VIDEO : PM ਮੋਦੀ ਦੇ 'ਮਨ ਕੀ ਬਾਤ' 'ਚ ਗੂੰਜੀ ਜੈਤੋ ਦੇ 'ਨਵ ਤ੍ਰਿੰਜਣ' ਦੀ ਪਹਿਲ, ਕਪਾਹ ਤੇ ਖਾਦੀ ਨੂੰ ਮਿਲੀ ਕੌਮੀ ਪਛਾਣ
ਜੈਤੋ ਇਲਾਕੇ ਦੀ ਇਸ ਪਹਿਲ ਨੂੰ ਕੌਮੀ ਮੰਚ 'ਤੇ ਪਛਾਣ ਮਿਲਣ ਨਾਲ ਰਵਾਇਤੀ ਹੁਨਰ, ਪੇਂਡੂ ਰੁਜ਼ਗਾਰ ਅਤੇ ਸਵਦੇਸ਼ੀ ਕੱਪੜਿਆਂ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਨੂੰ ਨਵੀਂ ਰਫ਼ਤਾਰ ਮਿਲਣ ਦੀ ਉਮੀਦ ਹੈ।
Publish Date: Sun, 25 Oct 2026 03:08 PM (IST)
Updated Date: Sun, 25 Oct 2026 03:35 PM (IST)
ਜਤਿੰਦਰ ਕੁਮਾਰ, ਫਰੀਦਕੋਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਕ੍ਰਿਸ਼ੀ ਵਿਰਾਸਤ ਮਿਸ਼ਨ ਦੀ ਪਹਿਲ 'ਨਵ ਤ੍ਰਿੰਜਣ' ਦਾ ਵਿਸ਼ੇਸ਼ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਵੱਲੋਂ ਇਸ ਪਹਿਲ ਦਾ ਜ਼ਿਕਰ ਕੀਤੇ ਜਾਣ ਨਾਲ ਪੰਜਾਬ ਦੇ ਜੈਤੋ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਕੌਮੀ ਪੱਧਰ 'ਤੇ ਪਛਾਣ ਮਿਲੀ ਹੈ।
ਦੇਸੀ ਕਪਾਹ ਦੀ ਖੇਤੀ ਤੋਂ ਲੈ ਕੇ ਖਾਦੀ ਦੇ ਕੱਪੜਿਆਂ ਦੀ ਬੁਣਾਈ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਵਾਲੀ ਇਹ ਪਹਿਲ ਕਿਸਾਨਾਂ, ਕਾਰੀਗਰਾਂ ਅਤੇ ਹੱਥਖੱਡੀ 'ਤੇ ਕੰਮ ਕਰਨ ਵਾਲੀਆਂ ਔਰਤਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਵੱਲੋਂ 'ਮਨ ਕੀ ਬਾਤ' 'ਚ 'ਨਵ ਤ੍ਰਿੰਜਣ' ਦਾ ਜ਼ਿਕਰ ਕੀਤੇ ਜਾਣ ਨਾਲ ਦੇਸੀ ਕਪਾਹ, ਖਾਦੀ, ਹੱਥਖੱਡੀ ਅਤੇ ਰਵਾਇਤੀ ਦਸਤਕਾਰੀ ਨੂੰ ਕੌਮੀ ਪੱਧਰ 'ਤੇ ਨਵੀਂ ਪਛਾਣ ਮਿਲੀ ਹੈ। ਇਹ ਪਹਿਲ ਕਿਸਾਨਾਂ ਲਈ ਰੋਜ਼ੀ-ਰੋਟੀ ਦੇ ਵਾਧੂ ਸਾਧਨ ਵਿਕਸਤ ਕਰਨ, ਔਰਤਾਂ ਦੀ ਆਰਥਿਕ ਭਾਗੀਦਾਰੀ ਵਧਾਉਣ ਅਤੇ ਵਾਤਾਵਰਨ ਦੇ ਅਨੁਕੂਲ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ 'ਚ ਅੱਗੇ ਵਧ ਰਹੀ ਹੈ।
ਜੈਤੋ ਇਲਾਕੇ ਦੀ ਇਸ ਪਹਿਲ ਨੂੰ ਕੌਮੀ ਮੰਚ 'ਤੇ ਪਛਾਣ ਮਿਲਣ ਨਾਲ ਰਵਾਇਤੀ ਹੁਨਰ, ਪੇਂਡੂ ਰੁਜ਼ਗਾਰ ਅਤੇ ਸਵਦੇਸ਼ੀ ਕੱਪੜਿਆਂ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਨੂੰ ਨਵੀਂ ਰਫ਼ਤਾਰ ਮਿਲਣ ਦੀ ਉਮੀਦ ਹੈ।