- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿੱਟੂ ਮੁਤਾਬਕ ਅਧਿਆਪਕਾਂ ਨੇ ਨੀਂਹ ਪੱਥਰਾਂ ਅਤੇ ਸਮਾਗਮਾਂ ਨਾਲ ਸਬੰਧਤ ਪ੍ਰਬੰਧਾਂ ਲਈ ਆਪਣੀ ਜੇਬ ਤੋਂ 6 ਹਜ਼ਾਰ ਤੋਂ ਲੈ ਕੇ 30 ਹਜ਼ਾਰ ਰੁਪਏ ਤੱਕ ਖਰਚ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਰਕਮ ਅਧਿਆਪਕਾਂ ਨੂੰ ਵਾਪਸ ਕਰਨ ਦੀ ਬਜਾਏ ਸਬੰਧਤ ਸਮਾਨ ਮੁਹੱਈਆ ਕਰਵਾਉਣ ਵਾਲੇ ਵਿਕਰੇਤਾਵਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਣੀ ਸੀ। ਇਸ ਦੇ ਬਾਵਜੂਦ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਵਿਭਾਗ ਨੇ ਅਜੇ ਤੱਕ ਉਨ੍ਹਾਂ ਦੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ।

ਰੋਹਿਤ ਸ਼ਰਮਾ, ਚੰਡੀਗੜ੍ਹ: ਪੰਜਾਬ ਦੇ ਸਾਬਕਾ ਰੇਲ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਅਧਿਆਪਕਾਂ ਦੇ ਖਰਚਿਆਂ ਦੀ ਅਦਾਇਗੀ ਨਾ ਕਰਨ ਦੇ ਦੋਸ਼ ਲਗਾਏ ਹਨ। ਬਿੱਟੂ ਨੇ ਇੰਟਰਨੈੱਟ ਮੀਡੀਆ 'ਐਕਸ' 'ਤੇ ਪੋਸਟ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਵਿੱਚ ਨੀਂਹ ਪੱਥਰ ਰੱਖਣ ਅਤੇ ਹੋਰ ਸਮਾਗਮਾਂ ਲਈ ਅਧਿਆਪਕਾਂ ਨੂੰ ਆਪਣੀ ਜੇਬ ਤੋਂ ਪੈਸੇ ਖਰਚਣੇ ਪਏ, ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਕਈ ਅਧਿਆਪਕਾਂ ਨੂੰ ਉਨ੍ਹਾਂ ਦੀ ਰਕਮ ਵਾਪਸ ਨਹੀਂ ਮਿਲੀ।
ਬਿੱਟੂ ਮੁਤਾਬਕ ਅਧਿਆਪਕਾਂ ਨੇ ਨੀਂਹ ਪੱਥਰਾਂ ਅਤੇ ਸਮਾਗਮਾਂ ਨਾਲ ਸਬੰਧਤ ਪ੍ਰਬੰਧਾਂ ਲਈ ਆਪਣੀ ਜੇਬ ਤੋਂ 6 ਹਜ਼ਾਰ ਤੋਂ ਲੈ ਕੇ 30 ਹਜ਼ਾਰ ਰੁਪਏ ਤੱਕ ਖਰਚ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਰਕਮ ਅਧਿਆਪਕਾਂ ਨੂੰ ਵਾਪਸ ਕਰਨ ਦੀ ਬਜਾਏ ਸਬੰਧਤ ਸਮਾਨ ਮੁਹੱਈਆ ਕਰਵਾਉਣ ਵਾਲੇ ਵਿਕਰੇਤਾਵਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਣੀ ਸੀ। ਇਸ ਦੇ ਬਾਵਜੂਦ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਵਿਭਾਗ ਨੇ ਅਜੇ ਤੱਕ ਉਨ੍ਹਾਂ ਦੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ।
ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਲੁਧਿਆਣਾ, ਬਰਨਾਲਾ, ਮੋਗਾ ਅਤੇ ਫਤਿਹਗੜ੍ਹ ਸਾਹਿਬ ਸਮੇਤ ਕਈ ਜ਼ਿਲ੍ਹਿਆਂ ਦੇ ਅਧਿਆਪਕਾਂ ਵੱਲੋਂ ਇਸ ਸਬੰਧੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਕ ਪਾਸੇ ਸਰਕਾਰ 'ਸਿੱਖਿਆ ਕ੍ਰਾਂਤੀ' ਦੇ ਨਾਅਰੇ ਲਗਾ ਰਹੀ ਹੈ, ਜਦਕਿ ਦੂਜੇ ਪਾਸੇ ਅਧਿਆਪਕਾਂ ਨੂੰ ਆਪਣੇ ਖਰਚੇ ਦੀ ਅਦਾਇਗੀ ਲਈ ਉਡੀਕ ਕਰਨੀ ਪੈ ਰਹੀ ਹੈ।
ਰਵਨੀਤ ਸਿੰਘ ਬਿੱਟੂ ਨੇ ਆਪਣੀ ਪੋਸਟ ਰਾਹੀਂ ਸਰਕਾਰ ਨੂੰ ਘੇਰਦਿਆਂ ਪੁੱਛਿਆ ਕਿ ਕੀ ਇਹੀ ਉਹ ਬਦਲਾਅ ਹੈ ਜਿਸ ਦਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਸੀ। ਉਨ੍ਹਾਂ ਸਰਕਾਰ 'ਤੇ ਆਪਣੀ ਪ੍ਰਸਿੱਧੀ ਵਧਾਉਣ ਲਈ ਨੀਂਹ ਪੱਥਰ ਸਮਾਗਮ ਕਰਵਾਉਣ ਅਤੇ ਇਸ ਦਾ ਵਿੱਤੀ ਬੋਝ ਅਧਿਆਪਕਾਂ 'ਤੇ ਪਾਉਣ ਦਾ ਦੋਸ਼ ਵੀ ਲਗਾਇਆ।
ਹਾਲਾਂਕਿ, ਬਿੱਟੂ ਵੱਲੋਂ ਲਗਾਏ ਗਏ ਦੋਸ਼ਾਂ 'ਤੇ ਪੰਜਾਬ ਸਰਕਾਰ ਜਾਂ ਸਿੱਖਿਆ ਵਿਭਾਗ ਦਾ ਪੱਖ ਸਾਹਮਣੇ ਨਹੀਂ ਆਇਆ ਹੈ। ਸਰਕਾਰ ਦਾ ਪੱਖ ਮਿਲਣ 'ਤੇ ਉਸ ਨੂੰ ਵੀ ਖ਼ਬਰ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਪੰਜਾਬ ਦੇ ਅਧਿਆਪਕਾਂ ਦੀ ਵੀ ਭਗਵੰਤ ਮਾਨ ਦੀ ਸਰਕਾਰ ਨੇ ਟੂ ਟੂ ਕਰਾਤੀ।
ਆਪਣੀ ਮਸ਼ਹੂਰੀ ਦੇ ਉਦਘਾਟਨੀ ਪੱਥਰਾਂ ਲਈ ਅਧਿਆਪਕਾਂ ਦੀਆਂ ਜੇਬਾਂ ਕੁਤਰਨ ਵਾਲੀ ਸਰਕਾਰ ਸਾਲ ਬਾਅਦ ਵੀ ਪੈਸੇ ਦੇਣੋਂ ਭੱਜ ਰਹੀ ਹੈ।
* ਅਧਿਆਪਕਾਂ ਨੇ ਉਦਘਾਟਨੀ ਪੱਥਰਾਂ ਅਤੇ ਸਮਾਗਮਾਂ ਲਈ ₹6,000 ਤੋਂ ₹30,000 ਤੱਕ ਆਪਣੀਆਂ ਜੇਬਾਂ ਵਿੱਚੋਂ ਖ਼ਰਚੇ।
* ਸਮਾਗਮਾਂ ਨੂੰ… pic.twitter.com/MEBOXJKRwc
— Ravneet Singh Bittu (@RavneetBittu) September 2, 2026