- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤ ਗੱਡੀ ਦੇ ਮਾਲਕਾਂ ਹੈਪੀ, ਸੋਨੂੰ ਅਤੇ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਨੇ ਰਾਤ ਸਮੇਂ ਆਪਣੀਆਂ ਗੱਡੀਆਂ ਘਰਾਂ ਦੇ ਬਾਹਰ ਨੇੜੇ ਪੁਰਾਣੀ ਅਨਾਜ ਮੰਡੀ ਡੇਰਾਬੱਸੀ ਵਿਖੇ ਖੜ੍ਹੀਆਂ ਕੀਤੀਆਂ ਸਨ। ਸਵੇਰੇ ਜਦੋਂ ਉਹ ਗੱਡੀਆਂ ਸਟਾਰਟ ਕਰਨ ਲੱਗੇ ਤਾਂ ਗੱਡੀਆਂ ਚਾਲੂ ਨਹੀਂ ਹੋਈਆਂ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲੇ ਵਿਚ ਚੋਰਾਂ ਨੇ ਇਕੋ ਰਾਤ ’ਚ ਚਾਰ ਗੱਡੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੀਆਂ ਬੈਟਰੀਆਂ ਚੋਰੀ ਕਰ ਲਈਆਂ। ਸਵੇਰੇ ਜਦੋਂ ਗੱਡੀ ਮਾਲਕ ਆਪਣੀਆਂ ਗੱਡੀਆਂ ਲੈ ਕੇ ਜਾਣ ਲਈ ਪਹੁੰਚੇ ਤਾਂ ਬੈਟਰੀਆਂ ਗਾਇਬ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪੀੜਤ ਗੱਡੀ ਦੇ ਮਾਲਕਾਂ ਹੈਪੀ, ਸੋਨੂੰ ਅਤੇ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਨੇ ਰਾਤ ਸਮੇਂ ਆਪਣੀਆਂ ਗੱਡੀਆਂ ਘਰਾਂ ਦੇ ਬਾਹਰ ਨੇੜੇ ਪੁਰਾਣੀ ਅਨਾਜ ਮੰਡੀ ਡੇਰਾਬੱਸੀ ਵਿਖੇ ਖੜ੍ਹੀਆਂ ਕੀਤੀਆਂ ਸਨ। ਸਵੇਰੇ ਜਦੋਂ ਉਹ ਗੱਡੀਆਂ ਸਟਾਰਟ ਕਰਨ ਲੱਗੇ ਤਾਂ ਗੱਡੀਆਂ ਚਾਲੂ ਨਹੀਂ ਹੋਈਆਂ। ਜਦੋਂ ਬੋਨਟ ਖੋਲ੍ਹ ਕੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਚੋਰ ਬੈਟਰੀਆਂ ਕੱਢ ਕੇ ਫ਼ਰਾਰ ਹੋ ਚੁੱਕੇ ਸੀ। ਇਕੋ ਰਾਤ ਚਾਰ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋਣ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਗੱਡੀ ਮਾਲਕਾਂ ਅਨੁਸਾਰ ਚੋਰਾਂ ਨੇ ਬੜੀ ਸਫ਼ਾਈ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਰਾਤ ਦੇ ਸਮੇਂ ਆਉਣ-ਜਾਣ ਵਾਲੇ ਲੋਕਾਂ ਦੀ ਨਜ਼ਰ ਤੋਂ ਬਚਦੇ ਹੋਏ ਚੋਰਾਂ ਨੇ ਆਸਾਨੀ ਨਾਲ ਗੱਡੀਆਂ ਦੇ ਬੋਨਟ ਖੋਲ੍ਹੇ। ਪੀੜਤਾਂ ਨੂੰ ਸ਼ੱਕ ਹੈ ਕਿ ਚੋਰਾਂ ਨੇ ਵਾਰਦਾਤ ਤੋਂ ਪਹਿਲਾਂ ਇਲਾਕੇ ਦੀ ਚੰਗੀ ਤਰ੍ਹਾਂ ਰੇਕੀ ਕੀਤੀ ਸੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵੀ ਡੇਰਾਬੱਸੀ ਅਤੇ ਆਸ-ਪਾਸ ਦੇ ਖੇਤਰਾਂ ਵਿਚ ਵਾਹਨਾਂ ਨਾਲ ਸਬੰਧਤ ਚੋਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਹਨ, ਪਰ ਪੁਲਿਸ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਪੀੜਤ ਵਿਅਕਤੀ ਹੈਪੀ, ਸੋਨੂੰ ਅਤੇ ਰੋਹਿਤ ਸਮੇਤ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਚੋਰੀ ਹੋਈਆਂ ਬੈਟਰੀਆਂ ਬਰਾਮਦ ਕਰਵਾਈਆਂ ਜਾਣ। ਰਾਤ ਦੇ ਸਮੇਂ ਇਲਾਕੇ ਵਿਚ ਪੁਲਿਸ ਦੀ ਵਿਸ਼ੇਸ਼ ਨਿਗਰਾਨੀ ਅਤੇ ਗਸ਼ਤ ਵਧਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੀਆਂ ਘਟਨਾਵਾਂ ’ਤੇ ਸਮੇਂ ਸਿਰ ਠੱਲ੍ਹ ਨਾ ਪਾਈ ਗਈ ਤਾਂ ਚੋਰਾਂ ਦੇ ਹੌਸਲੇ ਹੋਰ ਬੁਲੰਦ ਹੋ ਜਾਣਗੇ, ਜਿਸ ਨਾਲ ਆਮ ਜਨਤਾ ਦੀ ਸੁਰੱਖਿਆ ਖ਼ਤਰੇ ਵਿਚ ਪੈ ਜਾਵੇਗੀ।