ਐਕਸਯੂਵੀ ’ਚ ਸ਼ਰਾਬ ਤਸਕਰੀ, ਅੰਗਰੇਜ਼ੀ ਬ੍ਰਾਂਡ ਦੀਆਂ 52 ਬੋਤਲਾਂ ਬਰਾਮਦ
ਨਗਰ ਨਿਗਮ ਚੋਣਾਂ ’ਚ
Publish Date: Tue, 05 May 2026 08:31 PM (IST)
Updated Date: Wed, 06 May 2026 04:15 AM (IST)

ਨਗਰ ਨਿਗਮ ਚੋਣਾਂ ’ਚ ਪੁਲਿਸ ਦਾ ਸਖਤ ਪਹਿਰਾ ਜਾਗਰਣ ਸੰਵਾਦਦਾਤਾ, ਪੰਚਕੂਲਾ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਪੰਚਕੂਲਾ ਪੁਲਿਸ ਵੱਲੋਂ ਜ਼ਿਲ੍ਹੇ ’ਚ ਚੌਕਸੀ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ। ਐੱਮਡੀਸੀ ਥਾਣੇ ਦੀ ਟੀਮ ਨੇ ਮੁਸਤੈਦੀ ਦਿਖਾਉਂਦਿਆਂ ਸ਼ਰਾਬ ਤਸਕਰੀ ਖ਼ਿਲਾਫ਼ ਕਾਰਵਾਈ ਕੀਤੀ ਹੈ, ਜਿਸ ’ਚ ਬਿਨਾਂ ਪਰਮਿਟ ਦੇ ਅੰਗਰੇਜ਼ੀ ਸ਼ਰਾਬ ਨਾਲ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਮਾਤਾ ਮਨਸਾ ਦੇਵੀ ਸਿੰਘ ਦੁਆਰ ਦੇ ਨੇੜੇ ਇਕ ਵਿਅਕਤੀ ਆਪਣੀ ਕਾਲੀ ਐਕਸਯੂਵੀ-700 ’ਚ ਸ਼ਰਾਬ ਤਸਕਰੀ ਕਰ ਰਿਹਾ ਹੈ। ਜਾਣਕਾਰੀ ਮਿਲਣ ’ਤੇ ਪੁਲਿਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤੇ ਗੱਡੀ ਵਿਚ ਬੈਠੇ ਵਿਅਕਤੀ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਤਤਕਾਲੀ ਕਾਰਵਾਈ ਕਰ ਕੇ ਉਸ ਨੂੰ ਫੜ ਕਰ ਲਿਆ। ਪੁੱਛਗਿੱਛ ’ਚ ਮੁਲਜ਼ਮ ਨੇ ਆਪਣੀ ਪਛਾਣ ਵਿਨਿਤ ਕੁਮਾਰ, ਐੱਮਡੀਸੀ ਪੰਚਕੂਲਾ ਦੇ ਤੌਰ ਤੇ ਦੱਸੀ। ਗੱਡੀ ਦੀ ਤਲਾਸ਼ੀ ਕਰਨ ’ਤੇ ਡਿੱਕੀ ਚ ਕੁੱਲ 8 ਪੇਟੀਆਂ ’ਚ 52 ਬੋਤਲਾਂ ਵੱਖ-ਵੱਖ ਬ੍ਰਾਂਡ ਦੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈਆਂ। ਮੁਲਜ਼ਮ ਦੇ ਕੋਲ ਸ਼ਰਾਬ ਲਈ ਨਾ ਕੋਈ ਪਰਮਿਟ ਸੀ ਤੇ ਨਾ ਹੀ ਕੋਈ ਦਸਤਾਵੇਜ਼ ਸੀ। ਡੀਸੀਪੀ ਪੰਚਕੂਲਾ ਸ੍ਰਿਸ਼ਟੀ ਗੁਪਤਾ ਨੇ ਦੱਸਿਆ ਕਿ ਇਸ ਸਬੰਧ ’ਚ ਮੁਲਜ਼ਮ ਖ਼ਿਲਾਫ਼ ਐੱਮਡੀਸੀ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਚੋਣਾਂ ਦੌਰਾਨ ਗ਼ੈਰ-ਕਾਨੂੰਨੀ ਗਤੀਵਿਧੀਆਂ ’ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਤੇ ਕਿਸੇ ਵੀ ਕਿਸਮ ਦੀ ਗ਼ੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।