- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਫੂਲਕਾ ਨੇ ਕਿਹਾ ਕਿ ’84 ਦੰਗਿਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਕਾਂਗਰਸ ਨੇ ਜੁਡੀਸ਼ੀਅਲ ’ਚ ਦਖਲਅੰਦਾਜ਼ੀ ਕੀਤੀ ਅਤੇ ਵਾਰ-ਵਾਰ ਜੱਜਾਂ ਦੀ ਤਬਾਦਲਾ ਕੀਤਾ ਜਾਂਦਾ ਰਿਹਾ ਹੈ। ਮਰਹੂਮ ਪ੍ਰਧਾਨ ਮੰਤਰੀ ਵੀਪੀ ਸਿੰਘ ਦੀ ਸਰਕਾਰ ਦੌਰਾਨ ਐਕਸਕਲੂਸਿਵ ਕੋਰਟ ਦਾ ਗਠਨ ਕੀਤਾ ਗਿਆ ਸੀ, ਪਰ ਨਰਸਿਮਹਾ ਰਾਓ ਦੀ ਸਰਕਾਰ ਬਣਨ ਉਪਰੰਤ ਫਿਰ ਦੋਸ਼ੀਆਂ ਨੂੰ ਬਚਾਉਣ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : 1984 ਦੇ ਸਿੱਖ ਵਿਰੋਧੀ ਦੰਗੇ ਹਿੰਦੂ-ਸਿੱਖ ਨਹੀਂ ਬਲਕਿ ਕਾਂਗਰਸ ਬਨਾਮ ਸਿੱਖ ਸਨ। ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਬਾਅਦ ਕਾਂਗਰਸ ਵਿਚ ਸ਼ਾਮਲ ਹਿੰਦੂਆਂ, ਮੁਸਲਮਾਨਾਂ ਨੇ ਮਿੱਥ ਕੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਇਹ ਨਾਗਰਿਕਾਂ ਦਾ ਕਤਲ ਨਹੀਂ ਸੀ ਹੋਇਆ, ਬਲਕਿ ਇਨਸਾਫ਼ ਤੇ ਸੰਵਿਧਾਨ ਦਾ ਵੀ ਕਤਲ ਹੋਇਆ ਸੀ। ਇਹ ਪ੍ਰਗਟਾਵਾ ਸੀਨੀਅਰ ਵਕੀਲ ਤੇ ਭਾਜਪਾ ਆਗੂ ਐੱਚ.ਐੱਸ. ਫੂਲਕਾ ਨੇ ਭਾਰਤੀ ਜਨਤਾ ਪਾਰਟੀ ਵੱਲੋਂ ‘ਜ਼ਖ਼ਮ 84’ ਦੇ ਸਿਰਲੇਖ ਤਹਿਤ ਇਨਸਾਫ਼ ਦਾ ਕਤਲ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਫੂਲਕਾ ਨੇ ਕਿਹਾ ਕਿ ’84 ਦੰਗਿਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਕਾਂਗਰਸ ਨੇ ਜੁਡੀਸ਼ੀਅਲ ’ਚ ਦਖਲਅੰਦਾਜ਼ੀ ਕੀਤੀ ਅਤੇ ਵਾਰ-ਵਾਰ ਜੱਜਾਂ ਦੀ ਤਬਾਦਲਾ ਕੀਤਾ ਜਾਂਦਾ ਰਿਹਾ ਹੈ। ਮਰਹੂਮ ਪ੍ਰਧਾਨ ਮੰਤਰੀ ਵੀਪੀ ਸਿੰਘ ਦੀ ਸਰਕਾਰ ਦੌਰਾਨ ਐਕਸਕਲੂਸਿਵ ਕੋਰਟ ਦਾ ਗਠਨ ਕੀਤਾ ਗਿਆ ਸੀ, ਪਰ ਨਰਸਿਮਹਾ ਰਾਓ ਦੀ ਸਰਕਾਰ ਬਣਨ ਉਪਰੰਤ ਫਿਰ ਦੋਸ਼ੀਆਂ ਨੂੰ ਬਚਾਉਣ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਕ ਮਾਮਲੇ ਵਿਚ ਚਾਰਜਸ਼ੀਟ 18 ਸਾਲ ਤੱਕ ਲੁਕੋ ਕੇ ਰੱਖੀ ਗਈ।
ਸੇਵਾ ਮੁਕਤ ਜਸਟਿਸ ਐੱਸ.ਐੱਨ. ਢੀਂਗਰਾ (ਦੰਗਿਆਂ ਦੇ ਮਾਮਲੇ ਵਿਚ ਦੋਸ਼ੀ ਕਿਸ਼ੋਰੀ ਲਾਲ ਨੂੰ ਫਾਂਸੀ ਦੀ ਸਜ਼ਾ ਸਣਾਉਣ ਵਾਲੇ) ਨੇ ਕਿਹਾ ਕਿ 1984 ਭਾਰਤ ਲਈ ਕਾਲ਼ੇ ਦਿਵਸ ਦੇ ਰੂਪ ਵਿਚ ਹਮੇਸ਼ਾ ਯਾਦ ਰਹੇਗਾ। ਢੀਂਗਰਾ ਨੇ ਕਿਹਾ ਕਿ ਕੋਈ ਵੀ ਦੰਗਾ ਆਪ ਨਹੀਂ ਹੁੰਦਾ ਅਤੇ ਦੰਗੇ ਪਿੱਛੇ ਰਾਜਨੀਤੀ ਹੁੰਦੀ ਹੈ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਦੰਗੇ ਰਾਜਨੀਤੀ ਦਾ ਹਿੱਸਾ ਬਣ ਗਏ ਹਨ। ਢੀਂਗਰਾ ਨੇ ਕਿਹਾ ਕਿ ਦੇਸ਼ ਵਿਚ ਨਿਆਂ ਵਿਵਸਥਾ ਨੂੰ ਸੁਧਾਰਨ ਦੀ ਜ਼ਰੂਰਤ ਹੈ ਕਿਉਂਕਿ ਦੇਸ਼ ਦੀ ਸਜ਼ਾ ਦਰ ਛੇ ਫ਼ੀਸਦੀ ਹੈ। ਜਿਹੜੇ ਲੋਕਾਂ ਨੂੰ ਅਨਿਆਂ ਖ਼ਿਲਾਫ਼ ਅਵਾਜ਼ ਉਠਾਉਣੀ ਹੈ, ਉਹ ਇਸ ਦਾ ਲਾਭ ਉਠਾ ਰਹੇ ਹਨ, ਜਿਸ ਕਰ ਕੇ ਲੋਕਾਂ ਨੂੰ ਨਿਆਂ ਨਹੀ ਮਿਲ ਰਿਹਾ।
---
ਸਾਢੇ ਪੰਜ ਕਰੋੜ ਕੇਸ ਅਦਾਲਤਾਂ ’ਚ ਪੈਡਿੰਗ
ਜਸਟਿਸ ਢੀਂਗਰਾ ਨੇ ਦੱਸਿਆ ਕਿ ਦੇਸ਼ ਦੀਆਂ ਅਦਾਲਤਾਂ ਵਿਚ ਸਾਢੇ ਪੰਜ ਕਰੋੜ ਕੇਸ ਪੈਡਿੰਗ ਪਏ ਹਨ। ਇਸ ਤਰ੍ਹਾਂ 11 ਕਰੋੜ ਲੋਕ ਪੀੜਤ ਲੋਕ ਨਿਆਂ ਲਈ ਭੱਜ ਦੌੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਿਆਂ ਵਿਵਸਥਾ ਬਦਲਣ ਲਈ ਕੋਈ ਅਵਾਜ਼ ਨਹੀਂ ਉਠਾ ਰਿਹਾ। ਅੰਗਰੇਜਾਂ ਨੇ ਅਜਿਹਾ ਸਿਸਟਮ ਭਾਰਤੀਆਂ ’ਤੇ ਰਾਜ ਕਰਨ ਲਈ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਅਤੀਤ ਨੂੰ ਭੁੱਲਣਾ ਨਹੀਂ ਚਾਹੀਦਾ ਬਲਕਿ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ।