- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ ਦਾ ਵੱਖ ਵੱਖ ਥਾਵਾਂ ’ਤੇ ਗਰਮਜੋਸ਼ੀ ਨਾਲ ਸੁਆਗਤ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਪ੍ਰਸਿੱਧ ਸਮਾਜਸੇਵੀ ਸੰਸਥਾ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ 26 ਜੂਨ ਨੂੰ ਦੁਨੀਆਂ ਭਰ ਵਿੱਚ ਮਨਾਏ ਜਾਣ ਵਾਲੇ ਨਸ਼ਾ ਵਿਰੋਧੀ ਸਮਾਗਮਾ ਦੀ ਲੜੀ ਵਿੱਚ ਵਿਸ਼ਾਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਫਰੀਦਕੋਟ ਦੀ ਨਵੀਂ ਦਾਣਾ ਮੰਡੀ ਵਿਖੇ ਏਡੀਸੀ ਕੇਸ਼ਵ ਗੋਇਲ ਨੇ ਝੰਡੀ ਦੇ ਕੇ ਉਕਤ ਰੈਲੀ ਨੂੰ ਰਵਾਨਾ ਕੀਤਾ, ਜੋ ਫਰੀਦਕੋਟ, ਸੰਧਵਾਂ, ਕੋਟਕਪੂਰਾ, ਪੰਜਗਰਾਈਂ, ਸਮਾਲਸਰ, ਰਾਜੇਆਣਾ ਆਦਿਕ ਮਾਰਗਾਂ ਰਾਹੀਂ ਹੁੰਦੀ ਹੋਈ ਤਹਿਸੀਲ ਕੰਪਲੈਕਸ ਮੁਦਕੀ ਰੋਡ ਬਾਘਾਪੁਰਾਣਾ ਵਿਖੇ ਸਮਾਪਤ ਹੋਈ। ਡਾ ਮਨਜੀਤ ਸਿੰਘ ਢਿੱਲੋਂ ਦਾ ਅਨੇਕਾਂ ਥਾਵਾਂ ’ਤੇ ਸਿਰੋਪਾਉ ਦੀ ਬਖਸ਼ਿਸ਼ ਅਤੇ ਹਾਰ ਪਾ ਕੇ ਸੁਆਗਤ ਕੀਤਾ ਗਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਜਾਗਰੂਕਤਾ ਰੈਲੀ ’ਚ ਸ਼ਿਰਕਤ ਕਰਦਿਆਂ ਜਿੱਥੇ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ, ਉੱਥੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਦਾ ਸੱਦਾ ਦਿੱਤਾ। ਫਰੀਦਕੋਟ ਵਿਖੇ ਹਾਜਰੀਨ ਦੀ ਜਾਣ ਪਛਾਣ ਕਰਾਉਂਦਿਆਂ ਅਤੇ ਨਸ਼ਿਆਂ ਦੀ ਬੁਰਾਈ ਸਬੰਧੀ ਵਿਚਾਰ ਸਾਂਝੇ ਕਰਦਿਆਂ ਮੁੱਖ ਮਹਿਮਾਨ ਸ਼੍ਰੀ ਕੇਸ਼ਵ ਗੋਇਲ, ਡਾ ਮਨਜੀਤ ਸਿੰਘ ਢਿੱਲੋਂ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਜਸਬੀਰ ਸਿੰਘ ਜੱਸੀ ਨੇ ਆਖਿਆ ਕਿ ਅੱਜ ਨਸ਼ਾ ਵਿਰੋਧੀ ਦਿਵਸ ਮੌਕੇ ਇਹ ਪ੍ਰਣ ਕਰਨ ਦਾ ਸੁਨਹਿਰੀ ਸਮਾਂ ਹੈ ਕਿ ਨਸ਼ੇ ਕਾਰਨ ਕਿਸੇ ਘਰ ਵਿੱਚ ਸੱਥਰ ਨਾ ਵਿਛੇ। ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿੱਚ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ, ਕਿਸਾਨ ਆਗੂਆਂ ਸੁਰਜੀਤ ਹਰੀਏਵਾਲਾ, ਅਮਨਦੀਪ ਸਿੰਘ ਢਿੱਲੋਂ, ਗੁਰਮੇਲ ਸਿੰਘ ਧਾਲੀਵਾਲ, ਗੁਰਮੀਤ ਸਿੰਘ ਮੀਤਾ, ਪ੍ਰੋ ਐਚ.ਐਸ ਪਦਮ, ਸੁਰਿੰਦਰ ਸਿੰਘ ਸਦਿਉੜਾ, ਮੁਖਤਿਆਰ ਸਿੰਘ ਮੱਤਾ ਅਤੇ ਹੋਰ ਬੁਲਾਰਿਆਂ ਨੇ ਨਸ਼ਾ ਮੁਕਤ ਪੰਜਾਬ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਸਬੰਧੀ ਆਪੋ ਆਪਣੇ ਢੰਗ ਨਾਲ ਵਿਚਾਰ ਸਾਂਝੇ ਕੀਤੇ। ਪੰਜਗਰਾਈਂ ਕਲਾਂ ਵਿਖੇ ਬਾਬਾ ਚਮਕੋਰ ਸਿੰਘ ਸਮੇਤ ਦੋਨੋਂ ਪੰਚਾਇਤਾਂ ਦੇ ਸਰਪੰਚ ਕੇਵਲ ਸਿੰਘ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਅੰਗਰੇਜ ਸਿੰਘ ਦੀ ਅਗਵਾਈ ਵਾਲੀਆਂ ਟੀਮਾ ਵਲੋਂ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਦੇ ਕਾਫਲੇ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਬਾਘਾਪੁਰਾਣਾ ਵਿਖੇ ਸਬ ਇੰਸਪੈਕਟਰ ਇਕਬਾਲ ਸਿੰਘ ਰੋਮਾਣਾ ਐਸਐਚਓ ਸਮਾਲਸਰ ਸਮੇਤ ਰਾਜਵੀਰ ਭਲੂਰੀਆ, ਡਾ. ਸਾਧੂ ਰਾਮ ਲੰਙੇਆਣਾ ਅਤੇ ਹੋਰਨਾ ਅਨੇਕਾਂ ਸ਼ਖਸ਼ੀਅਤਾਂ ਨੇ ਨਸ਼ਾ ਮੁਕਤੀ ਸਬੰਧੀ ਨੁਕਤੇ ਸਾਂਝੇ ਕੀਤੇ। ਪੱਪੂ ਲਹੋਰੀਆ, ਬਿੱਟਾ ਠੇਕੇਦਾਰ, ਜਸਕਰਨ ਸਿੰਘ ਭੱਟੀ, ਡਾ ਦੇਵ ਰਾਜ, ਮਾ ਸੋਮਨਾਥ ਅਰੋੜਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਰਾਜਾ ਠੇਕੇਦਾਰ, ਸਰਨ ਕੁਮਾਰ ਆਦਿ ਨੇ ਆਖਿਆ ਕਿ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ, ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਸਮੇਤ ਸਾਰੇ ਪੋ੍ਰਗਰਾਮ ਦੌਰਾਨ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਬਠਿੰਡਾ ਰੋਡ ਕੋਟਕਪੂਰਾ ਦਾ ਪੂਰਨ ਸਹਿਯੋਗ ਰਿਹਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਬੱਬੂ, ਦਰਸ਼ਨ ਸਿੰਘ ਆਰੇਵਾਲਾ, ਸੁਖਵਿੰਦਰ ਸਿੰਘ ਬਾਗੀ, ਰਾਏਵਿੰਦਰ ਸਿੰਘ ਰਾਉ, ਉਮ ਪ੍ਰਕਾਸ਼ ਗੁਪਤਾ, ਮਾ ਬਲਦੇਵ ਸਿੰਘ ਕਟਾਰੀਆ, ਦਿਲਪ੍ਰੀਤ ਬੱਬੂ, ਪਰਮਜੀਤ ਸਿੰਘ ਮੱਕੜ, ਵਿਨੋਦ ਧਵਨ, ਪ੍ਰੋ ਮਨਵਿੰਦਰ ਸਿੰਘ, ਰਾਜੂ ਸਚਦੇਵਾ, ਪੱਪਾ ਮਲਹੋਤਰਾ, ਅਵਤਾਰ ਸਿੰਘ ਮੱਕੜ, ਜਸਪਾਲ ਸਿੰਘ ਲਾਟਾ, ਅਮਰਦੀਪ ਸਿੰਘ ਸੋਨੂੰ, ਪਵਨ ਧੀਂਗੜਾ, ਨਵਨੀਤ ਸਿੰਘ ਸੇਠੀ, ਲੋਚਾ ਮੱਕੜ ਆਦਿ ਦਾ ਵੀ ਭਰਪੂਰ ਸਹਿਯੋਗ ਰਿਹਾ।