- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਈ ਕੋਰਟ ਨੇ ਇਹ ਫ਼ੈਸਲਾ ਚੰਡੀਗੜ੍ਹ ’ਚ ਜਬਰ ਜਨਾਹ ਤੇ ਹੋਰ ਧਾਰਾਵਾਂ ਤਹਿਤ ਦਰਜ ਐੱਫਆਈਆਰ ਖ਼ਾਰਜ ਕਰਨ ਦੀ ਮੁਲਜ਼ਮ ਦੀ ਪਟੀਸ਼ਨ ’ਤੇ ਸੁਣਆਇਆ ਹੈ। ਇਹ ਐੱਫਆਈਆਰ ਮਹਿਲਾ ਦੇ ਪਤੀ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਸੀ। ਪਟੀਸ਼ਨਰ ’ਤੇ ਦੋਸ਼ ਸੀ ਕਿ ਉਹ ਪਰਿਵਾਰ ਦਾ ਜਾਣੂ ਤੇ ਸਕੇਟਿੰਗ ਕੋਚ ਸੀ।

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਅਹਿਮ ਫ਼ੈਸਲੇ ’ਚ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਬਾਲਗ ਮਹਿਲਾ ਲੰਬੇ ਸਮੇਂ ਤੱਕ ਆਪਣੀ ਮਰਜ਼ੀ ਨਾਲ ਕਿਸੇ ਨਾਲ ਸਰੀਰਕ ਸਬੰਧ ਬਣਾਉੰਦੀ ਹੈ, ਤਾਂ ਅਜਿਹੇ ਸਬੰਧਾਂ ਨੂੰ ਤੱਥਾਂ ਦੇ ਭਰਮ ਦੇ ਆਧਾਰ ’ਤੇ ਜਬਰ ਜਨਾਹ ਨਹੀਂ ਮੰਨਿਆ ਜਾ ਸਕਦਾ। ਅਜਿਹੇ ਮਾਮਲਿਆਂ ’ਚ ਸਬੰਧ ਸਹਿਮਤੀ ’ਤੇ ਅਧਾਰਤ ਮੰਨੇ ਜਾਣਗੇ।
ਹਾਈ ਕੋਰਟ ਨੇ ਇਹ ਫ਼ੈਸਲਾ ਚੰਡੀਗੜ੍ਹ ’ਚ ਜਬਰ ਜਨਾਹ ਤੇ ਹੋਰ ਧਾਰਾਵਾਂ ਤਹਿਤ ਦਰਜ ਐੱਫਆਈਆਰ ਖ਼ਾਰਜ ਕਰਨ ਦੀ ਮੁਲਜ਼ਮ ਦੀ ਪਟੀਸ਼ਨ ’ਤੇ ਸੁਣਆਇਆ ਹੈ। ਇਹ ਐੱਫਆਈਆਰ ਮਹਿਲਾ ਦੇ ਪਤੀ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਸੀ। ਪਟੀਸ਼ਨਰ ’ਤੇ ਦੋਸ਼ ਸੀ ਕਿ ਉਹ ਪਰਿਵਾਰ ਦਾ ਜਾਣੂ ਤੇ ਸਕੇਟਿੰਗ ਕੋਚ ਸੀ। ਉਸ ਨੇ ਮਹਿਲਾ ਨਾਲ ਜਬਰੀ ਸਰੀਰਕ ਸਬੰਧ ਬਣਾਏ ਤੇ ਬਾਅਦ ’ਚ ਉਸ ਨੂੰ ਬਲੈਕਮੇਲ ਕੀਤਾ। ਪਟੀਸ਼ਨਰ ਨੇ ਪਟੀਸ਼ਨ ’ਚ ਦਲੀਲ ਦਿੱਤੀ ਕਿ ਉਸ ਦੇ ਔਰਤ ਨਾਲ ਸਬੰਧ ਪੂਰੀ ਤਰ੍ਹਾਂ ਸਹਿਮਤੀ ਨਾਲ ਬਣੇ ਸਨ। ਦੋਵਾਂ ਪਰਿਵਾਰਾਂ ਵਿਚਕਾਰ ਚੰਗੇ ਸਬੰਧ ਸਨ ਤੇ ਮਹਿਲਾ ਲੰਬੇ ਸਮੇਂ ਤੱਕ ਇਸ ਰਿਸ਼ਤੇ ’ਚ ਰਹੀ। ਜਾਂਚ ਦੌਰਾਨ ਵੀ ਬੈਲਕਮੇਲਿੰਗ ਦਾ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ। ਇਸ ਲਈ ਇਹ ਐੱਫਆਈਆਰ ਖ਼ਾਰਜ ਕੀਤੀ ਜਾਵੇ।
ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਐੱਫਆਈਆਰ ਤੇ ਕੇਸ ਨਾਲ ਜੁੜੇ ਤੱਥਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਦੇਖਿਆ ਕਿ ਪਟੀਸ਼ਨਰ ਤੇ ਮਹਿਲਾ ਵਿਚਕਾਰ ਪਹਿਲਾਂ ਦੋਸਤੀ ਹੋਈ ਤੇ ਬਾਅਦ ’ਚ ਇਹ ਰਿਸ਼ਤਾ ਸਰੀਰਕ ਸਬੰਧ ’ਚ ਬਦਲ ਗਿਆ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਮਹਿਲਾ ਨੇ ਆਪਣੇ ਪਤੀ ਨੂੰ ਬਗ਼ੈਰ ਦੱਸੇ ਗਰਭਪਾਤ ਕਰਵਾਇਆ ਤੇ ਸਬੰਧਾਂ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਪਤੀ ਨੇ ਉਸ ਨੂੰ ਤਲਾਕ ਦੀ ਧਮਕੀ ਦਿੱਤੀ।
ਅਦਾਲਤ ਨੇ ਕਿਹਾ ਕਿ ਮਾਮਲੇ ਦੇ ਤੱਥਾਂ ਤੋਂ ਇਹੀ ਸਪਸ਼ਟ ਹੁੰਦਾ ਹੈ ਕਿ ਦੋਵਾਂ ਵਿਚਕਾਰ ਆਪਸੀ ਸਹਿਮਤੀ ਨਾਲ ਸਬੰਧ ਬਣੇ ਸਨ। ਮਹਿਲਾ ਇਕ ਅਧਿਆਪਕ ਤੇ ਸਮਝਦਾਰ ਵਿਅਕਤੀ ਸੀ ਤੇ ਉਸ ਨੇ ਲੰਬੇ ਸਮੇਂ ਤੱਕ ਇਹ ਰਿਸ਼ਤਾ ਜਾਰੀ ਰੱਖਿਆ। ਜਾਂਚ ’ਚ ਕਿਤੇ ਵੀ ਬਲੈਕਮੇਲਿੰਗ ਦੇ ਦੋਸ਼ ਸਾਬਿਤ ਨਹੀਂ ਹੋਏ। ਇਨ੍ਹਾਂ ਤੱਥਾਂ ਨੂੰ ਧਿਆਨ ’ਚ ਰੱਖਦੇ ਹੋਏ ਹਾਈ ਕੋਰਟ ਨੇ ਪਟੀਸ਼ਨ ਸਵੀਕਾਰ ਕਰਦੇ ਹੋਏ ਐੱਫਆਈਆਰ ਤੇ ਉਸ ਨਾਲ ਸਬੰਧਤ ਸਾਰੀਆਂ ਅਪਰਾਧਕ ਕਾਰਵਾਈ ਨੂੰ ਖ਼ਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ ’ਚ ਕਾਰਵਾਈ ਜਾਰੀ ਰੱਖਣਾ ਅਦਾਲਤੀ ਪ੍ਰਿਕਿਰਆ ਦੀ ਦੁਰਵਰਤੋਂ ਹੋਵੇਗੀ।