- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ (ਦਿਹਾਤੀ) ਦੀ ਨਵੀਂ ਜਥੇਬੰਦੀ ਦਾ ਐਲਾਨ

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਸ਼੍ਰੋਮਣੀ ਅਕਾਲੀ ਦਲ (ਬਾਦਲ) ਜ਼ਿਲ੍ਹਾ ਫ਼ਰੀਦਕੋਟ (ਦਿਹਾਤੀ) ਵੱਲੋਂ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ, ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪਿੰਡ ਪੱਧਰ ਤੱਕ ਵਰਕਰਾਂ ਨਾਲ ਸੰਪਰਕ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰ, ਹਲਕਾ ਪੱਧਰ ਅਤੇ ਸਰਕਲ ਪੱਧਰ ’ਤੇ ਅਹਿਮ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਇਹ ਨਿਯੁਕਤੀਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿਹਾਤੀ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਨਰਲ ਸਕੱਤਰ ਜੱਥੇਦਾਰ ਸ਼ੇਰ ਸਿੰਘ ਮੰਡ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ, ਪੰਜਾਬ ਦੇ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਫ਼ਰੀਦਕੋਟ ਦੇ ਸਾਬਕਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਅਗਵਾਈ ਅਤੇ ਰਹਿਨੁਮਾਈ ਹੇਠ ਕੀਤੀਆਂ ਗਈਆਂ ਹਨ। ਪਾਰਟੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਆਪਣੇ ਮਜ਼ਬੂਤ ਜਥੇਬੰਦਕ ਢਾਂਚੇ, ਮਿਹਨਤੀ ਵਰਕਰਾਂ ਅਤੇ ਲੋਕਾਂ ਨਾਲ ਸਿੱਧੇ ਸੰਪਰਕ ਲਈ ਜਾਣਿਆ ਜਾਂਦਾ ਹੈ। ਇਸੇ ਲੜੀ ਤਹਿਤ ਨਵੀਆਂ ਜ਼ਿੰਮੇਵਾਰੀਆਂ ਸੌਂਪ ਕੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੇ ਹੋਰ ਸੀਨੀਅਰ ਆਗੂਆਂ, ਨੌਜਵਾਨ ਵਰਕਰਾਂ ਅਤੇ ਸਰਗਰਮ ਮੈਂਬਰਾਂ ਨੂੰ ਵੀ ਵੱਖ-ਵੱਖ ਵਿੰਗਾਂ ਅਤੇ ਸਰਕਲਾਂ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਪਾਰਟੀ ਦੀਆਂ ਨੀਤੀਆਂ ਅਤੇ ਲੋਕ ਮੁੱਦਿਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕੇ। ਜ਼ਿਲ੍ਹਾ ਜਥੇਬੰਦੀ ਦੇ ਅਹੁਦੇਦਾਰ-ਮੈਂਬਰ ਕੋਰ ਕਮੇਟੀ : ਅਮਰਜੀਤ ਸਿੰਘ ਬਰਾੜ, ਅਜਾਇਬ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਗੁਰਦੇਵ ਸਿੰਘ, ਸਾਧੂ ਸਿੰਘ ਗਿੱਲ, ਸੁਰਜੀਤ ਸਿੰਘ ਅਕਾਲਾ, ਬਲਰਾਜ ਸਿੰਘ, ਹਰਨੇਕ ਸਿੰਘ, ਗੁਰਦੇਵ ਸਿੰਘ (ਸਾਬਕਾ ਸਰਪੰਚ), ਜਸਵੀਰ ਸਿੰਘ, ਗੁਰਚਰਨ ਸ਼ਰਮਾ, ਪਾਲ ਸਿੰਘ, ਅਮਰੀਤ ਸਿੰਘ ਸਰਪੰਚ, ਬਲਵਿੰਦਰ ਸਿੰਘ (ਨੰਦੂ), ਰਣਜੀਤ ਸਿੰਘ, ਗੁਰਮੀਤ ਸਿੰਘ ਢੋਲ, , ਮੁਖਤਿਆਰ ਸਿੰਘ, ਜੱਥੇਦਾਰ ਰੂਪ ਸਿੰਘ, ਨਿਰਮਲ ਸਿੰਘ ਸਰਪੰਚ, ਮੰਗਲ ਸਿੰਘ, ਖਜ਼ਰ ਸਿੰਘ, ਅਮਰੀਤ ਸਿੰਘ ਵਿਦੋ, ਹੋਂਸ ਸਿੰਘ, ਜਸਵੀਰ ਸਿੰਘ ਨੰਬਰਦਾਰ, ਅਮਰ ਸਿੰਘ, ਬਲਜੀਤ ਸਿੰਘ ਸਰਪੰਚ, ਸੁਖਦੇਵ ਸਿੰਘ ਮੌੜ, ਅਜਮੇਰ ਸਿੰਘ ਅਤੇ ਮੇਹਰ ਸਿੰਘ। ਸੀਨੀਅਰ ਮੀਤ ਪ੍ਰਧਾਨ : ਨਿਰਮਲ ਸਿੰਘ ਮੱਛਾ, ਸੁਖਵਿੰਦਰ ਸਿੰਘ, ਗੁਰਬਖਸ਼ ਸਿੰਘ, ਤਿ੍ਰਪਟੀ ਸਿੰਘ ਸਰਪੰਚ, ਬਲਜੀਤ ਸਿੰਘ ਅਤੇ ਗਗਨਦੀਪ ਸਿੰਘ ਹੈਪੀ। ਮੀਤ ਪ੍ਰਧਾਨ : ਕੁਲਦੀਪ ਸਿੰਘ ਸਰਪੰਚ, ਪ੍ਰੇਮਪਾਲ ਸਿੰਘ (ਸਾਬਕਾ ਮੈਨੇਜਰ), ਕੁਲਦੀਪ ਸਿੰਘ, ਹਰਵਿੰਦਰ ਸਿੰਘ ਬਰਾੜ, ਕੁਲਜੀਤ ਸਿੰਘ, ਜਗਜੀਤ ਸਿੰਘ, ਕਰਮਜੀਤ ਸ਼ਰਮਾ, ਸਿਕੰਦਰ ਸਿੰਘ, ਬਲਦੀਪ ਸਿੰਘ, ਗੁਰਜੰਟ ਸਿੰਘ, ਕੁਲਵੀਰ ਸਿੰਘ (ਬੇਬੋ) ਅਤੇ ਸ਼ਮਸ਼ੇਰ ਸਿੰਘ। ਜੂਨੀਅਰ ਮੀਤ ਪ੍ਰਧਾਨ : ਨਿਰਮਲ ਸਿੰਘ ਸਰਪੰਚ, ਪਰਮਜੀਤ ਸਿੰਘ (ਪਰਮਾ), ਕੁਲਦੀਪ ਸਿੰਘ, ਰਵਿੰਦਰ ਕੁਮਾਰ ਬਿੰਦਾ, ਜਗਤਾਰ ਸਿੰਘ, ਅਮਰਜੀਤ ਸਿੰਘ ਗੋਰਾ, ਸੁਖਵੰਤ ਸਿੰਘ, ਸੁਰਿੰਦਰਪਾਲ ਸਿੰਘ, ਚਰਨਜੀਤ ਸਿੰਘ (ਸਾਬਕਾ ਸਰਪੰਚ), ਹਰਬੰਸ ਸਿੰਘ ਅਤੇ ਜਗਰਾਜ ਸਿੰਘ ਨੰਬਰਦਾਰ। ਸਕੱਤਰ ਜਨਰਲ : ਜਸਪਾਲ ਸਿੰਘ ਮੌੜ। ਜਰਨਲ ਸਕੱਤਰ : ਜਗਜੀਤ ਸਿੰਘ ਕਿੰਗਰਾ, ਕੇਵਲ ਸਿੰਘ, ਸਰਬਜੀਤ ਸਿੰਘ ਸੁਨੀ, ਲਾਲਜੀਤ ਸਿੰਘ, ਜਗਸੀਰ ਸਿੰਘ, ਦਿਲਵਿੰਦਰ ਸਿੰਘ ਸੀ.ਓ. ਅਤੇ ਅਮਨਦੀਪ ਸਿੰਘ ਬੱਬਾ। ਸਕੱਤਰ : ਬਲਰਾਜ ਸਿੰਘ ਦਿਓਲ। ਜਥੇਬੰਦਕ ਸਕੱਤਰ : ਬਰਜਿੰਦਰ ਸਿੰਘ, ਅਮਰਜੀਤ ਸੈਕਟਰੀ, ਰਣਧੀਰ ਸਿੰਘ, ਸੁਖਦੇਵ ਸਿੰਘ, ਰਣਵੀਰ ਸਿੰਘ ਰਿਪੀ, ਨਿਰਮਲ ਸਿੰਘ, ਕਿਰਪਾਲ ਸਿੰਘ, ਜਸਪ੍ਰੀਤ ਸਿੰਘ, ਰਾਮ ਸਿੰਘ, ਗੁਲਾਭ ਸਿੰਘ, ਜਗਜੀਤ ਸਿੰਘ ਰਿੰਕਾ, ਜਸਪਾਲ ਸਿੰਘ, ਗੁਰਮੇਲ ਸਿੰਘ ਸਰਪੰਚ, ਦਵਿੰਦਰ ਸਿੰਘ, ਸਤਪਾਲ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ ਸਰਪੰਚ, ਗੁਰਪਾਲ ਸਿੰਘ ਕੁੱਕਾ, ਬਲਤੇਜ ਸਿੰਘ, ਦਰਸ਼ਨ ਸਿੰਘ ਸਰਪੰਚ, ਹਰਬੀਰ ਸਿੰਘ ਸੇਖੋਂ, ਮਹਿੰਦਰ ਸਿੰਘ, ਸੁਖਦੇਵ ਸਿੰਘ ਸੁੱਖਾ, ਜਗਸੀਰ ਸਿੰਘ ਰਾਜਾ, ਹਰਦੇਵ ਸਿੰਘ, ਮੰਗਤ ਰਾਮ ਅਤੇ ਜਸਕਰਨ ਸਿੰਘ। ਪ੍ਰੈੱਸ ਸਕੱਤਰ : ਹਰਦੀਪ ਸਿੰਘ (ਸਾਬਕਾ ਸਰਪੰਚ)। ਖ਼ਜ਼ਾਨਚੀ : ਸੁਰਜੀਤ ਸਿੰਘ ਜੈਲਦਾਰ। ਮੈਂਬਰ ਵਰਕਿੰਗ ਕਮੇਟੀ : ਬਲਵੀਰ ਸਿੰਘ (ਭੁੱਟੋ), ਮੰਦਰ ਸਿੰਘ, ਚੰਦ ਸਿੰਘ, ਬਲਦੇਵ ਸਿੰਘ, ਗੁਰਦਾਤਾ ਸਿੰਘ, ਮਲਕੀਤ ਸਿੰਘ, ਦਵਿੰਦਰਪਾਲ ਸਿੰਘ, ਜੰਗੀਰ ਸਿੰਘ, ਸੁਰਿੰਦਰ ਸਿੰਘ ਬਰਾੜ, ਗੁਰਮੀਤ ਸਿੰਘ ਸਮਾਘ, ਕਾਕਾ ਸਿੰਘ, ਸੁਰਜੀਤ ਸਿੰਘ। ਹਲਕਾ ਪ੍ਰਧਾਨ : ਚਰਨਜੀਤ ਸਿੰਘ ਵਿਰਕ (ਜਰਨਲ), ਬੀਬੀ ਸੁਖਦੀਪ ਕੌਰ ਮੱਲੀ (ਇਸਤਰੀ ਵਿੰਗ), ਸੁਖਦੇਵ ਸਿੰਘ ਸਰਪੰਚ (ਐਸ.ਸੀ. ਵਿੰਗ), ਰਣਜੀਤ ਸਿੰਘ (ਯੂਥ ਵਿੰਗ), ਜਸਨਦੀਪ ਸਿੰਘ (ਐੱਸ.ਓ.ਆਈ.), ਗੁਰਮੁਖ ਸਿੰਘ ਭੁੱਲਰ (ਬੀ.ਸੀ. ਵਿੰਗ)। ਸਰਕਲ ਪ੍ਰਧਾਨ (ਜਰਨਲ) ਕੁਲਦੀਪ ਸਿੰਘ ਸਰਪੰਚ, ਅਮਨਦੀਪ ਸਿੰਘ ਸੰਧੂ, ਸੁਖਵੀਰ ਸਿੰਘ ਸੁੱਖੀ, ਜਤਿੰਦਰ ਸਿੰਘ ਸਨੀ ਮੋੜ, ਨਾਹਰ ਸਿੰਘ ਸੇਖੋਂ, ਗੁਰਪਿਆਰ ਸਿੰਘ। ਸਰਕਲ ਪ੍ਰਧਾਨ (ਯੂਥ ਵਿੰਗ) ਕੁਲਵੀਤ ਸਿੰਘ ਪ੍ਰਧਾਨ, ਸਰਬਜੀਤ ਸਿੰਘ ਬਰਾੜ , ਅਰਸਦੀਪ ਸਿੰਘ ਨਾਨਕਸਰ, ਗੁਰਪ੍ਰੀਤ ਸਿੰਘ ਹਰੀਨੌਂ, ਦਿਲਪ੍ਰੀਤ ਸਿੰਘ ਮੋੜ, ਹਰਜੀਤ ਸਿੰਘ ਕੰਮੇਆਣਾ। ਇਸ ਮੌਕੇ ਪਾਰਟੀ ਆਗੂਆਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ, ਲੋਕ ਹਿੱਤ ਦੇ ਮੁੱਦਿਆਂ ਨੂੰ ਉਠਾਉਣ ਅਤੇ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਟੀਮ ਦੀ ਮਿਹਨਤ ਨਾਲ ਜ਼ਿਲ੍ਹਾ ਫ਼ਰੀਦਕੋਟ (ਦਿਹਾਤੀ) ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਆਧਾਰ ਹੋਰ ਮਜ਼ਬੂਤ ਹੋਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ ਸੰਧਵਾਂ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਅਨੂਪ੍ਰਤਾਪ ਸਿੰਘ ਬਰਾੜ, ਨਗਰ ਕੌਂਸਲ ਕੋਟਕਪੂਰਾ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਮੱਤਾ, ਸਾਬਕਾ ਸਰਪੰਚ ਪ੍ਰਤਾਪ ਸਿੰਘ ਨੰਗਲ ਆਦਿ ਹਾਜ਼ਰ ਸਨ।