- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਸ਼ ਹੈ ਕਿ ਦੋਵਾਂ ਨੇ ਐਤਵਾਰ ਦੇਰ ਰਾਤ ਸੈਕਟਰ-34/35 ਡਿਵਾਈਡਿੰਗ ਰੋਡ ’ਤੇ ਲੱਗੇ ਪੁਲਿਸ ਨਾਕੇ ’ਤੇ ਸ਼ਰਾਬ ਦੇ ਨਸ਼ੇ ਵਿੱਚ ਪੁਲਿਸ ਕਰਮਚਾਰੀਆਂ ਨਾਲ ਬਹਿਸ ਕੀਤੀ ਅਤੇ ਬਦਸਲੂਕੀ ਕੀਤੀ। ਦੋਵਾਂ ਨੇ ਉੱਥੇ ਕਾਫ਼ੀ ਦੇਰ ਤੱਕ ਹੰਗਾਮਾ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਫਾਰਚੂਨਰ ਗੱਡੀ ਜ਼ਬਤ ਕਰ ਲਈ।

ਤਰੁਣ ਭਜਨੀ, ਚੰਡੀਗੜ੍ਹ : ਸ਼ਰਾਬ ਦੇ ਨਸ਼ੇ ਵਿੱਚ ਪੁਲਿਸ ਨਾਕੇ ’ਤੇ ਹੰਗਾਮਾ ਕਰਨ ਵਾਲੇ ਦੋ ਨੌਜਵਾਨ ਹੁਣ ਚੌਰਾਹੇ ’ਤੇ ਖੜ੍ਹ ਕੇ ਲੋਕਾਂ ਨੂੰ ਸ਼ਰਾਬ ਪੀ ਕੇ ਵਾਹਨ ਨਾ ਚਲਾਉਣ ਦਾ ਸੰਦੇਸ਼ ਦੇ ਰਹੇ ਹਨ। ਜ਼ਿਲ੍ਹਾ ਅਦਾਲਤ ਨੇ ਸਮਰਾਲਾ (ਲੁਧਿਆਣਾ) ਦੇ ਰਹਿਣ ਵਾਲੇ ਦੋ ਨੌਜਵਾਨਾਂ ਲਵਜੋਤ ਸਿੰਘ (27) ਅਤੇ ਗਗਨਪ੍ਰੀਤ ਸਿੰਘ (27) ਨੂੰ ਟ੍ਰੈਫਿਕ ਪੁਲਿਸ ਦੇ ਨਾਲ ਖੜ੍ਹ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਸਜ਼ਾ ਸੁਣਾਈ ਹੈ।
ਦੋਸ਼ ਹੈ ਕਿ ਦੋਵਾਂ ਨੇ ਐਤਵਾਰ ਦੇਰ ਰਾਤ ਸੈਕਟਰ-34/35 ਡਿਵਾਈਡਿੰਗ ਰੋਡ ’ਤੇ ਲੱਗੇ ਪੁਲਿਸ ਨਾਕੇ ’ਤੇ ਸ਼ਰਾਬ ਦੇ ਨਸ਼ੇ ਵਿੱਚ ਪੁਲਿਸ ਕਰਮਚਾਰੀਆਂ ਨਾਲ ਬਹਿਸ ਕੀਤੀ ਅਤੇ ਬਦਸਲੂਕੀ ਕੀਤੀ। ਦੋਵਾਂ ਨੇ ਉੱਥੇ ਕਾਫ਼ੀ ਦੇਰ ਤੱਕ ਹੰਗਾਮਾ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਫਾਰਚੂਨਰ ਗੱਡੀ ਜ਼ਬਤ ਕਰ ਲਈ। ਮੌਕੇ ’ਤੇ ਪੁਲਿਸ ਕੰਟਰੋਲ ਰੂਮ (ਪੀਸੀਆਰ) ਦੀ ਗੱਡੀ ਵੀ ਪਹੁੰਚ ਗਈ। ਮੁਲਜ਼ਮਾਂ ਨੇ ਪੀਸੀਆਰ ਸਟਾਫ ਨਾਲ ਵੀ ਕਾਫ਼ੀ ਬਹਿਸ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਅਗਲੇ ਦਿਨ ਦੋਵਾਂ ਨੂੰ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਉਨ੍ਹਾਂ ਨੂੰ ਸਖ਼ਤ ਫਟਕਾਰ ਲਗਾਈ। ਅਦਾਲਤ ਨੇ ਦੋਵਾਂ ’ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਅਤੇ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤੇ। ਇਸ ਤੋਂ ਇਲਾਵਾ ਅਦਾਲਤ ਨੇ ਦੋਵਾਂ ਨੂੰ ਚਾਰ ਦਿਨਾਂ ਤੱਕ ਹਰ ਰੋਜ਼ ਸੈਕਟਰ-16 ਦੇ ਮਟਕਾ ਚੌਂਕ ’ਤੇ ਹੱਥਾਂ ਵਿੱਚ ਤਖ਼ਤੀ ਫੜ੍ਹ ਕੇ ਖੜ੍ਹੇ ਰਹਿਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਹੁਕਮ ਦਿੱਤੇ।
ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਟ੍ਰੈਫਿਕ ਪੁਲਿਸ ਨੇ ਬੁੱਧਵਾਰ ਤੋਂ ਦੋਵਾਂ ਦੀ ਡਿਊਟੀ ਲਗਾ ਦਿੱਤੀ। ਦੋਵੇਂ ਸਵੇਰੇ 11 ਵਜੇ ਮਟਕਾ ਚੌਂਕ ’ਤੇ ਹੱਥਾਂ ਵਿੱਚ ਤਖ਼ਤੀਆਂ ਫੜ੍ਹ ਕੇ ਖੜ੍ਹੇ ਹੋ ਗਏ, ਜਿਨ੍ਹਾਂ ‘ਤੇ ਲਿਖਿਆ ਸੀ— “Don’t Drink and Drive” (ਸ਼ਰਾਬ ਪੀ ਕੇ ਗੱਡੀ ਨਾ ਚਲਾਓ)।