- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਲ.ਬੀ.ਸੀ.ਟੀ. ਟੀਮ ਵਿੱਚ ਵਾਧਾ : ਢੋਸੀਵਾਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਕਰੀਬ ਪਿਛਲੇ ਸਾਢੇ ਤਿੰਨ ਦਹਾਕੇ ਤੋਂ ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਆਪਣੇ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਕਾਰਜਾਂ ਵਿੱਚ ਨਿੱਤ ਨਵੀਆਂ ਪੈੜਾਂ ਛੱਡ ਰਹੀ ਹੈ। ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਨਾ, ਮੁਫਤ ਕਟਾਈ ਸਿਲਾਈ ਸੈਂਟਰ ਖੋਲ੍ਹ ਕੇ ਲੜਕੀਆਂ ਨੂੰ ਸਵੈ-ਰੁਜਗਾਰ ਸੰਪਨ ਬਨਾਉਣਾ, ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਨਾ, ਸ਼ਾਨਦਾਰ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨਾ, ਔਰਤਾਂ ਦੀ ਹੌਂਸਲਾ ਅਫਜਾਈ ਕਰਨੀ ਅਤੇ ਧਾਰਮਿਕ ਮਹਾਂ ਪੁਰਸ਼ਾਂ ਦੇ ਦਿਨ ਤਿਉਹਾਰ ਸਾਂਝੇ ਤੌਰ ’ਤੇ ਮਨਾਉਣ ਆਦਿ ਵਰਗੇ ਮੁਢਲੇ ਅਤੇ ਮੁੱਖ ਕੰਮ ਟਰੱਸਟ ਵੱਲੋਂ ਕੀਤੇ ਜਾਂਦੇ ਹਨ। ਦਸ ਕੁ ਸਾਲ ਪਹਿਲਾਂ ਟਰੱਸਟ ਦੀ ਜਿਲ੍ਹਾ ਪੱਧਰੀ ਇਕਾਈ ਕਾਇਮ ਕੀਤੀ ਗਈ ਸੀ। ਇਸ ਮੌਕੇ ਟਰੱਸਟ ਦੀ ਚੀਫ ਪੈਟਰਨ ਮੈਡਮ ਹੀਰਾਵਤੀ ਨਾਇਬ ਤਹਿਸੀਲਦਾਰ (ਰ), ਚੇਅਰਮੈਨ ਡਾ. ਹਰਪਾਲ ਸਿੰਘ ਭਾਰਦਵਾਜ ਸੇਵਾ ਮੁਕਤ ਸੀਨੀਅਰ ਫਾਰਮੇਸੀ ਅਫਸਰ, ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ ਸੇਵਾ ਮੁਕਤ ਸੁਪਰਡੈਂਟ ਅਤੇ ਇੰਸ. ਰਮੇਸ਼ ਕੁਮਾਰ ਬਾਰੋਲੀਆ ਸੇਵਾ ਮੁਕਤ ਪੁਲਿਸ ਅਧਿਕਾਰੀ, ਕ੍ਰਿਸ਼ਨ ਆਰ.ਏ. (ਰ), ਨਿਰਮਲ ਸਿੰਘ ਸੰਧੂ ਸੇਵਾ ਮੁਕਤ ਮੈਨੇਜਰ ਅਤੇ ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ ਅਤੇ ਹੋਰਨਾਂ ’ਤੇ ਅਧਾਰਿਤ ਸਮੁੱਚੀ ਜਿਲ੍ਹਾ ਟੀਮ ਵੱਲੋਂ ਸਮਾਜ ਸੇਵਾ ਦੇ ਕਾਰਜ ਬਾਖੂਬੀ ਨਿਭਾਏ ਜਾ ਰਹੇ ਹਨ। ਇਨ੍ਹਾਂ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਟਰੱਸਟ ਵਿੱਚ ਨਵੇਂ ਮੈਂਬਰ ਜੁੜ ਰਹੇ ਹਨ। ਇਸੇ ਲੜੀ ਅਧੀਨ ਸਥਾਨਕ ਨਿੱਜੀ ਹੋਟਲ ਵਿਖੇ ਹੋਏ ਇਕ ਸਧਾਰਨ ਪ੍ਰੰਤੂ ਪ੍ਰਭਾਵਸ਼ਾਲੀ ਵਿੱਚ ਸ਼ਹਿਰ ਦੇ ਨੌਜਵਾਨ ਸਮਾਜ ਸੇਵਕ ਰਮਨਦੀਪ ਮੋਂਗਾ ਟਰੱਸਟ ਦੇ ਨਵੇਂ ਮੈਂਬਰ ਬਣੇ। ਇਸ ਮੌਕੇ ਸਮੂਹ ਟਰੱਸਟ ਆਗੂਆਂ ਵੱਲੋਂ ਮੋਂਗਾ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸੰਸਥਾ ਵਿੱਚ ਸ਼ਾਮਲ ਹੋਣ ’ਤੇ ਵਧਾਈ ਦਿੱਤੀ। ਇਸ ਮੌਕੇ ਸੰਸਥਾਪਕ ਢੋਸੀਵਾਲ ਨੇ ਕਿਹਾ ਕਿ ਟਰੱਸਟ ਦੀ ਵਧੀਆ ਟੀਮ ਵਿੱਚ ਇੱਕ ਹੋਰ ਮੈਂਬਰ ਦੇ ਸ਼ਾਮਲ ਹੋਣ ਨਾਲ ਉਨ੍ਹਾਂ ਦੀ ਸਮੁੱਚੀ ਨੂੰ ਹੋਰ ਵੀ ਸ਼ਕਤੀ ਮਿਲੇਗੀ। ਇਸ ਮੌਕੇ ਟਰੱਸਟ ਦੇ ਉਕਤ ਆਗੂਆਂ ਤੋਂ ਇਲਾਵਾ ਉੱਘੀ ਇਸਤਰੀ ਸਮਾਜ ਸੇਵਕਾ ਅਤੇ ਸੰਸਥਾਪਕ ਮੈਂਬਰਾਂ ਵਿਚੋਂ ਮੈਡਮ ਸੁਖਵਿੰਦਰ ਕੌਰ ਸੁੱਖੀ ਵੀ ਮੌਜੂਦ ਸਨ। ਟਰੱਸਟ ਵਿਚ ਸ਼ਾਮਲ ਹੋਣ ਉਪਰੰਤ ਮੋਂਗਾ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਟਰੱਸਟ ਦੀਆਂ ਗਤੀਵਿਧੀਆਂ ਅਤੇ ਸਮਾਜ ਸੇਵਾ ਦੇ ਕਾਰਜਾਂ ਤੋਂ ਜਾਣੂ ਹਨ ਜਿਸ ਤੋਂ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਜਿੰਮੇ ਲੱਗੀ ਹਰ ਤਰ੍ਹਾਂ ਦੀ ਜਿੰਮੇਵਾਰੀ ਨੂੰ ਬਾਖੂਬੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਕਤ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਹੈ ਕਿ ਮੋਂਗਾ ਅਤੇ ਟਰੱਸਟ ਵਿਚ ਸ਼ਾਮਲ ਹੋਣ ਵਾਲੇ ਹੋਰ ਨਵੇਂ ਮੈਂਬਰਾਂ ਦਾ ਜਲਦੀ ਹੀ ਰਸਮੀ ਸਵਾਗਤ ਕੀਤਾ ਜਾਵੇਗਾ।