- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ਕਾਂਗਰਸ ਐਸ.ਸੀ. ਸੈੱਲ ਵੱਲੋਂ ਨਵ-ਨਿਯੁਕਤ ਬਲਾਕ ਚੇਅਰਮੈਨਾਂ ਨੂੰ ਨਿਯੁਕਤੀ ਪੱਤਰ ਵੰਡੇ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਜ਼ਿਲ੍ਹਾ ਕਾਂਗਰਸ ਕਮੇਟੀ ਐਸ.ਸੀ. ਸੈੱਲ ਫ਼ਰੀਦਕੋਟ ਵੱਲੋਂ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਜੜ੍ਹਾਂ ਨੂੰ ਬੂਥ ਪੱਧਰ ਤੱਕ ਫੈਲਾਉਣ ਦੇ ਉਦੇਸ਼ ਨਾਲ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਨਵ-ਨਿਯੁਕਤ ਬਲਾਕ ਚੇਅਰਮੈਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਸਬੰਧੀ ਕਰਵਾਏ ਸਮਾਗਮ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਐਸ.ਸੀ. ਸੈੱਲ ਫ਼ਰੀਦਕੋਟ ਦੀ ਇੰਚਾਰਜ ਮੈਡਮ ਜੀਵਨਜੋਤ ਕੌਰ ਭੱਟੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਐਸ.ਸੀ. ਸੈੱਲ ਫ਼ਰੀਦਕੋਟ ਦੇ ਚੇਅਰਮੈਨ ਗੁਰਸੇਵਕ ਸਿੰਘ ਜੈਤੋ ਨੇ ਕਿਹਾ ਕਿ ਕਾਂਗਰਸ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਪਾਰਟੀ ਦੀ ਮਜ਼ਬੂਤੀ ਲਈ ਮਿਹਨਤੀ, ਸਮਰਪਿਤ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਸਰਗਰਮ ਵਰਕਰਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਵਰਕਰਾਂ ਨੂੰ ਵੱਧ ਤੋਂ ਵੱਧ ਜ਼ਿੰਮੇਵਾਰੀਆਂ ਦੇਣ ਲਈ ਜਲਦ ਹੀ ਦੂਜੀ ਸੂਚੀ ਵੀ ਜਾਰੀ ਕੀਤੀ ਜਾਵੇਗੀ। ਚੇਅਰਮੈਨ ਗੁਰਸੇਵਕ ਸਿੰਘ ਜੈਤੋ ਨੇ ਦੱਸਿਆ ਕਿ ਜਸਵਿੰਦਰ ਸਿੰਘ ਨੂੰ ਸਿਟੀ ਫ਼ਰੀਦਕੋਟ ਦਾ ਬਲਾਕ ਚੇਅਰਮੈਨ, ਬਲਕਰਨ ਸਿੰਘ ਨੂੰ ਦਿਹਾਤੀ ਫ਼ਰੀਦਕੋਟ ਦਾ ਬਲਾਕ ਚੇਅਰਮੈਨ, ਸੁਖਵਿੰਦਰ ਸਿੰਘ ਨੂੰ ਸਿਟੀ ਕੋਟਕਪੂਰਾ ਦਾ ਬਲਾਕ ਚੇਅਰਮੈਨ ਅਤੇ ਬਿਰਸ਼ਪਾਲ ਸਿੰਘ ਨੂੰ ਦਿਹਾਤੀ ਕੋਟਕਪੂਰਾ ਦਾ ਬਲਾਕ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕਮਲ ਕੁਮਾਰ ਬਾਗੜੀ ਨੂੰ ਸਿਟੀ ਜੈਤੋ ਬਲਾਕ ਦਾ ਚੇਅਰਮੈਨ ਅਤੇ ਡਾ. ਹਰਭਜਨ ਸਿੰਘ ਸੇਵੇਵਾਲਾ ਨੂੰ ਦਿਹਾਤੀ ਜੈਤੋ ਬਲਾਕ ਦਾ ਚੇਅਰਮੈਨ ਬਣਾਇਆ ਗਿਆ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਐਸ.ਸੀ. ਸੈੱਲ ਫ਼ਰੀਦਕੋਟ ਦੀ ਇੰਚਾਰਜ ਮੈਡਮ ਜੀਵਨਜੋਤ ਕੌਰ ਭੱਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਇਹ ਨਿਯੁਕਤੀਆਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਸਹਿਯੋਗ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਹੋਰ ਮਜ਼ਬੂਤੀ ਨਾਲ ਉਭਰੇਗੀ। ਇਸ ਮੌਕੇ ਨਵ-ਨਿਯੁਕਤ ਬਲਾਕ ਚੇਅਰਮੈਨਾਂ ਜਸਵਿੰਦਰ ਸਿੰਘ ਸਿਟੀ ਫ਼ਰੀਦਕੋਟ, ਬਲਕਰਨ ਸਿੰਘ ਦਿਹਾਤੀ ਫ਼ਰੀਦਕੋਟ, ਸੁਖਵਿੰਦਰ ਸਿੰਘ ਸਿਟੀ ਕੋਟਕਪੂਰਾ, ਬਿਰਸ਼ਪਾਲ ਸਿੰਘ ਦਿਹਾਤੀ ਕੋਟਕਪੂਰਾ, ਕਮਲ ਕੁਮਾਰ ਬਾਗੜੀ ਸਿਟੀ ਜੈਤੋ ਅਤੇ ਡਾ. ਹਰਭਜਨ ਸਿੰਘ ਸੇਵੇਵਾਲਾ ਦਿਹਾਤੀ ਜੈਤੋ ਨੇ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ, ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ‘ਰਾਜਾ ਵੜਿੰਗ’, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜ਼ਿਲ੍ਹਾ ਕਾਂਗਰਸ ਕਮੇਟੀ ਐਸ.ਸੀ. ਸੈੱਲ ਫ਼ਰੀਦਕੋਟ ਦੇ ਚੇਅਰਮੈਨ ਗੁਰਸੇਵਕ ਸਿੰਘ ਜੈਤੋ ਅਤੇ ਜ਼ਿਲ੍ਹਾ ਇੰਚਾਰਜ ਮੈਡਮ ਜੀਵਨਜੋਤ ਕੌਰ ਭੱਟੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਪ੍ਰਗਟ ਕੀਤਾ ਕਿ ਉਹ ਪਾਰਟੀ ਦੀਆਂ ਨੀਤੀਆਂ, ਲੋਕ-ਹਿਤੈਸ਼ੀ ਕਾਰਜਕ੍ਰਮਾਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਸਮਾਗਮ ਦੌਰਾਨ ਸੀਨੀਅਰ ਵਾਈਸ ਚੇਅਰਮੈਨ ਐਸ.ਸੀ. ਸੈੱਲ ਫ਼ਰੀਦਕੋਟ ਰਮੇਸ਼ ਸਿੰਘ ਦੇਵੀਵਾਲਾ, ਜਗਸੀਰ ਸਿੰਘ ਮੱਤਾ, ਗੁਰਮੇਲ ਸਿੰਘ ਬਰਾੜ, ਅਰਸ਼ਦੀਪ ਸਿੰਘ ਜੈਤੋ ਅਤੇ ਹੋਰ ਪਾਰਟੀ ਆਗੂ ਤੇ ਵਰਕਰ ਵੀ ਹਾਜ਼ਰ ਸਨ।