ਲਾਇਨਜ਼ ਕਲੱਬ ਦੀ ਟੀਮ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਲਾਏ ਬੂਟੇ ਲਾਇਨਜ਼ ਕਲੱਬ ਫ਼ਰੀਦਕੋਟ ਦੀ ਨਵੀਂ ਟੀਮ ਨੇ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਕ ਹੋ ਕੇ ਆਪਣੀ ਟਰਮ ਸ਼ੁਰੂ ਕੀਤੀ
Publish Date: Wed, 01 Jul 2026 05:51 PM (IST)
Updated Date: Wed, 01 Jul 2026 05:52 PM (IST)
- ਲਾਇਨਜ਼ ਕਲੱਬ ਫ਼ਰੀਦਕੋਟ ਦੀ ਨਵੀਂ ਟੀਮ ਨੇ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਕ ਹੋ ਕੇ ਆਪਣੀ ਟਰਮ ਕੀਤੀ ਸ਼ੁਰੂ - ਆਉਂਦੇ ਦਿਨਾਂ ’ਚ ਮੁਹਿੰਮ ਜਾਰੀ ਰਹੇਗੀ ਚਾਨਾ, ਪੰਜਾਬੀ ਜਾਗਰਣ ਫ਼ਰੀਦਕੋਟ : ਲਾਇਨਜ਼ ਕਲੱਬ ਫ਼ਰੀਦਕੋਟ ਦੀ ਨਵੀਂ ਟੀਮ ਦੇ ਪ੍ਰਧਾਨ ਗਰੀਸ਼ ਸੁਖੀਜਾ, ਸਕੱਤਰ ਇੰਜਨੀਅਰ ਬਲਤੇਜ ਸਿੰਘ ਤੇਜੀ ਜੌੜਾ, ਕੈਸ਼ੀਅਰ ਦਵਿੰਦਰ ਧੀਂਗੜਾ, ਪੀਆਰਓ ਐਡਵੋਕੇਟ ਅਨੁਜ ਗੁਪਤਾ ਨੇ ਆਪਣੀ ਟਰਮ ਦੀ ਸ਼ੁਰੂਆਤ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਕ ਹੋ ਕੇ ਕੀਤੀ। ਇਸ ਮੌਕੇ ਜ਼ਿਲ੍ਹਾ ਲਾਇਨਜ਼ ਕਲੱਬਾਂ ਦੇ ਚੀਫ਼ ਕੈਬਨਿਟ ਕੋਆਰਡੀਨੇਟਰ ਰਜਨੀਸ਼ ਗਰੋਰਵ, ਚੇਅਰਮੈਨ ਜੀਐੱਸਟੀ ਲੁਕੇਂਦਰ ਸ਼ਰਮਾ, ਟ੍ਰਰੀ ਪਲਾਟੇਸ਼ਨ ਦੇ ਚੇਅਰਮੈਨ ਗੁਰਚਰਨ ਸਿੰਘ ਗਿੱਲ, ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਐਡਵੋਕਟ ਸੁਨੀਲ ਚਾਵਲਾ, ਬਿਕਰਮਜੀਤ ਸਿਘ ਢਿੱਲੋਂ, ਮੋਹਿਤ ਗੁਪਤਾ, ਗੁਰਮੀਤ ਸਿੰਘ ਬਰਾੜ, ਭੁਪਿੰਦਰਪਾਲ ਸਿੰਘ, ਜ਼ੋਨ ਚੇਅਰਮੈਨ ਹਰਜੀਤ ਸਿੰਘ, ਮਦਨ ਮੁਖੀਜਾ, ਕੇ.ਪੀ.ਸਿੰਘ, ਚੰਦਨ ਕੱਕੜ, ਨਵੀਨ ਧੀਂਗੜਾ ਅਤੇ ਬੇਟੀ ਵਰਿੰਦਾ ਗੁਪਤਾ ਹਾਜ਼ਰ ਸਨ। ਇਸ ਮੌਕੇ ਲਾਇਨਜ਼ ਕਲੱਬ ਦੇ ਸਮੂਹ ਅੁਹਦੇਦਾਰਾਂ ਅਤੇ ਮੈਂਬਰਾਂ ਨੇ ਮਿਲ ਕੇ ਕੋਟਕਪੂਰਾ ਰੋਡ ਤੋਂ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਨੂੰ ਜਾਂਦੀ ਸੜਕ ਤੇ 10 ਪੌਦੇ ਲਗਾਏ। ਇਸ ਮੌਕੇ ਜ਼ਿਲਾ ਲਾਇਨਜ਼ ਕਲੱਬਾਂ 321ਏ ਚੀਫ਼ ਕੈਬਨਿਟ ਕੋਆਰਡੀਨੇਟਰ ਰਜਨੀਸ਼ ਗਰੋਵਰ ਅਤੇ ਜੀ.ਐੱਸ.ਟੀ.ਜ਼ਿਲਾ ਚੇਅਰਮੈਨ ਲੁਕੇਂਦਰ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਗਵਰਨਰ ਅਜੈ ਗੋਇਲ, ਵਾਈਸ ਗਵਰਨਰ ਨਰੇਸ਼ ਗੋਇਲ, ਵਾਈਸ ਗਵਰਨਰ ਐੱਸ.ਕੇ.ਰਾਣਾ ਦੀ ਯੋਗ ਅਗਵਾਈ ਹੇਠ ਜ਼ਿਲਾ ਲਾਇਨਜ਼ ਕਲੱਬਾਂ 321ਐਫ਼ ਏ ਵੱਲੋਂ ਫ਼ਰੀਦਕੋਟ, ਚੰਡੀਗੜ, ਮੁਹਾਲੀ, ਖਰੜ, ਲੁਧਿਆਣਾ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਅਬੋਹਰ, ਮੋਗਾ, ਫ਼ਿਰੋਜ਼ਪੁਰ ਜ਼ਿਲਿਆਂ ਦੀਆਂ 220 ਕਲੱਬਾਂ ਦੇ 6000 ਤੋਂ ਵੱਧ ਮੈਂਬਰ ਪੂਰਨ ਦਿਲਚਸਪੀ ਨਾਲ ਪੌਦੇ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਹੈ। ਇਸ ਮੁਹਿੰਮ ਤਹਿਤ 5 ਜੁਲਾਈ ਤੱਕ ਹਰ ਕਲੱਬ ਵੱਲੋਂ ਪੌਦੇ ਲਗਾਏ ਜਾਣਗੇ। ਉਨ੍ਹਾਂ ਜ਼ਿਲਾ ਲਾਇਨਜ਼ ਕਲੱਬ 321ਏ ਦੀ ਮੁਹਿੰਮ ਤਹਿਤ ਅੱਜ ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ 11 ਪੌਦੇ ਲਗਾਏ ਹਨ। ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਦੇ ਟ੍ਰੀ ਪਲਾਂਟੇਸ਼ਨ ਦੇ ਚੇਅਰਮੈਨ ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਲਗਾਏ ਪੌਦਿਆਂ ਦੀ ਦੇਖਭਾਲ ਕੀਤੀ ਜਾਵੇਗੀ।ਆਉਂਦੇ ਦਿਨਾਂ ’ਚ ਵੱਖ-ਵੱਖ ਸਾਂਝੀਆਂ ਥਾਵਾਂ ਤੇ ਹੋਰ ਪੌਦੇ ਲਗਾਏ ਜਾਣਗੇ। ਕਲੱਬ ਪ੍ਰਧਾਨ ਗਰੀਸ਼ ਸੁਖੀਜਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸਾਲ 2026-27 ਦੌਰਾਨ ਵਾਤਾਵਰਨ ਦੀ ਸ਼ੁੱਧਤਾ ਅਤੇ ਮਾਨਵਤਾ ਭਲਾਈ ਕਾਰਜ ਨਿਰੰਤਰ ਕੀਤੇ ਜਾਣਗੇ। ਸਕੱਤਰ ਇੰਜ.ਬਲਤੇਜ ਸਿੰਘ ਤੇਜੀ ਜੌੜਾ ਨੇ ਟਿੱਲਾ ਬਾਬਾ ਫ਼ਰੀਦ ਅਤੇ ਪੌਦੇ ਲਗਾਉਣ ਲਈ ਪਹੁੰਚੇ ਸਮੂਹ ਮੈਂਬਰਾਂ ਦੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਮੈਨੂੰ ਪੂਰਨ ਆਸ ਹੈ ਕਿ ਕਲੱਬ ਦੇ ਸਮੂਹ ਮੈਂਬਰ ਹਰ ਪ੍ਰੋਜੈਕਟ ਦੀ ਸਫ਼ਲਤਾ ਲਈ ਪਹਿਲਾਂ ਦੀ ਤਰ੍ਹਾਂ ਪੂਰਨ ਸੁਹਿਦਰਤਾ ਨਾਲ ਸਹਿਯੋਗ ਕਰਨਗੇ।