- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸਣਯੋਗ ਹੈ ਕਿ ਪਿਛਲੇ ਐਤਵਾਰ ਇੱਥੇ ਫਾਰਮੇਸੀ ਅਫਸਰਾਂ ਦਾ ਇਮਤਿਹਾਨ ਹੋਇਆ ਸੀ ਤੇ ਇਮਤਿਹਾਨ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਇਕ ਗਿਰੋਹ ਇਸ ਪੇਪਰ ’ਚ ਨਕਲ ਕਰਵਾ ਰਿਹਾ ਹੈ। ਯੂਨੀਵਰਸਿਟੀ ਤੇ ਪੁਲਿਸ ਦੀ ਛਾਪੇਮਾਰੀ ਦੌਰਾਨ ਫ਼ਰੀਦਕੋਟ ਤੋਂ 21 ਤੇ ਫਿਰੋਜ਼ਪੁਰ ਤੋਂ ਚਾਰ ਵਿਦਿਆਰਥੀ ਗ੍ਰਿਫ਼ਤਾਰ ਕੀਤੇ ਗਏ ਸਨ, ਤਿੰਨ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ।

ਚਾਨਾ/ਸ਼ਿਵ, ਪੰਜਾਬੀ ਜਾਗਰਣ, ਫ਼ਰੀਦਕੋਟ : ਫਾਰਮੇਸੀ ਅਫਸਰਾਂ ਦੇ ਇਮਤਿਹਾਨ ’ਚ ਨਕਲ ਕਾਂਡ ਤਹਿਤ ਗ੍ਰਿਫਤਾਰ ਕੀਤੇ 21 ਵਿਦਿਆਰਥੀਆਂ ਨੂੰ ਇੱਥੇ ਇਲਾਕਾ ਮੈਜਿਸਟ੍ਰੇਟ ਦਿਲਜੀਤ ਕੌਰ ਨੇ 14 ਦਿਨਾਂ ਲਈ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਵਿਦਿਆਰਥੀਆਂ ਤੋਂ ਪੁੱਛਗਿੱਛ ਮੁਕੰਮਲ ਹੋ ਚੁੱਕੀ ਹੈ ਤੇ ਹੋਰ ਪੁਲਿਸ ਰਿਮਾਂਡ ਦੀ ਲੋੜ ਨਹੀਂ ਹੈ। ਦੱਸਣਯੋਗ ਹੈ ਕਿ ਪਿਛਲੇ ਐਤਵਾਰ ਇੱਥੇ ਫਾਰਮੇਸੀ ਅਫਸਰਾਂ ਦਾ ਇਮਤਿਹਾਨ ਹੋਇਆ ਸੀ ਤੇ ਇਮਤਿਹਾਨ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਇਕ ਗਿਰੋਹ ਇਸ ਪੇਪਰ ’ਚ ਨਕਲ ਕਰਵਾ ਰਿਹਾ ਹੈ। ਯੂਨੀਵਰਸਿਟੀ ਤੇ ਪੁਲਿਸ ਦੀ ਛਾਪੇਮਾਰੀ ਦੌਰਾਨ ਫ਼ਰੀਦਕੋਟ ਤੋਂ 21 ਤੇ ਫਿਰੋਜ਼ਪੁਰ ਤੋਂ ਚਾਰ ਵਿਦਿਆਰਥੀ ਗ੍ਰਿਫ਼ਤਾਰ ਕੀਤੇ ਗਏ ਸਨ, ਤਿੰਨ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ’ਚ ਕਿਸੇ ਹੋਰ ਵਿਅਕਤੀ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਨਾ ਹੀ ਹੁਣ ਤੱਕ ਦੀ ਹੋਈ ਪੜਤਾਲ ਦੇ ਸਿੱਟੇ ਦਾ ਕੋਈ ਖ਼ੁਲਾਸਾ ਕੀਤਾ ਹੈ। ਪਤਾ ਲੱਗਾ ਹੈ ਕਿ ਦੋ ਸਿਆਸੀ ਪਾਰਟੀਆਂ ਦੇ ਆਗੂ ਇਸ ਨਕਲ ਕਾਂਡ ’ਚ ਸ਼ਾਮਲ ਹਨ, ਜਿਸ ਕਰ ਕੇ ਪੁਲਿਸ ਇਸ ਮਾਮਲੇ ਬਾਰੇ ਕੁਝ ਵੀ ਦੱਸਣ ਤੋਂ ਆਨਾਕਾਨੀ ਕਰ ਰਹੀ ਹੈ। ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਢਿੱਲੋਂ ਨੇ ਫ਼ਰੀਦਕੋਟ ਨਕਲ ਕਾਂਡ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਇਸ ਇਮਤਿਹਾਨ ਦੀ ਇੰਚਾਰਜ ਡਾਕਟਰ ਨੀਤੂ ਕੱਕੜ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੇਪਰ ਤੋਂ ਬਾਅਦ ਅਨਸਰ ਕੀ ਜਾਰੀ ਕਰ ਦਿੱਤੀ ਹੈ ਅਤੇ ਇਸ ਦਾ ਨਤੀਜਾ ਵੀ ਬਹੁਤ ਜਲਦ ਐਲਾਨ ਦਿੱਤਾ ਜਾਵੇਗਾ।