ਨਿੰਬੂ 300 ਰੁਪਏ ਕਿਲੋ! ਸਬਜ਼ੀਆਂ ਦੇ ਭਾਅ ਨੇ ਵਿਗਾੜਿਆ ਰਸੋਈ ਦਾ ਬਜਟ, ਜਾਣੋ ਆਲੂ-ਪਿਆਜ਼ ਤੋਂ ਗੋਭੀ ਤਕ ਦੇ ਨਵੇਂ ਰੇਟ
Vegetable Price Hike : ਨਵੀਆਂ ਦਰਾਂ ਮੁਤਾਬਕ ਜ਼ਿਆਦਾਤਰ ਸਬਜ਼ੀਆਂ ਦੇ ਰੇਟ 'ਚ 10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਿੰਬੂ ਦੇ ਭਾਅ 'ਚ ਸਭ ਤੋਂ ਵੱਧ 140 ਰੁਪਏ ਦਾ ਵਾਧਾ ਹੋਇਆ ਹੈ। ਨਿੰਬੂ ਦਾ ਨਵਾਂ ਰੇਟ 300 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ।
Publish Date: Sat, 26 Sep 2026 01:49 PM (IST)
Updated Date: Sat, 26 Sep 2026 01:51 PM (IST)
ਰਾਜੇਸ਼ ਢੱਲ, ਚੰਡੀਗੜ੍ਹ : ਤੁਸੀਂ ਸਬਜ਼ੀ ਮੰਡੀ ਜਾਂਦੇ ਹੋ ਤੇ ਨਿੰਬੂ ਦਾ ਰੇਟ 300 ਰੁਪਏ ਕਿਲੋ ਸੁਣਦੇ ਹੋ ਤਾਂ ਹੈਰਾਨ ਨਾ ਹੋਵੋ। ਚੰਡੀਗੜ੍ਹ 'ਚ ਸਬਜ਼ੀਆਂ ਦੇ ਰੇਟਾਂ 'ਚ ਇਕੱਠੇ ਵਾਧਾ ਹੋਇਆ ਹੈ ਅਤੇ ਇਸ ਦਾ ਅਸਰ ਰਸੋਈ ਦੇ ਬਜਟ 'ਤੇ ਪੈਣਾ ਵੀ ਲਾਜ਼ਮੀ ਹੈ। ਆਲੂ ਤੋਂ ਲੈ ਕੇ ਗੋਭੀ ਅਤੇ ਸ਼ਿਮਲਾ ਮਿਰਚ ਤਕ ਸਭ ਕੁਝ ਮਹਿੰਗਾ ਮਿਲ ਰਿਹਾ ਹੈ।
ਨਵੀਆਂ ਦਰਾਂ ਮੁਤਾਬਕ ਜ਼ਿਆਦਾਤਰ ਸਬਜ਼ੀਆਂ ਦੇ ਰੇਟ 'ਚ 10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਿੰਬੂ ਦੇ ਭਾਅ 'ਚ ਸਭ ਤੋਂ ਵੱਧ 140 ਰੁਪਏ ਦਾ ਵਾਧਾ ਹੋਇਆ ਹੈ। ਨਿੰਬੂ ਦਾ ਨਵਾਂ ਰੇਟ 300 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ।
ਆਲੂ ਦਾ ਰੇਟ ਹੁਣ 26 ਰੁਪਏ ਹੋ ਗਿਆ ਹੈ। ਟਮਾਟਰ 42 ਰੁਪਏ ਤੇ ਪਿਆਜ਼ 57 ਰੁਪਏ ਦੇ ਰੇਟ 'ਤੇ ਪਹੁੰਚ ਗਿਆ ਹੈ। ਅਦਰਕ ਦੇ ਰੇਟ 'ਚ ਵੀ 10 ਰੁਪਏ ਦੇ ਵਾਧੇ ਤੋਂ ਬਾਅਦ ਇਹ 110 ਰੁਪਏ ਹੋ ਗਿਆ ਹੈ, ਜਦਕਿ ਧਨੀਆ 120 ਰੁਪਏ ਦੇ ਰੇਟ 'ਤੇ ਪਹੁੰਚ ਗਿਆ ਹੈ। ਪੁਦੀਨੇ ਦਾ ਰੇਟ 30 ਰੁਪਏ ਕਰ ਦਿੱਤਾ ਗਿਆ ਹੈ।
ਸਬਜ਼ੀਆਂ 'ਚ ਬੰਦਗੋਭੀ ਦਾ ਨਵਾਂ ਰੇਟ 40 ਰੁਪਏ ਤੇ ਫੁੱਲਗੋਭੀ ਦਾ 70 ਰੁਪਏ ਹੈ। ਫਰਾਂਸਬੀਨ ਦੇ ਰੇਟ 'ਚ ਵੀ 10 ਰੁਪਏ ਦਾ ਵਾਧਾ ਹੋਇਆ ਹੈ ਤੇ ਇਸ ਦਾ ਨਵਾਂ ਰੇਟ 60 ਰੁਪਏ ਹੈ। ਸ਼ਿਮਲਾ ਮਿਰਚ ਦਾ ਰੇਟ 75 ਰੁਪਏ ਅਤੇ ਗਾਜਰ ਦਾ 50 ਰੁਪਏ ਹੋ ਗਿਆ ਹੈ। ਖੀਰਾ/ਤਰ ਦੇ ਰੇਟ 'ਚ ਵੀ 10 ਰੁਪਏ ਦੇ ਵਾਧੇ ਤੋਂ ਬਾਅਦ ਨਵਾਂ ਰੇਟ 55 ਰੁਪਏ ਦਰਜ ਕੀਤਾ ਗਿਆ ਹੈ।
ਮਸ਼ਰੂਮ ਦੇ ਰੇਟ 'ਚ ਵੀ 10 ਰੁਪਏ ਦਾ ਵਾਧਾ ਹੋਇਆ ਹੈ। ਇਸ ਦਾ ਨਵਾਂ ਰੇਟ 160 ਰੁਪਏ ਹੈ। ਪੇਠਾ 30 ਰੁਪਏ ਅਤੇ ਪਾਲਕ ਵੀ 30 ਰੁਪਏ ਦੇ ਰੇਟ 'ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਜ਼ਿਆਦਾਤਰ ਸਬਜ਼ੀਆਂ ਦੇ ਰੇਟ 'ਚ ਆਮ ਤੌਰ 'ਤੇ 10 ਰੁਪਏ ਦਾ ਵਾਧਾ ਹੋਇਆ ਹੈ।
160 ਰੁਪਏ ਕਿਲੋ ਸੀ ਨਿੰਬੂ
ਨਿੰਬੂ ਦਾ ਰੇਟ ਪਹਿਲਾਂ 160 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ ਵਧ ਕੇ 300 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਸਬਜ਼ੀਆਂ ਦੇ ਰੇਟਾਂ 'ਚ ਇਸ ਬਦਲਾਅ ਦਾ ਸਿੱਧਾ ਅਸਰ ਰੋਜ਼ਾਨਾ ਦੀ ਖਰੀਦਦਾਰੀ 'ਤੇ ਪੈ ਸਕਦਾ ਹੈ। ਖ਼ਾਸ ਤੌਰ 'ਤੇ ਪਿਆਜ਼, ਟਮਾਟਰ, ਆਲੂ, ਅਦਰਕ ਅਤੇ ਧਨੀਆ ਵਰਗੀਆਂ ਰੋਜ਼ਾਨਾ ਵਰਤੋਂ ਵਾਲੀਆਂ ਸਬਜ਼ੀਆਂ ਦੇ ਭਾਅ ਵਧਣ ਨਾਲ ਰਸੋਈ ਦਾ ਖ਼ਰਚ ਵਧਣਾ ਤੈਅ ਮੰਨਿਆ ਜਾ ਰਿਹਾ ਹੈ।