- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਟੀ ਪ੍ਰਸ਼ਾਸਨ 'ਚ ਅਪ੍ਰੈਲ 'ਚ ਫਿਰ ਤੋਂ ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਵਿਭਾਗਾਂ ਨੂੰ ਬਦਲਣ ਦੀ ਤਿਆਰੀ ਹੈ। ਪੰਜਾਬ ਤੋਂ ਦੋ ਪੀਸੀਐਸ, ਇਕ ਆਈਐਸ ਤੋਂ ਇਲਾਵਾ ਹਰਿਆਣਾ ਤੋਂ ਵੀ ਇਕ ਐਚਸੀਐਸ (HCS) ਦੀ ਨਿਯੁਕਤੀ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਪ੍ਰਸ਼ਾਸਨ ਵਿੱਚ ਇੱਕੋ ਅਹੁਦੇ 'ਤੇ ਕਈ ਸਾਲਾਂ ਤੋਂ ਜਮ੍ਹੇ ਹੋਏ ਅਧਿਕਾਰੀਆਂ ਦੇ ਵਿਭਾਗਾਂ ਨੂੰ ਬਦਲਣ ਦੀ ਤਿਆਰੀ ਹੈ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ: ਪੰਜਾਬ ਸਰਕਾਰ ਦੇ ਦੋ ਪੀਸੀਐਸ (PCS) ਅਧਿਕਾਰੀ ਅਪ੍ਰੈਲ ਮਹੀਨੇ ਚੰਡੀਗੜ੍ਹ ਪ੍ਰਸ਼ਾਸਨ 'ਚ ਜੁਆਇਨ ਕਰ ਲੈਣਗੇ। ਦੋਵਾਂ ਦੀ ਡੈਪੂਟੇਸ਼ਨ 'ਤੇ ਨਿਯੁਕਤੀ ਨੂੰ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਸੋਮਵਾਰ ਨੂੰ ਪ੍ਰਸ਼ਾਸਨ ਨੇ ਦੋਵਾਂ ਅਫ਼ਸਰਾਂ ਨੂੰ ਤੁਰੰਤ ਰਿਲੀਵ ਕਰਨ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ।
2014 ਬੈਚ ਦੇ ਪੀਸੀਐਸ ਅਧਿਕਾਰੀ ਅਤੇ ਰੋਪੜ ਦੇ ਏਡੀਸੀ ਅਵੀਕੇਸ਼ ਗੁਪਤਾ ਤੋਂ ਇਲਾਵਾ ਬਲਬੀਰ ਰਾਜ ਸਿੰਘ ਡੈਪੂਟੇਸ਼ਨ 'ਤੇ ਯੂਟੀ ਪ੍ਰਸ਼ਾਸਨ 'ਚ ਜੁਆਇਨ ਕਰਨਗੇ। ਪੰਜਾਬ ਸਰਕਾਰ ਨੇ ਚਾਰ ਆਈਏਐਸ ਅਤੇ ਛੇ ਪੀਸੀਐਸ ਅਫ਼ਸਰਾਂ ਦਾ ਪੈਨਲ ਭੇਜਿਆ ਸੀ। ਇਸ ਵਿਚ ਅਵਨੀਤ ਕੌਰ, ਅਵੀਕੇਸ਼ ਗੁਪਤਾ, ਬਲਬੀਰ ਰਾਜ ਸਿੰਘ, ਰਵਿੰਦਰ ਸਿੰਘ ਅਰੋੜਾ, ਇੰਦਰਪਾਲ ਅਤੇ ਦੀਪਾਂਕਰ ਗਰਗ ਦੇ ਨਾਮ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਦੋ ਨਾਮ ਫਾਈਨਲ ਕੀਤੇ ਗਏ ਹਨ।
ਇਹ ਦੋਵੇਂ ਅਧਿਕਾਰੀ ਯੂਟੀ ਤੋਂ ਆਈਏਐਸ ਬਣ ਕੇ ਪੰਜਾਬ ਜੁਆਇਨ ਕਰ ਚੁੱਕੇ ਹਰਸੁਹਿੰਦਰ ਪਾਲ ਸਿੰਘ ਬਰਾੜ ਅਤੇ ਰੁਬਿੰਦਰਜੀਤ ਸਿੰਘ ਬਰਾੜ ਦੀ ਜਗ੍ਹਾ ਲੈਣਗੇ। ਪੰਜਾਬ ਤੋਂ ਆਈਏਐਸ ਦੀ ਨਿਯੁਕਤੀ ਨੂੰ ਲੈ ਕੇ ਵੀ ਫਾਈਲ ਅੰਤਿਮ ਪੜਾਅ 'ਤੇ ਹੈ।
ਯੂਟੀ ਪ੍ਰਸ਼ਾਸਨ 'ਚ ਅਪ੍ਰੈਲ 'ਚ ਫਿਰ ਤੋਂ ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਵਿਭਾਗਾਂ ਨੂੰ ਬਦਲਣ ਦੀ ਤਿਆਰੀ ਹੈ। ਪੰਜਾਬ ਤੋਂ ਦੋ ਪੀਸੀਐਸ, ਇਕ ਆਈਐਸ ਤੋਂ ਇਲਾਵਾ ਹਰਿਆਣਾ ਤੋਂ ਵੀ ਇਕ ਐਚਸੀਐਸ (HCS) ਦੀ ਨਿਯੁਕਤੀ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਪ੍ਰਸ਼ਾਸਨ ਵਿੱਚ ਇੱਕੋ ਅਹੁਦੇ 'ਤੇ ਕਈ ਸਾਲਾਂ ਤੋਂ ਜਮ੍ਹੇ ਹੋਏ ਅਧਿਕਾਰੀਆਂ ਦੇ ਵਿਭਾਗਾਂ ਨੂੰ ਬਦਲਣ ਦੀ ਤਿਆਰੀ ਹੈ।
ਕੁਝ ਅਫ਼ਸਰਾਂ ਖ਼ਿਲਾਫ਼ ਲੰਬੇ ਸਮੇਂ ਤੋਂ ਸ਼ਿਕਾਇਤਾਂ ਵੀ ਯੂਟੀ ਪ੍ਰਸ਼ਾਸਨ ਕੋਲ ਲਗਾਤਾਰ ਪਹੁੰਚ ਰਹੀਆਂ ਹਨ। ਸੰਵੇਦਨਸ਼ੀਲ ਅਹੁਦਿਆਂ 'ਤੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਅਧਿਕਾਰੀਆਂ ਦੀ ਨਿਯੁਕਤੀ ਦਾ ਮਾਮਲਾ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾਰੀ ਸੰਸਦ ਵਿੱਚ ਵੀ ਉਠਾ ਚੁੱਕੇ ਹਨ। ਇਸ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਹੀ ਯੂ.ਟੀ. ਚੀਫ਼ ਸੈਕਟਰੀ ਵੱਲੋਂ ਪ੍ਰਸ਼ਾਸਕ ਨੂੰ ਰਿਪੋਰਟ ਦਿੱਤੀ ਗਈ ਹੈ। ਨਵੇਂ ਅਧਿਕਾਰੀਆਂ ਦੇ ਆਉਣ ਤੋਂ ਬਾਅਦ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ।