- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਧੀਆਂ 50 ਸੀਟਾਂ ਵਿੱਚੋਂ 25 ਸਰਕਾਰੀ ਕੋਟੇ ਅਤੇ 25 ਮੈਨੇਜਮੈਂਟ ਕੋਟੇ ਦੀਆਂ ਹੋਣਗੀਆਂ। ਇਸ ਵਾਧੇ ਨਾਲ ਪੰਜਾਬ ਵਿੱਚ ਐੱਮਬੀਬੀਐੱਸ ਦੀਆਂ ਕੁੱਲ ਸੀਟਾਂ ਦੀ ਗਿਣਤੀ 1800 ਤੋਂ ਵਧ ਕੇ 1850 ਹੋ ਗਈ ਹੈ। ਇਨ੍ਹਾਂ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਦੀਆਂ 900 ਅਤੇ ਨਿੱਜੀ ਮੈਡੀਕਲ ਸੰਸਥਾਵਾਂ ਦੀਆਂ 950 ਸੀਟਾਂ ਸ਼ਾਮਲ ਹਨ।

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਪੰਜਾਬ ਵਿੱਚ ਐੱਮਬੀਬੀਐੱਸ ’ਚ ਦਾਖ਼ਲਾ ਲੈਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਹੈ। ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਭਾਗ ਨੇ ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਸਥਿਤ ਰਿਮਟ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਐੱਮਬੀਬੀਐੱਸ ਦੀਆਂ ਸੀਟਾਂ 50 ਤੋਂ ਵਧਾ ਕੇ 100 ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲੋਂ ਸ਼ਨੀਵਾਰ ਨੂੰ ਜਾਰੀ ਅਧਿਸੂਚਨਾ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
ਵਧੀਆਂ 50 ਸੀਟਾਂ ਵਿੱਚੋਂ 25 ਸਰਕਾਰੀ ਕੋਟੇ ਅਤੇ 25 ਮੈਨੇਜਮੈਂਟ ਕੋਟੇ ਦੀਆਂ ਹੋਣਗੀਆਂ। ਇਸ ਵਾਧੇ ਨਾਲ ਪੰਜਾਬ ਵਿੱਚ ਐੱਮਬੀਬੀਐੱਸ ਦੀਆਂ ਕੁੱਲ ਸੀਟਾਂ ਦੀ ਗਿਣਤੀ 1800 ਤੋਂ ਵਧ ਕੇ 1850 ਹੋ ਗਈ ਹੈ। ਇਨ੍ਹਾਂ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਦੀਆਂ 900 ਅਤੇ ਨਿੱਜੀ ਮੈਡੀਕਲ ਸੰਸਥਾਵਾਂ ਦੀਆਂ 950 ਸੀਟਾਂ ਸ਼ਾਮਲ ਹਨ।
ਅਗਲੇ ਕਾਊਂਸਲਿੰਗ ਰਾਊਂਡ ’ਚ ਹੋਵੇਗੀ ਭਰਤੀ
ਯੂਨੀਵਰਸਿਟੀ ਨੇ ਦੱਸਿਆ ਕਿ ਵਧੀਆਂ ਸੀਟਾਂ ਪਹਿਲਾਂ ਜਾਰੀ ਸੀਟ ਮੈਟ੍ਰਿਕਸ ਵਿੱਚ ਸ਼ਾਮਲ ਨਹੀਂ ਸਨ। ਇਨ੍ਹਾਂ ਨੂੰ ਹੁਣ ਕਾਊਂਸਲਿੰਗ ਦੇ ਅਗਲੇ ਰਾਊਂਡ ਵਿੱਚ ਭਰਿਆ ਜਾਵੇਗਾ। ਉਮੀਦਵਾਰ ਇਨ੍ਹਾਂ ਸੀਟਾਂ ਲਈ ਆਪਣੀ ਪਸੰਦ ਤੇ ਪ੍ਰਾਥਮਿਕਤਾ ਦਰਜ ਕਰ ਸਕਣਗੇ। ਸੀਟਾਂ ਵਧਣ ਨਾਲ ਐੱਮਬੀਬੀਐੱਸ ਵਿੱਚ ਦਾਖ਼ਲੇ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਨੂੰ ਵਧੇਰੇ ਮੌਕੇ ਮਿਲਣਗੇ।