- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਪਿਤਾ ਜਰਨੈਲ ਸਿੰਘ ਮਠਾੜੂ ਦੀ ਯਾਦ ਵਿੱਚ ਸਰਕਾਰੀ ਹਾਈ ਸਕੂਲ ਔਲਖ ਨੂੰ ਕੀਤਾ ਜਨਰੇਟਰ ਦਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੰਜਗਰਾਈਂ ਕਲਾਂ : ਸਰਕਾਰੀ ਹਾਈ ਸਕੂਲ ਔਲਖ ਵਿਖੇ ਪਿੰਡ ਔਲਖ ਦੇ ਨਿਵਾਸੀ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀ ਜਗਤਾਰ ਸਿੰਘ ਅਤੇ ਪ੍ਰਗਟ ਸਿੰਘ (ਜੇ.ਐਸ. ਜਨਰੇਟਰ ਕੋਟਕਪੂਰਾ) ਨੇ ਆਪਣੇ ਸਤਿਕਾਰਯੋਗ ਸਵ. ਪਿਤਾ ਜਰਨੈਲ ਸਿੰਘ ਮਠਾੜੂ ਦੀ ਨਿੱਘੀ ਯਾਦ ਵਿੱਚ ਸਰਕਾਰੀ ਹਾਈ ਸਕੂਲ ਔਲਖ ਨੂੰ 15 ਕਿੱਲੋਵਾਟ ਦਾ ਸਾਈਲੈਂਟ ਜਰਨਰੇਟਰ ਭੇਂਟ ਕੀਤਾ ਗਿਆ। ਸਕੂਲ ਦੇ ਮੁੱਖ ਅਧਿਆਪਕ ਜਗਜੀਵਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਕੂਲ ਦੇ ਸਮੂਹ ਸਟਾਫ ਮੈਂਬਰਜ਼, ਵਿਦਿਆਰਥੀਆਂ, ਸਕੂਲ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋਂ ਮਠਾੜੂ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਭਲਾਈ ਅਤੇ ਬਿਹਤਰੀ ਲਈ ਅਤੇ ਆਪਣੇ ਬਜ਼ੁਰਗਾਂ ਦੀ ਯਾਦ ਨੂੰ ਚਿਰ ਸਦੀਵੀ ਬਣਾਉਣ ਲਈ ਮਠਾੜੂ ਪਰਿਵਾਰ ਦੀ ਉਸਾਰੂ ਸੋਚ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸਮੂਹ ਸਟਾਫ ਵੱਲੋਂ ਮਠਾੜੂ ਪਰਿਵਾਰ ਨੂੰ ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਸੇਵਾ ਮੁਕਤ ਅਧਿਆਪਕ ਸੋਮ ਨਾਥ ਅਰੋੜਾ, ਸਕੂਲ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਸੁਖਵੰਤ ਸਿੰਘ ਮੰਨੂ, ਸਕੂਲ ਅਧਿਆਪਕ ਦਵਿੰਦਰ ਸਿੰਘ ਗਿੱਲ, ਨੀਰੂ ਸ਼ਰਮਾ, ਹਰਜਿੰਦਰ ਕੌਰ, ਗੁਰਚਰਨ ਕੌਰ, ਰਣਜੀਤ ਕੌਰ, ਸੱਜਣ ਕੁਮਾਰ, ਬਲਜੀਤ ਸਿੰਘ, ਰੇਨੂੰ ਬਾਲਾ, ਰੂਬੀ ਅਤੇ ਰਜਨੀਸ਼ ਕੌਰ ਆਦਿ ਹਾਜ਼ਰ ਸਨ।