- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਐੱਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਟੀਮ ਬੀਤੀ ਦੇਰ ਸ਼ਾਮ ਚਹਿਲ ਰੋਡ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕਰ ਕੇ ਸ਼ੱਕੀ ਟਰੱਕ ਰੋਕਿਆ ਗਿਆ। ਤਲਾਸ਼ੀ ਦੌਰਾਨ ਵੱਖ-ਵੱਖ ਮਹਿੰਗੇ ਬ੍ਰਾਂਡਾਂ ਦੀ ਸ਼ਰਾਬ ਤੇ ਬੀਅਰ ਦੀਆਂ 752 ਪੇਟੀਆਂ ਮਿਲੀਆਂ। ਟਰੱਕ ਰਾਜਸਥਾਨ ਨੰਬਰ ਦਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ।

ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਪੁਲਿਸ ਨੇ ਚਹਿਲ ਰੋਡ ’ਤੇ ਨਾਕਾਬੰਦੀ ਦੌਰਾਨ ਇਕ ਟਰੱਕ ਵਿੱਚੋਂ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦੀਆਂ 752 ਪੇਟੀਆਂ ਬਰਾਮਦ ਕਰ ਕੇ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜਸਥਾਨ ਦੇ ਬੀਕਾਨੇਰ ਵਾਸੀ ਹਰੀ ਕ੍ਰਿਸ਼ਨ ਵਜੋਂ ਹੋਈ ਹੈ। ਮੁੱਢਲੀ ਜਾਂਚ ਅਨੁਸਾਰ ਇਹ ਖੇਪ ਗੁਜਰਾਤ ਭੇਜੀ ਜਾਣੀ ਸੀ।
ਪੁਲਿਸ ਮੁਤਾਬਕ ਤਸਕਰੀ ਲਈ ਸ਼ਰਾਬ ਦੀਆਂ ਪੇਟੀਆਂ ਨੂੰ ਟਰੱਕ ਵਿੱਚ ਫੂਸ ਹੇਠ ਲੁਕਾਇਆ ਗਿਆ ਸੀ, ਜਦਕਿ ਬੋਤਲਾਂ ਤੋਂ ਸਕੈਨ ਕੋਡ ਵੀ ਹਟਾਏ ਹੋਏ ਸਨ। ਇਸ ਤਰੀਕੇ ਨਾਲ ਖੇਪ ਦੀ ਪਛਾਣ ਅਤੇ ਸਪਲਾਈ ਦੇ ਸਰੋਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਸ਼ੱਕ ਹੈ।
ਡੀਐੱਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਟੀਮ ਬੀਤੀ ਦੇਰ ਸ਼ਾਮ ਚਹਿਲ ਰੋਡ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕਰ ਕੇ ਸ਼ੱਕੀ ਟਰੱਕ ਰੋਕਿਆ ਗਿਆ। ਤਲਾਸ਼ੀ ਦੌਰਾਨ ਵੱਖ-ਵੱਖ ਮਹਿੰਗੇ ਬ੍ਰਾਂਡਾਂ ਦੀ ਸ਼ਰਾਬ ਤੇ ਬੀਅਰ ਦੀਆਂ 752 ਪੇਟੀਆਂ ਮਿਲੀਆਂ। ਟਰੱਕ ਰਾਜਸਥਾਨ ਨੰਬਰ ਦਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ।
ਪੁਲਿਸ ਹੁਣ ਖੇਪ ਦੇ ਸਰੋਤ, ਇਸ ਨੂੰ ਭੇਜਣ ਵਾਲਿਆਂ ਅਤੇ ਗੁਜਰਾਤ ਵਿੱਚ ਸਪਲਾਈ ਹਾਸਲ ਕਰਨ ਵਾਲਿਆਂ ਬਾਰੇ ਪਤਾ ਲਗਾ ਰਹੀ ਹੈ। ਜਾਂਚ ਵਿੱਚ ਇਹ ਵੀ ਪਤਾ ਲਾਇਆ ਜਾਵੇਗਾ ਕਿ ਇਸ ਤਸਕਰੀ ਪਿੱਛੇ ਕੋਈ ਵੱਡਾ ਨੈੱਟਵਰਕ ਸਰਗਰਮ ਹੈ ਜਾਂ ਨਹੀਂ।
ਸਕੈਨ ਕੋਡ ਹਟਾਉਣ ਦੀ ਵੀ ਜਾਂਚ
ਬੋਤਲਾਂ ਤੋਂ ਸਕੈਨ ਕੋਡ ਹਟਾਉਣਾ ਜਾਂਚ ਦਾ ਅਹਿਮ ਪੱਖ ਹੈ। ਇਨ੍ਹਾਂ ਕੋਡਾਂ ਰਾਹੀਂ ਉਤਪਾਦ ਦੀ ਪਛਾਣ ਅਤੇ ਸਪਲਾਈ ਸਬੰਧੀ ਜਾਣਕਾਰੀ ਮਿਲ ਸਕਦੀ ਹੈ। ਕੋਡ ਹਟਾਉਣ ਅਤੇ ਸ਼ਰਾਬ ਨੂੰ ਫੂਸ ਹੇਠ ਲੁਕਾਉਣ ਦੇ ਤਰੀਕੇ ਤੋਂ ਖੇਪ ਦੀ ਪਛਾਣ ਛੁਪਾਉਣ ਦੀ ਕੋਸ਼ਿਸ਼ ਦਾ ਸ਼ੱਕ ਹੈ। ਮੁੱਢਲੀ ਜਾਣਕਾਰੀ ਮੁਤਾਬਕ ਖੇਪ ਗੁਜਰਾਤ ਭੇਜੀ ਜਾਣੀ ਸੀ, ਜਿੱਥੇ ਸ਼ਰਾਬ ਦੀ ਵਿਕਰੀ ਤੇ ਵਰਤੋਂ ’ਤੇ ਕਾਨੂੰਨੀ ਪਾਬੰਦੀ ਹੈ।