਾਣਾ ਸਦਰ ਫ਼ਰੀਦਕੋਟ ਦੀ ਪੁਲਿਸ ਨੇ ਲਾੜੇ ਸਮੇਤ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸ਼ਿਵ ਕੁਮਾਰ ਸ਼ਰਮਾ, ਫ਼ਰੀਦਕੋਟ। ਫ਼ਰੀਦਕੋਟ ਵਿੱਚ ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਵਿਆਹ ਤੋਂ ਐਨ ਪਹਿਲਾਂ ਰਿਸ਼ਤਾ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਲਾੜੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ 10 ਲੱਖ ਰੁਪਏ ਨਕਦ ਅਤੇ 4 ਤੋਲੇ ਸੋਨੇ ਦੀ ਮੰਗ ਕੀਤੀ ਗਈ ਸੀ। ਲਾੜੀ ਦੇ ਪਰਿਵਾਰ ਵੱਲੋਂ ਇਹ ਮੰਗ ਪੂਰੀ ਕਰਨ ਵਿੱਚ ਅਸਮਰੱਥਾ ਪ੍ਰਗਟਾਉਣ ’ਤੇ ਲਾੜੇ ਵਾਲਿਆਂ ਨੇ ਬਰਾਤ ਲਿਆਉਣ ਤੋਂ ਇਨਕਾਰ ਕਰ ਦਿੱਤਾ। ਉਧਰ, ਲਾੜੀ ਦੇ ਘਰ ਵਿੱਚ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਸਨ ਅਤੇ ਰਿਸ਼ਤੇਦਾਰ ਵੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚ ਚੁੱਕੇ ਸਨ, ਪਰ ਲਾੜੀ ਬਰਾਤ ਦੀ ਉਡੀਕ ਹੀ ਕਰਦੀ ਰਹਿ ਗਈ। ਇਸ ਮਾਮਲੇ ਵਿੱਚ ਥਾਣਾ ਸਦਰ ਫ਼ਰੀਦਕੋਟ ਦੀ ਪੁਲਿਸ ਨੇ ਲਾੜੇ ਸਮੇਤ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਫਿਰੋਜ਼ਪੁਰ ਦੇ ਨੌਜਵਾਨ ਨਾਲ ਤੈਅ ਹੋਇਆ ਸੀ ਰਿਸ਼ਤਾ
ਲਾੜੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਰਿਸ਼ਤਾ ਕਪੂਰਥਲਾ ਦੇ ਪਿੰਡ ਜਾਤੀਕੇ ਸੰਗੋਜਲਾ ਸਥਿਤ ਗੁਰਦੁਆਰਾ ਨਾਰਾਇਣਸਰ ਦੇ ਸੇਵਾਦਾਰ ਸ਼ਮਸ਼ੇਰ ਸਿੰਘ ਦੇ ਪੁੱਤਰ ਅਮਨਜੋਤ ਸਿੰਘ ਨਾਲ ਤੈਅ ਹੋਇਆ ਸੀ। ਅਮਨਜੋਤ ਸਿੰਘ ਦਾ ਪਰਿਵਾਰ ਮੂਲ ਰੂਪ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਵਾਹਕੇ ਦਾ ਰਹਿਣ ਵਾਲਾ ਹੈ। ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਤੈਅ ਹੋਣ ਤੋਂ ਬਾਅਦ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
1 ਫਰਵਰੀ ਨੂੰ ਹੋਈ ਸੀ ਸ਼ਗਨ ਦੀ ਰਸਮ
ਸ਼ਿਕਾਇਤ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਸ਼ਕੂਰ ਦੇ ਰਹਿਣ ਵਾਲੇ ਜਗਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਖਜੀਤ ਕੌਰ ਨੇ ਦੋਵਾਂ ਪਰਿਵਾਰਾਂ ਵਿਚਕਾਰ ਰਿਸ਼ਤਾ ਕਰਵਾਇਆ ਸੀ। ਇਸ ਤੋਂ ਬਾਅਦ 1 ਫਰਵਰੀ 2026 ਨੂੰ ਪਿੰਡ ਪੱਕਾ ਸਥਿਤ ਮਹਾਰਾਜਾ ਢਾਬੇ ਵਿਖੇ ਸ਼ਗਨ ਦੀ ਰਸਮ ਅਦਾ ਕੀਤੀ ਗਈ ਸੀ। ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਲਈ 4 ਨਵੰਬਰ 2026 ਦੀ ਤਰੀਕ ਤੈਅ ਕੀਤੀ ਗਈ ਸੀ।
ਵਿਆਹ ਦੀਆਂ ਤਿਆਰੀਆਂ ਦੇ ਬਾਵਜੂਦ ਨਹੀਂ ਪਹੁੰਚੀ ਬਰਾਤ
ਲਾੜੀ ਦੇ ਪਿਤਾ ਨੇ ਦੱਸਿਆ ਕਿ ਵਿਆਹ ਲਈ ਘਰ ਵਿੱਚ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ। ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਸੱਦਾ ਪੱਤਰ ਵੰਡ ਦਿੱਤੇ ਗਏ ਸਨ। ਵਿਆਹ ਦੇ ਪ੍ਰਬੰਧਾਂ ਅਤੇ ਲੋੜੀਂਦੇ ਸਾਮਾਨ ਦੀ ਖਰੀਦਦਾਰੀ ’ਤੇ ਵੀ ਖਰਚ ਕੀਤਾ ਜਾ ਚੁੱਕਾ ਸੀ। ਰਿਸ਼ਤੇਦਾਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਘਰ ਪਹੁੰਚ ਗਏ ਸਨ। ਇਸੇ ਦੌਰਾਨ ਲਾੜੇ ਦੇ ਪਰਿਵਾਰ ਵੱਲੋਂ 10 ਲੱਖ ਰੁਪਏ ਨਕਦ ਅਤੇ 4 ਤੋਲੇ ਸੋਨੇ ਦੀ ਮੰਗ ਰੱਖ ਦਿੱਤੀ ਗਈ। ਲਾੜੀ ਦੇ ਪਰਿਵਾਰ ਵੱਲੋਂ ਮੰਗ ਪੂਰੀ ਕਰਨ ਤੋਂ ਅਸਮਰੱਥਾ ਪ੍ਰਗਟਾਉਣ ’ਤੇ ਲਾੜੇ ਵਾਲਿਆਂ ਨੇ ਬਰਾਤ ਲਿਆਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲਾੜੀ ਦੇ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਲਾੜੇ ਸਮੇਤ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਜਾਂਚ ਅਧਿਕਾਰੀ ਏਐੱਸਆਈ ਰਾਜ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਥਾਣਾ ਸਦਰ ਫ਼ਰੀਦਕੋਟ ਵਿਖੇ ਅਮਨਜੋਤ ਸਿੰਘ, ਉਸ ਦੇ ਪਿਤਾ ਸ਼ਮਸ਼ੇਰ ਸਿੰਘ, ਮਾਤਾ ਸੁਖਜੀਤ ਕੌਰ, ਭੈਣ ਮਨਜੋਤ ਕੌਰ ਅਤੇ ਰਿਸ਼ਤਾ ਕਰਵਾਉਣ ਵਾਲੇ ਜਗਸੀਰ ਸਿੰਘ ਤੇ ਸੁਖਜੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।