- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਥਮ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੀਆਂ ਦੋ ਭੈਣਾਂ ਹਨ। ਵੱਡੀ ਭੈਣ ਇਕ IT ਕੰਪਨੀ 'ਚ ਕੰਮ ਕਰਦੀ ਹੈ ਅਤੇ ਵਿਆਹੀ ਹੋਈ ਹੈ, ਜਦਕਿ ਛੋਟੀ ਭੈਣ ਹਰਿਆਣਾ ਸਰਕਾਰ ਵਿਚ ਨੌਕਰੀ ਕਰਦੀ ਹੈ। 22 ਨਵੰਬਰ ਨੂੰ ਉਸ ਦਾ ਵਿਆਹ ਤੈਅ ਹੈ ਜਿਸ ਘਰ ਵਿਚ ਕੁਝ ਦਿਨ ਪਹਿਲਾਂ ਵਿਆਹ ਦੀਆਂ ਖੁਸ਼ੀਆਂ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਹੁਣ ਮਾਤਮ ਛਾਇਆ ਹੋਇਆ ਹੈ।

ਮਨੋਜ ਬਿਸ਼ਟ, ਚੰਡੀਗੜ੍ਹ: ਬੀਐੱਮ ਡਬਲਿਊ (BMW) ਕਾਰ ਦੀ ਟੱਕਰ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 26 ਸਾਲਾ ਪ੍ਰਥਮ ਸਲਵਾਨ ਨੇ ਜ਼ਿੰਦਗੀ ਦੀ ਜੰਗ ਲੜਦੇ ਹੋਏ ਆਪਣੇ ਆਖਰੀ ਸਾਹਾਂ ਤੋਂ ਪਹਿਲਾਂ ਅਜਿਹੀ ਗੱਲ ਕਹੀ, ਜਿਸ ਨੂੰ ਸੁਣ ਕੇ ਪੂਰਾ ਪਰਿਵਾਰ ਅੱਜ ਵੀ ਭਾਵੁਕ ਹੋ ਜਾਂਦਾ ਹੈ। ਹਸਪਤਾਲ ਦੇ ਬੈੱਡ 'ਤੇ ਦਰਦ ਨਾਲ ਤੜਫਦੇ ਹੋਏ ਪ੍ਰਥਮ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਕਿਹਾ ਸੀ, "ਮੈਨੂੰ ਕੁਝ ਵੀ ਹੋ ਜਾਵੇ, ਪਰ ਮੇਰੀ ਭੈਣ ਦਾ ਵਿਆਹ ਨਹੀਂ ਰੁਕਣਾ ਚਾਹੀਦਾ।"
ਇਹੀ ਉਸ ਦੇ ਜੀਵਨ ਦੇ ਅੰਤਿਮ ਸ਼ਬਦਾਂ 'ਚ ਸ਼ਾਮਲ ਸੀ ਤੇ ਹੁਣ ਪਰਿਵਾਰ ਨੇ ਉਸ ਦੀ ਇਸ ਆਖਰੀ ਇੱਛਾ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਹੈ। 20 ਜੁਲਾਈ ਨੂੰ ਸੈਕਟਰ-31 ਅਤੇ ਰਾਮਦਰਬਾਰ ਚੌਕ 'ਤੇ ਹੋਏ ਸੜਕ ਹਾਦਸੇ 'ਚ ਜ਼ਖਮੀ ਪ੍ਰਥਮ ਨੂੰ ਗੰਭੀਰ ਹਾਲਤ 'ਚ GMCH-32 ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਉਸ ਨੇ ਆਪਣੀ ਚਿੰਤਾ ਕਰਨ ਦੀ ਬਜਾਏ ਆਪਣੀ ਛੋਟੀ ਭੈਣ ਦੇ ਵਿਆਹ ਦੀ ਫਿਕਰ ਕੀਤੀ।
ਪਰਿਵਾਰ ਮੁਤਾਬਕ, ਉਸ ਨੇ ਵਾਰ-ਵਾਰ ਇਹੀ ਕਿਹਾ ਕਿ ਵਿਆਹ ਤੈਅ ਤਰੀਕ 22 ਨਵੰਬਰ ਨੂੰ ਹੀ ਹੋਣਾ ਚਾਹੀਦਾ ਹੈ। ਪ੍ਰਥਮ ਦੇ ਪਿਤਾ ਮੰਦੀਪ, ਜੋ ਹਰਿਆਣਾ ਸਿੱਖਿਆ ਵਿਭਾਗ 'ਚ ਡਰਾਈਵਰ ਹਨ, ਨੇ ਦੱਸਿਆ ਕਿ ਪੁੱਤ ਦੇ ਜਾਣ ਦਾ ਦੁੱਖ ਜ਼ਿੰਦਗੀ ਭਰ ਰਹੇਗਾ, ਪਰ ਉਸ ਦੀ ਅੰਤਿਮ ਇੱਛਾ ਉਨ੍ਹਾਂ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਘਰ ਵਿਚ ਵਿਆਹ ਦੀਆਂ ਤਿਆਰੀਆਂ ਪਹਿਲਾਂ ਤੋਂ ਚੱਲ ਰਹੀਆਂ ਸਨ ਅਤੇ ਹੁਣ ਪਰਿਵਾਰ ਭਾਰੇ ਮਨ ਨਾਲ ਹੀ ਸਹੀ, ਪਰ ਉਸੇ ਤਰੀਕ ਨੂੰ ਧੀ ਦਾ ਵਿਆਹ ਕਰੇਗਾ।
ਪ੍ਰਥਮ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੀਆਂ ਦੋ ਭੈਣਾਂ ਹਨ। ਵੱਡੀ ਭੈਣ ਇਕ IT ਕੰਪਨੀ 'ਚ ਕੰਮ ਕਰਦੀ ਹੈ ਅਤੇ ਵਿਆਹੀ ਹੋਈ ਹੈ, ਜਦਕਿ ਛੋਟੀ ਭੈਣ ਹਰਿਆਣਾ ਸਰਕਾਰ ਵਿਚ ਨੌਕਰੀ ਕਰਦੀ ਹੈ। 22 ਨਵੰਬਰ ਨੂੰ ਉਸ ਦਾ ਵਿਆਹ ਤੈਅ ਹੈ ਜਿਸ ਘਰ ਵਿਚ ਕੁਝ ਦਿਨ ਪਹਿਲਾਂ ਵਿਆਹ ਦੀਆਂ ਖੁਸ਼ੀਆਂ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਹੁਣ ਮਾਤਮ ਛਾਇਆ ਹੋਇਆ ਹੈ।
ਫਿਰ ਵੀ ਪਰਿਵਾਰ ਦਾ ਕਹਿਣਾ ਹੈ ਕਿ ਪ੍ਰਥਮ ਹਮੇਸ਼ਾ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਸਭ ਤੋਂ ਉੱਪਰ ਰੱਖਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਥਮ ਦੇ ਵਿਆਹ ਦੀ ਵੀ ਚਰਚਾ ਸ਼ੁਰੂ ਹੋ ਚੁੱਕੀ ਸੀ। ਪਰਿਵਾਰ ਉਸ ਦੇ ਲਈ ਰਿਸ਼ਤੇ ਦੇਖ ਰਿਹਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਕ ਪਲ ਵਿਚ ਹੋਏ ਹਾਦਸੇ ਨੇ ਪੂਰੇ ਪਰਿਵਾਰ ਦੀ ਦੁਨੀਆ ਬਦਲ ਦਿੱਤੀ।
20 ਜੁਲਾਈ ਦੀ ਸਵੇਰ ਸ਼ਿਕਾਇਤਕਰਤਾ ਮੰਗਲ ਸਿੰਘ ਲਗਪਗ 6:40 ਵਜੇ ਸੈਕਟਰ-31 ਸਥਿਤ ਜਾਪਾਨੀ ਗਾਰਡਨ ਵੱਲ ਮਾਰਨਿੰਗ ਵਾਕ 'ਤੇ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਇੰਡਸਟ੍ਰੀਅਲ ਏਰੀਆ ਫੇਜ਼-1/2 ਅਤੇ ਸੈਕਟਰ-29/31 ਚੌਕ ਵੱਲੋਂ ਤੇਜ਼ ਰਫ਼ਤਾਰ 'ਚ ਆ ਰਹੀ ਇਕ ਬੀਐੱਮਡਬਲਿਊ ਕਾਰ ਨੂੰ ਦੇਖਿਆ।
ਮੰਗਲ ਸਿੰਘ ਅਨੁਸਾਰ ਕਾਰ ਚਾਲਕ ਨੇ ਬਿਨਾਂ ਹਾਰਨ ਵਜਾਏ ਤੇਜ਼ ਗਤੀ ਨਾਲ ਸੈਕਟਰ-31 ਤੋਂ ਇੰਡਸਟ੍ਰੀਅਲ ਏਰੀਆ ਫੇਜ਼-2 ਵੱਲ ਜਾ ਰਹੀ ਬੁਲੇਟ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਅਤੇ ਸਵਾਰ ਕਈ ਮੀਟਰ ਦੂਰ ਜਾ ਗਿਰੇ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਜ਼ਖਮੀ ਨੌਜਵਾਨ ਨੂੰ ਆਟੋ ਰਿਕਸ਼ਾ ਵਿੱਚ ਬਿਠਾ ਕੇ ਹਸਪਤਾਲ ਲੈ ਗਿਆ।
ਬਾਅਦ 'ਚ ਉਨ੍ਹਾਂ ਨੇ ਨੁਕਸਾਨੇ ਗਏ ਬੁਲੇਟ ਮੋਟਰਸਾਈਕਲ (CH-01-CL-9083) ਨੂੰ ਆਪਣੇ ਜੀਜਾ ਪ੍ਰਥਮ ਸਲਵਾਨ ਦੀ ਬਾਈਕ ਵਜੋਂ ਪਛਾਣਿਆ। ਉਨ੍ਹਾਂ ਬੀਐੱਮ ਡਬਲਿਊ ਕਾਰ ਦਾ ਨੰਬਰ ਵੀ ਨੋਟ ਕਰ ਲਿਆ। ਪੁਲਿਸ ਨੇ ਬੀਐੱਮ ਡਬਲਿਊ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੋਹਾਲੀ ਨਿਵਾਸੀ ਆਫ਼ਤਾਬ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਬਾਅਦ 'ਚ ਉਸ ਨੂੰ ਥਾਣੇ ਤੋਂ ਹੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।