- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
। ਸਕੂਲ ਮੁਖੀ ਮਾ ਬਲਜੀਤ ਸਿੰਘ ਅਤੇ ਪਿ੍ਸੀਪਲ ਸੁਰਿੰਦਰ ਕੌਰ ਵੱਲੋਂ ‘ਮੇਲਾ ਖੂਨਦਾਨੀਆਂ ਦਾ’ ਵਿੱਚ ਬਣਦਾ ਸਹਿਯੋਗ ਦੇਣ ਦੀ ਹਾਮੀ ਭਰਨ ਤੋਂ ਬਾਅਦ ਕੁਝ ਵਿਦਿਆਰਥੀਆਂ ਨੇ ਖੂਨਦਾਨ ਕਰਨ ਸਬੰਧੀ ਆਪੋ ਆਪਣੇ ਨਾਮ ਵੀ ਦਰਜ ਕਰਵਾਏ।

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ, :- ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਥੈਲੇਸੀਮੀਆ ਤੋਂ ਪੀੜਤ ਮਰੀਜਾਂ ਨੂੰ ਖੂਨ ਦੀ ਕਮੀ ਰੜਕਣ ਲੱਗੀ, ਕਿਉਂਕਿ ਉਸ ਸਮੇਂ ਪੰਜਾਬ ਭਰ ਦੇ ਬਲੱਡ ਬੈਂਕਾਂ ਵਿੱਚ ਕਰਫਿਊ ਦੀ ਹਾਲਤ ਕਰਕੇ ਖੂਨ ਦੀ ਕਿੱਲਤ ਹੋਣੀ ਸੁਭਾਵਿਕ ਸੀ ਪਰ ਪੀਬੀਜੀ ਵੈਲਫੇਅਰ ਕਲੱਬ ਨੇ ਉਸ ਸਮੇਂ ਵੀ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਸਮੱਸਿਆ ਹੱਲ ਕੀਤੀ ਤੇ ਉਹ ਅੱਜ ਵੀ ਸਹਿਯੋਗ ਨਿਰੰਤਰ ਜਾਰੀ ਹੈ। ਨੇੜਲੇ ਪਿੰਡ ਹਰੀਨੌ ਦੇ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਦੇ ਪ੍ਰਧਾਨ ਇੰਜੀ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੀਬੀਜੀ ਵੈਲਫੇਅਰ ਕਲੱਬ ਦਾ ਪੋਸਟਰ ਰਿਲੀਜ਼ ਕਰਨ ਮੌਕੇ ਸਟੇਟ ਐਵਾਰਡੀ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ ਬੱਚਿਆਂ ਦੇ ਸਹਿਯੋਗ ਲਈ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੀ 17ਵੀਂ ਵਰੇਗੰਢ 5 ਜੁਲਾਈ ਦਿਨ ਐਤਵਾਰ ਨੂੰ ਸੰਗਮ ਪੈਲੇਸ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਾ ਕੇ ਮਨਾਈ ਜਾ ਰਹੀ ਹੈ। ਨੰਬਰਦਾਰ ਪੱਪੂ ਨੇ ਅੰਕੜਿਆਂ ਸਹਿਤ ਵਿਸਥਾਰ ਨਾਲ ਦਲੀਲਾਂ ਦੇ ਕੇ ਸਮਝਾਇਆ ਕਿ ਖੂਨ ਦਾ ਇਕ ਇਕ ਕਤਰਾ ਵੀ ਅਜਾਈਂ ਜਾਣ ਦੀ ਬਜਾਏ ਬਹੁਤ ਸਾਰੀਆਂ ਕੀਮਤੀ ਜਾਨਾ ਬਚਾਉਣ ਦਾ ਸਬੱਬ ਬਣ ਸਕਦਾ ਹੈ। ਸਕੂਲ ਮੁਖੀ ਮਾ ਬਲਜੀਤ ਸਿੰਘ ਅਤੇ ਪਿ੍ਸੀਪਲ ਸੁਰਿੰਦਰ ਕੌਰ ਵੱਲੋਂ ‘ਮੇਲਾ ਖੂਨਦਾਨੀਆਂ ਦਾ’ ਵਿੱਚ ਬਣਦਾ ਸਹਿਯੋਗ ਦੇਣ ਦੀ ਹਾਮੀ ਭਰਨ ਤੋਂ ਬਾਅਦ ਕੁਝ ਵਿਦਿਆਰਥੀਆਂ ਨੇ ਖੂਨਦਾਨ ਕਰਨ ਸਬੰਧੀ ਆਪੋ ਆਪਣੇ ਨਾਮ ਵੀ ਦਰਜ ਕਰਵਾਏ।