- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ 11 ਸਾਲਾ ਧੀ ਸੱਤਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਆਪਣੀ ਛੋਟੀ ਭੈਣ ਨਾਲ ਨੇੜਲੇ ਪਿੰਡ ਦੇ ਹੀ ਇਕ ਸਕੂਲ ਵਿਖੇ ਪੜ੍ਹਨ ਜਾਂਦੀ ਹੈ। ਦੋਵੇਂ ਬੱਚੀਆਂ ਸਕੂਲ ਵੱਲੋਂ ਚਲਾਈ ਜਾ ਰਹੀ ਵੈਨ ਰਾਹੀਂ ਆਉਣ-ਜਾਣ ਕਰਦੀਆਂ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਰੀਦਕੋਟ : ਜ਼ਿਲ੍ਹਾ ਫਰੀਦਕੋਟ ਦੇ ਇਕ ਇਲਾਕੇ ਵਿਚ ਪੈਂਦੇ ਸਕੂਲ ਵੈਨ ਦੇ ਡਰਾਈਵਰ ਖ਼ਿਲਾਫ਼ 11 ਸਾਲਾ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ 11 ਸਾਲਾ ਧੀ ਸੱਤਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਆਪਣੀ ਛੋਟੀ ਭੈਣ ਨਾਲ ਨੇੜਲੇ ਪਿੰਡ ਦੇ ਹੀ ਇਕ ਸਕੂਲ ਵਿਖੇ ਪੜ੍ਹਨ ਜਾਂਦੀ ਹੈ। ਦੋਵੇਂ ਬੱਚੀਆਂ ਸਕੂਲ ਵੱਲੋਂ ਚਲਾਈ ਜਾ ਰਹੀ ਵੈਨ ਰਾਹੀਂ ਆਉਣ-ਜਾਣ ਕਰਦੀਆਂ ਹਨ। ਸ਼ਿਕਾਇਤ ਅਨੁਸਾਰ 3 ਮਾਰਚ 2026 ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਵੈਨ ਡਰਾਈਵਰ ਬੱਚਿਆਂ ਨੂੰ ਹੋਲੀ ਖੇਡਣ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ। ਦੋਸ਼ ਹੈ ਕਿ ਉਸ ਨੇ ਹੋਰ ਬੱਚਿਆਂ ਨੂੰ ਘਰ ਦੇ ਬਾਹਰ ਖੇਡਣ ਲਈ ਭੇਜ ਦਿੱਤਾ, ਜਦਕਿ ਨਾਬਾਲਗ ਲੜਕੀ ਨੂੰ ਘਰ ਅੰਦਰ ਇਕ ਕਮਰੇ ਵਿਚ ਲੈ ਜਾ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸ਼ੋਸ਼ਣ ਕੀਤਾ। ਪਰਿਵਾਰ ਨੂੰ ਘਟਨਾ ਬਾਰੇ ਜਾਣਕਾਰੀ ਮਿਲਣ ਉਪਰੰਤ ਮਾਮਲੇ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ ਤੇ ਬੀਐੱਨਐੱਸ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਪੀੜਤਾ ਦੇ ਬਿਆਨ ਦਰਜ ਕਰਨ, ਮੈਡੀਕਲ ਜਾਂਚ ਕਰਵਾਉਣ ਤੇ ਹੋਰ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਜਾਰੀ ਹੈ।