ਬਾਈਕ ’ਤੇ ਲਿਖਿਆ ਸੀ ਡਿਫਾਲਟਰ, ਨੰਬਰ ਪਲੇਟ ਵੀ ਨਹੀਂ
23,500 ਦਾ ਕੀਤਾ ਚਲਾਨ,
Publish Date: Tue, 05 May 2026 07:42 PM (IST)
Updated Date: Wed, 06 May 2026 04:15 AM (IST)

23,500 ਦਾ ਕੀਤਾ ਚਲਾਨ, ਜ਼ਬਤ ਜਾਗਰਣ ਸੰਵਾਦਦਾਤਾ, ਪੰਚਕੂਲਾ/ਬਰਵਾਲਾ ਪੰਚਕੂਲਾ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਅਧੀਨ ਮੰਗਲਵਾਰ ਨੂੰ ਬਰਵਾਲਾ ’ਚ ਸੂਰਜਪੁਰ ਟ੍ਰੈਫਿਕ ਐੱਸਐੱਚਓ ਅਭਿਸ਼ੇਕ ਦੀ ਅਗਵਾਈ ’ਚ ਪੁਲਿਸ ਟੀਮ ਨੇ ਸਪਲੈਂਡਰ ਬਾਈਕ ਸਵਾਰ ਨੌਜਵਾਨ ਨੂੰ ਚੈਕਿੰਗ ਲਈ ਰੋਕਿਆ। ਬਾਈਕ ’ਤੇ ਅੰਗਰੇਜ਼ੀ ’ਚ ਡਿਫਾਲਟਰ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਚਾਲਕ ਕੋਲ ਨਾ ਤਾਂ ਕੋਈ ਵੈਲਿਡ ਦਸਤਾਵੇਜ਼ ਸੀ ਤੇ ਨਾ ਹੀ ਬਾਈਕ ’ਤੇ ਨੰਬਰ ਪਲੇਟ ਲੱਗੀ ਹੋਈ ਸੀ। ਪੁਲਿਸ ਨੇ ਬਾਈਕ ਸਵਾਰ ਦਾ 23,500 ਰੁਪਏ ਦਾ ਚਲਾਨ ਕੱਟਿਆ ਤੇ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ। ਡੀਸੀਪੀ ਕ੍ਰਾਈਮ ਐਂਡ ਟ੍ਰੈਫਿਕ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਸਖਤ ਸੁਨੇਹਾ ਦਿੰਦੇ ਹੋਏ ਕਿਹਾ ਕਿ ਵਾਹਨਾਂ ’ਤੇ ਇਸ ਤਰ੍ਹਾਂ ਦੇ ਭੜਕਾਉਣ ਵਾਲੇ ਜਾਂ ਅਣਉਚਿਤ ਸ਼ਬਦ ਲਿਖਵਾਉਣਾ ਕੋਈ ਬਹਾਦਰੀ ਜਾਂ ਸਟਾਈਲ ਨਹੀਂ, ਬਲਕਿ ਇਹ ਕਾਨੂੰਨ ਦੀ ਉਲੰਘਣਾ ਹੈ ਤੇ ਸਮਾਜ ’ਚ ਨਾਕਾਰਾਤਮਕ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ’ਤੇ ਨਜ਼ਰ ਰੱਖਣ। ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਤੇ ਇਹ ਯਕੀਨੀ ਬਣਾਉਣ ਲਈ ਕਿ ਉਹ ਵਾਹਨ ਚਲਾਉਂਦੇ ਸਮੇਂ ਸਾਰੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਕਿਸੇ ਵੀ ਕਿਸਮ ਦੀ ਕਾਨੂੰਨੀ ਕਾਰਵਾਈ ਜਾਂ ਦੁਰਘਟਨਾ ਤੋਂ ਬਚਿਆ ਜਾ ਸਕੇ।