- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਯੂਨੀਵਰਸਿਟੀ ਨੇ ਪੰਜਾਬ ਸਰਕਾਰ ਦੀ 10 ਜੁਲਾਈ 2026 ਦੀ ਅਧਿਸੂਚਨਾ ਦੇ ਕਲਾਜ਼-18 ਦਾ ਹਵਾਲਾ ਦਿੰਦਿਆਂ ਇਹ ਕਾਰਵਾਈ ਕੀਤੀ ਹੈ। ਨਿਯਮਾਂ ਮੁਤਾਬਕ ਉਮੀਦਵਾਰ ਸਿਰਫ਼ ਇੱਕ ਸੂਬੇ ਦੇ ਸਟੇਟ ਕੋਟੇ ਤਹਿਤ ਦਾਅਵਾ ਕਰ ਸਕਦਾ ਹੈ। ਰਿਕਾਰਡ ਦੀ ਕਰਾਸ-ਵੈਰੀਫਿਕੇਸ਼ਨ ਦੌਰਾਨ ਇਨ੍ਹਾਂ ਉਮੀਦਵਾਰਾਂ ਵੱਲੋਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਉਨ੍ਹਾਂ ਨੂੰ ਅਕਾਦਮਿਕ ਸੈਸ਼ਨ 2026-27 ਲਈ ਪੰਜਾਬ ਸਟੇਟ ਕੋਟੇ ਦੀ ਦਾਖ਼ਲਾ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ।

ਦੇਵਾਨੰਦ ਸ਼ਰਮਾ, ਫ਼ਰੀਦਕੋਟ : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀਐੱਫਯੂਐੱਚਐੱਸ) ਨੇ 85 ਫ਼ੀਸਦੀ ਪੰਜਾਬ ਸਟੇਟ ਕੋਟੇ ਤਹਿਤ ਐੱਮਬੀਬੀਐੱਸ ਦਾਖ਼ਲੇ ਲਈ ਅਪਲਾਈ ਕਰਨ ਵਾਲੇ 25 ਮੈਡੀਕਲ ਉਮੀਦਵਾਰਾਂ ਨੂੰ ਦਾਖ਼ਲਾ ਪ੍ਰਕਿਰਿਆ ਤੋਂ ਡਿਬਾਰ ਕਰ ਦਿੱਤਾ ਹੈ। ਯੂਨੀਵਰਸਿਟੀ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਉਮੀਦਵਾਰਾਂ ਨੇ ਪੰਜਾਬ ਦੇ ਨਾਲ-ਨਾਲ ਹੋਰ ਸੂਬਿਆਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਟੇਟ ਕੋਟਾ ਸੀਟਾਂ ਲਈ ਵੀ ਅਪਲਾਈ ਕੀਤਾ ਸੀ।
ਜਾਂਚ ਵਿੱਚ ਪਤਾ ਲੱਗਾ ਕਿ 25 ਉਮੀਦਵਾਰਾਂ ਵਿੱਚੋਂ ਅੱਠ ਨੇ ਚੰਡੀਗੜ੍ਹ, ਪੰਜ ਨੇ ਕਰਨਾਟਕ, ਤਿੰਨ-ਤਿੰਨ ਨੇ ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਲਈ ਅਪਲਾਈ ਕੀਤਾ ਸੀ। ਇਸ ਤੋਂ ਇਲਾਵਾ ਅਸਾਮ, ਤੇਲੰਗਾਨਾ, ਜੰਮੂ-ਕਸ਼ਮੀਰ, ਤਾਮਿਲਨਾਡੂ, ਉੱਤਰਾਖੰਡ ਅਤੇ ਮਹਾਰਾਸ਼ਟਰ ਦੇ ਸਟੇਟ ਕੋਟੇ ਲਈ ਵੀ ਇੱਕ-ਇੱਕ ਉਮੀਦਵਾਰ ਵੱਲੋਂ ਅਰਜ਼ੀ ਦਿੱਤੀ ਗਈ ਸੀ।
ਯੂਨੀਵਰਸਿਟੀ ਨੇ ਪੰਜਾਬ ਸਰਕਾਰ ਦੀ 10 ਜੁਲਾਈ 2026 ਦੀ ਅਧਿਸੂਚਨਾ ਦੇ ਕਲਾਜ਼-18 ਦਾ ਹਵਾਲਾ ਦਿੰਦਿਆਂ ਇਹ ਕਾਰਵਾਈ ਕੀਤੀ ਹੈ। ਨਿਯਮਾਂ ਮੁਤਾਬਕ ਉਮੀਦਵਾਰ ਸਿਰਫ਼ ਇੱਕ ਸੂਬੇ ਦੇ ਸਟੇਟ ਕੋਟੇ ਤਹਿਤ ਦਾਅਵਾ ਕਰ ਸਕਦਾ ਹੈ। ਰਿਕਾਰਡ ਦੀ ਕਰਾਸ-ਵੈਰੀਫਿਕੇਸ਼ਨ ਦੌਰਾਨ ਇਨ੍ਹਾਂ ਉਮੀਦਵਾਰਾਂ ਵੱਲੋਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਉਨ੍ਹਾਂ ਨੂੰ ਅਕਾਦਮਿਕ ਸੈਸ਼ਨ 2026-27 ਲਈ ਪੰਜਾਬ ਸਟੇਟ ਕੋਟੇ ਦੀ ਦਾਖ਼ਲਾ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ।
ਯੂਨੀਵਰਸਿਟੀ ਅਧਿਕਾਰੀਆਂ ਮੁਤਾਬਕ ਇਸ ਤਰ੍ਹਾਂ ਦੀ ਗੜਬੜ ਰੋਕਣ ਲਈ ਉਮੀਦਵਾਰ ਅਤੇ ਉਸ ਦੇ ਮਾਪਿਆਂ ਤੋਂ ਹਲਫ਼ਨਾਮਾ ਵੀ ਲਿਆ ਜਾਂਦਾ ਹੈ, ਜਿਸ ਵਿੱਚ ਕਿਸੇ ਹੋਰ ਸੂਬੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਟੇਟ ਕੋਟਾ ਸੀਟ ਦਾ ਦਾਅਵਾ ਨਾ ਕਰਨ ਦੀ ਘੋਸ਼ਣਾ ਕਰਨੀ ਹੁੰਦੀ ਹੈ। ਕੁਝ ਉਮੀਦਵਾਰਾਂ ਵੱਲੋਂ ਕਥਿਤ ਤੌਰ ’ਤੇ ਇਸ ਦੇ ਬਾਵਜੂਦ ਹੋਰ ਥਾਵਾਂ ’ਤੇ ਅਪਲਾਈ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਦੇ ਆਧਾਰ ’ਤੇ ਡੋਮੀਸਾਈਲ ਸਰਟੀਫਿਕੇਟਾਂ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਮਗਰੋਂ 25 ਉਮੀਦਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।