- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਦਕੋਟ ਦੇ ਅਮਰ ਪੈਲਸ ਨਜ਼ਦੀਕ ਬਣੇ ਕੂੜੇ ਦੇ ਡੰਪ ਨੂੰ ਬੀਤੀ ਦੇਰ ਰਾਤ ਅਚਾਨਕ ਅੱਗ ਲੱਗ ਗਈ ਜੋ ਦੇਖਦੇ ਹੀ ਦੇਖਦੇ ਕਾਫੀ ਫੈਲ ਗਈ, ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਮੌਕੇ ਤੇ ਪੀ.ਸੀ.ਆਰ ਦੇ ਮੁਲਾਜ਼ਮ ਜੋ ਸ਼ਹਿਰ 'ਚ ਗਸ਼ਤ ਕਰ ਰਹੇ ਸਨ ਮੌਕੇ 'ਤੇ ਪੁੱਜੇ, ਜਿਨ੍ਹਾਂ ਵੱਲੋ ਸਥਿਤੀ 'ਤੇ ਨਿਗਾਹ ਰੱਖੀ ਅਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਮੌਕੇ 'ਤੇ ਪੁਹੰਚ ਅੱਗ 'ਤੇ ਕਾਬੂ ਪਾਇਆ। ਗ਼ਨੀਮਤ ਰਹੀ ਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।

ਫਰੀਦਕੋਟ - ਫਰੀਦਕੋਟ ਦੇ ਅਮਰ ਪੈਲਸ ਨਜ਼ਦੀਕ ਬਣੇ ਕੂੜੇ ਦੇ ਡੰਪ ਨੂੰ ਬੀਤੀ ਦੇਰ ਰਾਤ ਅਚਾਨਕ ਅੱਗ ਲੱਗ ਗਈ ਜੋ ਦੇਖਦੇ ਹੀ ਦੇਖਦੇ ਕਾਫੀ ਫੈਲ ਗਈ, ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਮੌਕੇ ਤੇ ਪੀ.ਸੀ.ਆਰ ਦੇ ਮੁਲਾਜ਼ਮ ਜੋ ਸ਼ਹਿਰ 'ਚ ਗਸ਼ਤ ਕਰ ਰਹੇ ਸਨ ਮੌਕੇ 'ਤੇ ਪੁੱਜੇ, ਜਿਨ੍ਹਾਂ ਵੱਲੋ ਸਥਿਤੀ 'ਤੇ ਨਿਗਾਹ ਰੱਖੀ ਅਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਮੌਕੇ 'ਤੇ ਪੁਹੰਚ ਅੱਗ 'ਤੇ ਕਾਬੂ ਪਾਇਆ। ਗ਼ਨੀਮਤ ਰਹੀ ਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।
ਦੱਸਣਯੋਗ ਹੈ ਕਿ ਪਿਛਲੇ 12 ਦਿਨਾਂ ਤੋਂ ਫਰੀਦਕੋਟ ਦੇ ਸਫਾਈ ਕਰਮਚਾਰੀਆਂ ਵੱਲੋਂ ਤਨਖਾਹਾਂ ਨਾ ਮਿਲਣ ਦੇ ਰੋਸ ਵੱਜੋਂ ਹੜਤਾਲ ਕੀਤੀ ਹੋਈ ਹੈ, ਜਿਸ ਕਾਰਨ ਸ਼ਹਿਰ ਅੰਦਰ ਜਗ੍ਹਾ-ਜਗ੍ਹਾ ਕੁੜੇ ਦੇ ਢੇਰ ਲੱਗ ਚੁੱਕੇ ਹਨ, ਜਿਸ ਕਾਰਨ ਸ਼ਹਿਰ ਵਾਸੀ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਇਸ ਕੂੜੇ ਦੇ ਡੰਪ ਨੂੰ ਕਿਸੇ ਵੱਲੋਂ ਸ਼ਰਾਰਤ ਨਾਲ ਅੱਗ ਲਗਾਈ ਗਈ ਹੋਵੇ। ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਫਿਲਹਾਲ ਸਥਿਤੀ ਪੁਰੀ ਤਰਾਂ ਕਾਬੂ ਹੇਠ ਹੈ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ।