- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਐਲਾਨ ਦੁਪਹਿਰ ਇਕ ਵਜੇ ਹੋਇਆ, ਜਦੋਂ ਸ਼ਰਧਾਲੂ ਗੁਰਦੁਆਰਾ ਸਾਹਿਬ ’ਚ ਗੁਰਪੁਰਬ ਮਨਾ ਰਹੇ ਸਨ। ਇਸ ਕਦਮ ਨਾਲ ਭਾਜਪਾ ਨੇ ਪੰਜਾਬ, ਖ਼ਾਸ ਕਰ ਕੇ ਸਿੱਖ ਭਾਈਚਾਰੇ ਪ੍ਰਤੀ ਸਤਿਕਾਰ ਤੇ ਭਾਵਨਾਤਮਕ ਸਾਂਝ ਦਾ ਸੁਨੇਹਾ ਦਿੱਤਾ। ਅਕਾਲੀ ਦਲ ਨਾਲ ਮੁੜ ਸਾਂਝ ਭਾਜਪਾ ਦੀ ਕੌਮੀ ਪੱਧਰ ’ਤੇ ਅਕਸ ਨੂੰ ਵੀ ਮਜ਼ਬੂਤ ਕਰ ਸਕਦੀ ਹੈ।

ਰੋਹਿਤ ਕੁਮਾਰ, ਜਾਗਰਣ ਚੰਡੀਗੜ੍ਹ : ਗੁਰਪੁਰਬ ਮੌਕੇ ਜਦੋਂ ਪੰਜਾਬ ਸਮੇਤ ਦੇਸ਼-ਦੁਨੀਆ ’ਚ ਸਿੱਖ ਭਾਈਚਾਰਾ ਖੁਸ਼ੀਆਂ ਮਨਾ ਰਿਹਾ ਸੀ, ਉਸੇ ਦਿਨ ਭਾਜਪਾ ਨੇ ਐੱਨਡੀਏ ਦੇ ਆਪਣੇ ਸਭ ਤੋਂ ਪੁਰਾਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਗੱਠਜੋੜ ਦਾ ਐਲਾਨ ਕੀਤਾ। ਇਹ ਐਲਾਨ ਦੁਪਹਿਰ ਇਕ ਵਜੇ ਹੋਇਆ, ਜਦੋਂ ਸ਼ਰਧਾਲੂ ਗੁਰਦੁਆਰਾ ਸਾਹਿਬ ’ਚ ਗੁਰਪੁਰਬ ਮਨਾ ਰਹੇ ਸਨ। ਇਸ ਕਦਮ ਨਾਲ ਭਾਜਪਾ ਨੇ ਪੰਜਾਬ, ਖ਼ਾਸ ਕਰ ਕੇ ਸਿੱਖ ਭਾਈਚਾਰੇ ਪ੍ਰਤੀ ਸਤਿਕਾਰ ਤੇ ਭਾਵਨਾਤਮਕ ਸਾਂਝ ਦਾ ਸੁਨੇਹਾ ਦਿੱਤਾ। ਅਕਾਲੀ ਦਲ ਨਾਲ ਮੁੜ ਸਾਂਝ ਭਾਜਪਾ ਦੀ ਕੌਮੀ ਪੱਧਰ ’ਤੇ ਅਕਸ ਨੂੰ ਵੀ ਮਜ਼ਬੂਤ ਕਰ ਸਕਦੀ ਹੈ।
ਛੇ ਸਾਲ ਪਹਿਲਾਂ 2020 ਵਿਚ ਪੰਜਾਬ ਤੋਂ ਸ਼ੁਰੂ ਹੋਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੌਰਾਨ ਭਾਜਪਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਵਿਰੋਧ ਸ਼ਾਂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ 2021 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੀ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਹੁਣ ਛੇ ਸਾਲ ਪਹਿਲਾਂ ਵੱਖ ਹੋਏ ਦੋਵੇਂ ਦਲਾਂ ਨੇ ਮੁੜ ਗੁਰਪੁਰਬ ਮੌਕੇ ਗੱਠਜੋੜ ਦਾ ਐਲਾਨ ਕੀਤਾ ਹੈ।
ਅਕਾਲੀ ਦਲ ਅਤੇ ਭਾਜਪਾ ਦਾ ਰਿਸ਼ਤਾ ਕਰੀਬ 24 ਸਾਲਾਂ ਤੱਕ ਪੰਜਾਬ ਦੀ ਸਿਆਸਤ ਦਾ ਮਜ਼ਬੂਤ ਸੱਤਾ-ਸਮੀਕਰਨ ਰਿਹਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਨੂੰ ‘ਨਹੁੰ-ਮਾਸ ਦਾ ਰਿਸ਼ਤਾ’ ਆਖਦੇ ਸਨ। ਅਕਾਲੀ ਦਲ ਦੀ ਪੇਂਡੂ ਅਤੇ ਸਿੱਖ ਵੋਟਰਾਂ ਵਿਚ ਮਜ਼ਬੂਤ ਫੜ ਸੀ, ਜਦਕਿ ਭਾਜਪਾ ਸ਼ਹਿਰੀ ਹਿੰਦੂ ਵੋਟਰਾਂ ਦੀ ਨੁਮਾਇੰਦਗੀ ਕਰਦੀ ਸੀ। ਦੋਵਾਂ ਨੇ ਪੰਜਾਬ ਵਿਚ ਤਿੰਨ ਵਾਰ ਸਾਂਝੀ ਸਰਕਾਰ ਬਣਾਈ ਅਤੇ ਕੇਂਦਰ ਵਿਚ ਵੀ ਸਹਿਯੋਗੀ ਰਹੇ।